ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਅਯੁੱਧਿਆ 'ਚ ਰਾਮ ਮੰਦਰ ਲਈ ਦੇਵਾਂਗਾ ਸੋਨੇ ਦੀ ਇੱਟ'

 

ਆਪਣੇ ਆਪ ਨੂੰ ਮੁਗਲ ਸਾਮਰਾਜ ਦੇ ਆਖ਼ਰੀ ਸ਼ਾਸਕ ਬਹਾਦੁਰ ਸ਼ਾਹ ਜ਼ਫ਼ਰ ਦਾ ਵੰਸ਼ਜ ਦੱਸਣ ਵਾਲੇ ਰਾਜ ਕੁਮਾਰ ਹਬੀਬੁੱਦੀਨ ਤੁਸੀ ਨੇ ਅਯੁੱਧਿਆ ਵਿੱਚ ਰਾਮ ਮੰਦਰ ਬਾਰੇ ਵੱਡਾ ਬਿਆਨ ਦਿੱਤਾ ਹੈ।

 

ਮੁਗਲ ਸਾਮਰਾਜ ਦੇ ਵੰਸ਼ਜ ਪ੍ਰਿੰਸ ਹਬੀਬੁੱਦੀਨ ਤੁਸੀ ਨੇ ਅਯੁੱਧਿਆ ਵਿੱਚ ਰਾਮ ਮੰਦਰ  ਉਸਾਰੀ ਲਈ ਸੋਨੇ ਦੀਆਂ ਇੱਟਾਂ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ। ਦੱਸ ਦੇਈਏ ਕਿ ਬਾਬਰੀ ਮਸਜਿਦ-ਰਾਮਜਨਮਭੂਮੀ ਕੇਸ ਅਜੇ ਵੀ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ।

 

ਹਾਲਾਂਕਿ, ਉਹ ਚਾਹੁੰਦੇ ਹਨ ਕਿ ਪਹਿਲਾਂ ਬਾਬਰੀ ਮਸਜਿਦ ਰਾਮਜਨਮਭੂਮੀ ਦੀ ਜ਼ਮੀਨ ਉਸ ਨੂੰ ਸੌਂਪ ਦਿੱਤੀ ਜਾਵੇ, ਕਿਉਂਕਿ ਮੁਗਲ ਸਮਰਾਟ ਬਾਬਰ ਨੇ 1529 ਵਿੱਚ ਬਾਬਰੀ ਮਸਜਿਦ ਦਾ ਨਿਰਮਾਣ ਕੀਤਾ ਸੀ ਅਤੇ ਉਹ ਉਸ ਦਾ ਵੰਸ਼ਜ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਵੰਸ਼ਜ ਹੋਣ ਦੇ ਨਾਤੇ ਉਹ ਵੀ ਜ਼ਮੀਨ ਦੇ ਅਸਲ ਹੱਕਦਾਰ ਹਨ।

 

 

ਤੁਸੀ ਨੇ ਐਤਵਾਰ ਨੂੰ ਕਿਹਾ ਕਿ ਜੇ ਸੁਪਰੀਮ ਕੋਰਟ ਉਸ ਨੂੰ ਇਹ ਜ਼ਮੀਨ ਸੌਂਪਦਾ ਹੈ, ਤਾਂ ਉਹ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ, ਰਾਮ ਮੰਦਰ ਲਈ ਸਾਰੀ ਜ਼ਮੀਨ ਦਾਨ ਦੇਵੇਗਾ। ਕਿਉਂਕਿ ਹਿੰਦੂ ਪਾਰਟੀਆਂ ਦਾ ਮੰਨਣਾ ਹੈ ਕਿ ਰਾਮ ਮੰਦਰ ਦੀ ਜਗ੍ਹਾ 'ਤੇ ਬਾਬਰੀ ਮਸਜਿਦ ਦਾ ਨਿਰਮਾਣ ਹੋਇਆ ਹੈ।

 

ਜ਼ਿਕਰਯੋਗ ਹੈ ਕਿ 6 ਦਸੰਬਰ 1992 ਨੂੰ ਸੈਂਕੜੇ ਕਾਰ ਸੇਵਕਾਂ ਨੇ ਮਸਜਿਦ ਨੂੰ ਢਾਹ ਦਿੱਤਾ ਸੀ। 50 ਸਾਲਾ ਦੇ ਹਬੀਬੁੱਦੀਨ ਤੁਸੀ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਹਾਲਾਂਕਿ, ਸੁਪਰੀਮ ਕੋਰਟ ਅਜੇ ਤੱਕ ਉਸ ਦੀ ਪਟੀਸ਼ਨ 'ਤੇ ਸੁਣਵਾਈ ਲਈ ਤਿਆਰ ਨਹੀਂ ਹੈ। ਇਸ ਪਟੀਸ਼ਨ ਵਿੱਚ ਤੁਸੀ ਨੇ ਇਕ ਪੱਖ ਨੂੰ ਪਾਰਟੀ ਬਣਾਉਣ ਦੀ ਮੰਗ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prince Habeebuddin Tucy who claims to be Mughal descendant offers gold brick for Ram temple