ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿੰਸ ਚਾਰਲਸ ਨੇ ਅੱਜ ਭਾਰਤ ਪੁੱਜਣ ਤੋਂ ਪਹਿਲਾਂ ਦਿੱਤੀਆਂ ਗੁਰਪੁਰਬ ਦੀਆਂ ਮੁਬਾਰਕਾਂ

ਪ੍ਰਿੰਸ ਚਾਰਲਸ ਨੇ ਅੱਜ ਭਾਰਤ ਪੁੱਜਣ ਤੋਂ ਪਹਿਲਾਂ ਦਿੱਤੀਆਂ ਗੁਰਪੁਰਬ ਦੀਆਂ ਮੁਬਾਰਕਾਂ

ਪ੍ਰਿੰਸ ਚਾਰਲਸ ਆਪਣੀ ਦੋ–ਦਿਨਾ ਭਾਰਤ ਯਾਰਤਾ ਲਈ ਅੱਜ ਨਵੀਂ ਦਿੱਲੀ ਪੁੱਜ ਰਹੇ ਹਨ। ਭਾਰਤ ਪੁੱਜਣ ਤੋਂ ਪਹਿਲਾਂ ਸ਼ਹਿਜ਼ਾਦਾ ਚਾਰਲਸ ਨੇ ਸਿੱਖ ਧਰਮ ਅੇ ‘ਪ੍ਰੇਰਣਾਦਾਇਕ ਸਿਧਾਂਤਾਂ’ ਦੀ ਸ਼ਲਾਘਾ ਕੀਤੀ ਹੈ।

 

 

ਸ਼ਹਿਜ਼ਾਦਾ ਚਾਰਲਸ ਨੇ ਅੱਜ ਹੀ ਨਵੀਂ ਦਿੱਲੀ ਦੇ ਇੱਕ ਗੁਰਦੁਆਰਾ ਸਾਹਿਬ ’ਚ ਜਾਣਾ ਹੈ। ਉਨ੍ਹਾਂ ਦਾ ਇਹ 10ਵਾਂ ਅਧਿਕਾਰਤ ਦੌਰਾ ਹੈ। ਉਨ੍ਹਾਂ ਇੰਗਲੈਂਡ ਸਮੇਤ ਸਮੁੱਚੇ ਵਿਸ਼ਵ ਦੇ ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਮੌਕੇ ਖ਼ਾਸ ਤੌਰ ’ਤੇ ਵਧਾਈਆਂ ਦਿੱਤੀਆਂ ਹਨ।

 

 

ਪ੍ਰਿੰਸ ਚਾਰਲਸ ਨੇ ਆਪਣੇ ਖ਼ਾਸ ਸੁਨੇਹੇ ’ਚ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ ਤੇ ਉਨ੍ਹਾਂ ਦੇ ਸਿਧਾਂਤ ਅੱਜ ਤੁਹਾਡੇ ਜੀਵਨਾਂ ਨੂੰ ਸੇਧ ਦੇ ਰਹੇ ਹਨ ਤੇ ਉਹ ਸਾਡੇ ਸਭਨਾਂ ਲਈ ਪ੍ਰੇਰਨਾ–ਸਰੋਤ ਹਨ। ਉਨ੍ਹਾਂ ਦੀ ਸਖ਼ਤ ਮਿਹਨਤ, ਨਿਆਂਪੂਰਨਤਾ, ਨਿਸ਼ਕਾਮ ਸੇਵਾ ਦੀ ਭਾਵਨਾ ਰਹਿੰਦੀ ਦੁਨੀਆ ਤੱਕ ਇੱਕ ਮਿਸਾਲ ਬਣੀਆਂ ਰਹਿਣਗੀਆਂ।

 

 

71 ਸਾਲਾ ਪ੍ਰਿੰਸ ਚਾਰਲਸ ਅੱਜ ਬੁੱਧਵਾਰ ਤੇ ਭਲਕੇ ਵੀਰਵਾਰ ਨੂੰ ਭਾਰਤ ’ਚ ਹੀ ਹੋਣਗੇ। ਇਸ ਮੌਕੇ ਉਨ੍ਹਾਂ ਦੀ ਪਤਨੀ ਕੈਮਿਲਾ ਪਾਰਕਰ ਵੀ ਉਨ੍ਹਾਂ ਨਾਲ ਮੌਜੂਦ ਰਹਿਣਗੇ।

 

 

ਸ਼ਹਿਜ਼ਾਦਾ ਚਾਰਲਸ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੂੰ ਵੀ ਮਿਲਣਗੇ। ਭਾਰਤ ’ਚ ਇੰਗਲੈਂਡ ਦੇ ਹਾਈ ਕਮਿਸ਼ਨਰ ਸ੍ਰੀ ਡੌਮਿਨਿਕ ਐਸਕੁਇਥ ਨੇ ਕਿਹਾ ਕਿ ਇਸ ਮੌਕੇ ਦੋਵੇਂ ਦੇਸ਼ਾਂ ਦੀਆਂ ਸਾਂਝੀਆਂ ਚੁਣੌਤੀਆਂ ਬਾਰੇ ਵਿਚਾਰ–ਵਟਾਂਦਰਾ ਹੋਵੇਗਾ।

 

 

ਪ੍ਰਿੰਸ ਚਾਰਲਸ ਆਪਣਾ 71ਵਾਂ ਜਨਮ ਦਿਨ ਵੀ ਵੀਰਵਾਰ ਨੂੰ ਭਾਰਤ ’ਚ ਹੀ ਮਨਾਉਣਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prince Charles greets on the occasion of Gurupurb before his India visit