ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਭਰੋਸਗੀ ਮਤਾ: ਸੰਸਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਲਿਆ ਕਰੜੇ ਹੱਥੀਂ

ਸੰਸਦ ’ਚ ਪ੍ਰਧਾਨ ਮੰਤਰੀ ਮੋਦੀ

1 / 3ਸੰਸਦ ’ਚ ਪ੍ਰਧਾਨ ਮੰਤਰੀ ਮੋਦੀ

2 / 3ਬੇਭਰੋਸਗਤੀ ਮਤਾ: ਸੰਸਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਲਿਆ ਕਰੜੇ ਹੱਥੀਂ

3 / 3ਬੇਭਰੋਸਗਤੀ ਮਤਾ: ਸੰਸਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਨੂੰ ਲਿਆ ਕਰੜੇ ਹੱਥੀਂ

PreviousNext

ਸੰਸਦ ਚ ਬੇਭਰੋਸਗੀ ਮਤੇ ਤੇ ਅੱਜ ਪ੍ਰਧਾਨ ਮੰਤਰੀ ਨੇ ਬੋਲਦਿਆਂ ਕਿਹਾ ਕਿ ਨਾ ਮਾਂਝੀ ਨਾ ਰਹਿਬਰ, ਨਾ ਹੱਕ ਮੇਂ ਹਵਾਏਂ, ਹੈ ਕਸ਼ਤੀ ਵੀ ਜਰਜਰ, ਯੇ ਕੈਸਾ ਸਫ਼ਰ ਹੈ।


ਉਨ੍ਹਾਂ ਕਿਹਾ ਕਿ ਮੋਦੀ ਹਟਾਓ ਇੱਕ ਮਾਤਰ ਮੁੱਦਾ ਹੈ। ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਨਾ ਕੋਈ ਚੁੱਕ ਸਕਦਾ ਹੈ ਤੇ ਨਾ ਹੀ ਕੋਈ ਬਿਠਾ ਸਕਦਾ ਹੈ। ਮੈਂ ਇੱਥੇ ਖਡ੍ਹਾ ਵੀ ਹਾਂ ਤੇ ਆਪਣੇ ਵੱਲੋਂ ਕੀਤੇ ਗਏ ਕੰਮਾਂ ਤੇ ਅੜਿਆ ਵੀ ਹਾਂ।

ਮੋਦੀ ਨੇ ਵਿਰੋਧੀ ਧੜਿਆਂ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅਸੀਂ ਅੱਜ ਇਸ ਥਾਂ ਤੇ ਇਸ ਲਈ ਹਾਂ ਕਿਉਂਕਿ ਸਵਾ ਸੌ ਕਰੋੜ ਦੇਸ਼ਵਾਸੀਆਂ ਨੇ ਸਾਨੂੰ ਆਸ਼ੀਰਵਾਦ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦਾ ਸਿਰਫ ਇਕੋ ਇੱਕ ਮੰਤਰ ਹੈ, ਸਭ ਕਾ ਸਾਥ ਤੇ ਸਭ ਕਾ ਵਿਕਾਸ।

 

ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਤੀਰੇ ਨੂੰ ਕੇਂਦਰਿਤ ਕਰਦਿਆਂ ਕਿਹਾ ਕਿ ਵਿਰੋਧੀ ਧੜਿਆਂ ਚ ਪ੍ਰਧਾਨ ਮੰਤਰੀ ਬਣਨ ਦੀ ਖੁਵਾਹਿਸ਼ ਰੱਖਣ ਵਾਲੇ ਬਹੁਤ ਹਨ, ਹੋਰ ਤਾਂ ਹੋਰ ਸਿਰਫ ਇੱਕ ਮੋਦੀ ਨੂੰ ਹਟਾਉਣ ਲਈ ਇੱਕ ਦੂਜੇ ਨੂੰ ਨਾ ਪਸੰਦ ਕਰਨ ਵਾਲੇ ਵੀ ਅੱਜ ਇਕੱਠੇ ਹੋ ਗਏ ਹਨ। ਇਸਦਾ ਮਤਲਬ ਇਹ ਹੈ ਕਿ ਜੋ ਦੇਸ਼ ਦੀ ਜਨਤਾ ਲਈ ਭਲਾਈ ਦੇ ਕੰਮ 70 ਸਾਲ ਚ ਹੋ ਜਾਣੇ ਚਾਹੀਦੇ ਸਨ ਉਹ ਸਾਡੀ ਪਾਰਟੀ ਦਿਨ ਰਾਤ ਕੰਮ ਕਰਦਿਆਂ ਸਿਰੇ ਚੜ੍ਹਾ ਰਹੀ ਹੈ।

 

ਇਸ ਦੌਰਾਨ ਕਾਂਗਰਸ ਮੁਖੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੀਆਂ ਗੱਲਾਂ ਨੂੰ ਵਿਚਾਰਦੇ ਨਜ਼ਰ ਆਏ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modis answer to Parliament