ਬ੍ਰਿਟੇਨ ਦੇ ਪ੍ਰਿੰਸ ਚਾਰਲਸ 3 ਦਿਨ ਦੇ ਦੌਰੇ ਉੱਤੇ ਬੁੱਧਵਾਰ ਨੂੰ ਭਾਰਤ ਪਹੁੰਚੇ ਸਨ। ਪਹਿਲੇ ਦਿਨ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਗਏ। ਉਨ੍ਹਾਂ ਨੇ ਉਥੇ ਲੰਗਰ ਲਈ ਰੋਟੀਆਂ ਸੇਕੀਆਂ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬ੍ਰਿਟੇਨ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਪ੍ਰਿੰਸ ਇਥੇ ਪਹੁੰਚੇ ਸਨ।
ਉਨ੍ਹਾਂ ਨੇ ਕਿਹਾ ਕਿ ਮੈਂ ਭਾਰਤ ਦੀ ਦਸਵੀ ਆਧਿਕਾਰਿਕ ਯਾਤਰਾ ਉੱਤੇ ਆਇਆ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਬ ਪੁਰਬ ਮੌਕੇ ਬ੍ਰਿਟੇਨ ਵਿੱਚ ਸਿੱਖਾਂ ਅਤੇ ਪੂਰੇ ਕਾਮਨਵੈਲਥ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। 14 ਨਵੰਬਰ ਨੂੰ ਪ੍ਰਿੰਸ ਦਾ 71ਵਾਂ ਜਨਮ ਦਿਨ ਹੈ।
ਗੁਰਦੁਆਰੇ ਜਾਣ ਤੋਂ ਪਹਿਲਾਂ ਚਾਰਲਸ ਭਾਰਤ ਮੌਸਮ ਵਿਗਿਆਨ ਦੇ ਦਫ਼ਤਰ ਗਏ। ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਵੀ ਕੀਤੀ। ਕੋਵਿੰਦ ਨੇ ਕਾਮਨਵੈਲਥ ਦੇ ਮੁਖੀ ਚੁਣੇ ਜਾਣ ਉੱਤੇ ਚਾਰਲਸ ਨੂੰ ਵਧਾਈ ਦਿੱਤੀ।
ਅਪ੍ਰੈਲ 2018 ਵਿੱਚ ਬ੍ਰਿਟੇਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੌਰਾਨ ਦ ਪ੍ਰਿੰਸ ਆਫ਼ ਵੇਲਸ ਚੈਰੀਟੇਬਲ ਫਾਊਂਡੇਸ਼ਨ ਅਤੇ ਆਲ ਇੰਡੀਆ ਇੰਸਟੀਚਿਊਸ ਆਫ਼ ਆਯੁਰਵੈਦ ਵਿਚਕਾਰ ਸਮਝੌਤੇ ਉੱਤੇ ਦਸਤਖ਼ਤ ਹੋਏ ਸਨ। ਇਸ ਦੌਰਾਨ ਦੋਵਾਂ ਵਿਚਕਾਰ ਮੌਸਮ ਦੀ ਤਬਦੀਲੀ, ਅੰਤਰਰਾਸ਼ਟਰੀ ਬਾਜ਼ਾਰਾਂ ਦੀਆਂ ਮੁਸ਼ਕਲਾਂ ਸਮੇਤ ਹੋਰ ਮੁੱਦਿਆਂ ਉੱਤੇ ਗੱਲਬਾਤ ਹੋਈ ਸੀ।
ਭਾਰਤ ਦੌਰੇ 'ਤੇ ਆਏ ਇੰਗਲੈਂਡ ਦੇ ਸ਼ਹਿਜ਼ਾਦੇ ਪ੍ਰਿੰਸ ਆਫ਼ ਵੇਲਜ਼-ਪ੍ਰਿੰਸ ਚਾਰਲਸ ਨੇ ਮੁੰਬਈ ਵਿੱਚ ਸਕੂਲੀ ਬੱਚਿਆਂ ਨਾਲ ਆਪਣਾ 71ਵਾਂ ਜਨਮ ਦਿਨ ਮਨਾਇਆ।