ਲਖਨਊ ਦੇ ਅਹਮਾਮਊ ਸਥਿਤ ਆਰਦਸ਼ ਹਾਈ ਮਿਡਲ ਸਕੂਲ ਦੇ ਪ੍ਰਿੰਸੀਪਲ ਨੇ ਕਲਾਸ 'ਚ ਰੌਲਾ ਪਾਉਣ 'ਤੇ ਬੱਚਿਆਂ ਦੀ ਬੇਰਹਿਮੀ ਨਾਲ ਕੁਟਾਈ ਕਰ ਦਿੱਤੀ। ਕੁਟਾਈ ਤੋਂ ਕਈ ਵਿਦਿਆਰਥੀ ਬੇਹੋਸ਼ ਹੋ ਗਏ। ਨਾਰਾਜ਼ ਬੱਚਿਆਂ ਦੇ ਮਾਪਿਆਂ ਨੇ ਪ੍ਰਿੰਸੀਪਲ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਸੁਲਤਾਨਪੁਰ ਹਾਈਵੇਅ ਜਾਮ ਕਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਮੌਕੇ 'ਤੇ ਪਹੁੰਚੀ ਗੋਸਾਈਗੰਜ ਪੁਲਿਸ ਨੇ ਪ੍ਰਿੰਸੀਪਲ ਪ੍ਰਦੀਪ ਮਿਸ਼ਰਾ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਮਾਪਿਆਂ ਨੇ ਪ੍ਰਦਰਸ਼ਨ ਖ਼ਤਮ ਕਰ ਦਿੱਤਾ।

ਜਾਣਕਾਰੀ ਮੁਤਾਬਕ ਸ਼ਨਿੱਚਰਵਾਰ ਸਵੇਰੇ ਕਲਾਸ 'ਚ ਅਧਿਆਪਕ ਦੇ ਨਾ ਹੋਣ 'ਤੇ 6ਵੀਂ ਜਮਾਤ ਦੇ ਵਿਦਿਆਰਥੀ ਰੌਲਾ ਪਾ ਰਹੇ ਸਨ। ਬੱਚਿਆਂ ਦਾ ਰੌਲਾ ਸੁਣ ਕੇ ਪ੍ਰਿੰਸੀਪਲ ਪ੍ਰਦੀਪ ਮਿਸ਼ਰ ਨਾਰਾਜ਼ ਹੋ ਗਏ। ਗੁੱਸੇ 'ਚ ਕਲਾਸ ਅੰਦਰ ਪੁੱਜੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਕੁਟਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਕੁਟਾਈ ਨਾਲ ਵਿਦਿਆਰਥੀ ਸੁਖਮੀ ਲਾਲ, ਦੀਕਸ਼ਾ, ਗਰਿਮਾ, ਚਾਂਦਨੀ, ਲਕਸ਼ਮੀ ਤੇ ਸ੍ਰੀਲਾਲ ਬੇਹੋਸ਼ ਹੋ ਗਏ। ਬੱਚਿਆਂ ਦੇ ਬੇਹੋਸ਼ ਹੁੰਦਿਆਂ ਪ੍ਰਿੰਸੀਪਲ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਦਕਿ ਦੂਜੇ ਬੱਚਿਆਂ 'ਚ ਸਹਿਮ ਦਾ ਮਾਹੌਲ ਬਣ ਗਿਆ।
ਖੁੱਲ੍ਹੇ ’ਚ ਮਲ–ਤਿਆਗ ਕਰਦੇ ਦੋ ਬੱਚਿਆਂ ਨੂੰ ਕੁੱਟ–ਕੁੱਟ ਕੇ ਮਾਰ ਸੁੱਟਿਆ
ਕੁੱਝ ਬੱਚਿਆਂ ਨੇ ਇਸ ਦੀ ਜਾਣਕਾਰੀ ਆਪਣੇ ਮਾਪਿਆਂ ਨੂੰ ਦੇ ਦਿੱਤੀ। ਇਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਮਾਪਿਆਂ ਨੇ ਸਕੂਲ 'ਚ ਪਹੁੰਚ ਕੇ ਹੰਗਾਮਾ ਕੀਤਾ। ਨਾਰਾਜ਼ ਮਾਪਿਆਂ ਨੇ ਪ੍ਰਿੰਸੀਪਲ ਦੀ ਗ੍ਰਿਫਤਾਰੀ ਦੀ ਮੰਗ ਲਈ ਸੁਲਤਾਨਪੁਰ ਸੜਕ ਜਾਮ ਕਰ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ ਲਗਭਗ ਇੱਕ ਘੰਟੇ ਤਕ ਸੜਕ 'ਤੇ ਲੰਬਾ ਜਾਮ ਲੱਗ ਗਿਆ। ਪ੍ਰਿੰਸੀਪਲ ਪ੍ਰਦੀਪ ਮਿਸ਼ਰ ਦੀ ਗ੍ਰਿਫਤਾਰੀ ਤੋਂ ਬਾਅਦ ਪਿੰਡ ਵਾਲਿਆਂ ਨੇ ਜਾਮ ਖ਼ਤਮ ਕਰ ਦਿੱਤਾ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪ੍ਰਿੰਸੀਪਲ ਦੀ ਨਿਯੁਕਤੀ ਤੋਂ ਬਾਅਦ ਸਕੂਲ 'ਚ ਪੜ੍ਹਾਈ ਘੱਟ ਅਤੇ ਸਿਆਸਤ ਜ਼ਿਆਦਾ ਹੋ ਰਹੀ ਹੈ।