ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਮੁਨਾ ਐਕਸਪ੍ਰੈੱਸ-ਵੇ ’ਤੇ ਪ੍ਰਾਈਵੇਟ ਬਸ ਪਲਟੀ, 4 ਮੌਤਾਂ

ਦਿੱਲੀ ਤੋਂ ਆਗਰਾ ਵੱਲ ਜਾ ਰਹੀ ਪ੍ਰਾਈਵੇਟ ਬੱਸ ਯਮੁਨਾ ਐਕਸਪ੍ਰੈਸ-ਵੇ ਤੇ ਐਤਵਾਰ ਦੇਰ ਰਾਤ ਪਲਟ ਗਈ। ਇਸ ਹਾਦਸੇ ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 25 ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਏ। ਪੀੜਤਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

 

 

ਜਾਣਕਾਰੀ ਮੁਤਾਬਕ ਇਹ ਡਬਲਡੈਕਟਰ ਬੱਸ ਰਾਤ ਲਗਭਗ 12 ਵਜੇ ਬਲਦੇਵ ਖੇਤਰ ਦੇ ਪਿੰਡ ਗੜਸੌਲੀ ਕੋਲ ਪੁੱਜੀ। ਇਸੇ ਦੌਰਾਨ ਬੱਸ ਬੇਕਾਬੂ ਹੋ ਕੇ ਪਲਟ ਗਈ। ਬੱਸ ਦੇ ਪਲਟਣ ਕਾਰਨ ਇਸ ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ ਜਦਕਿ 25 ਲੋਕ ਜ਼ਖਮ਼ੀ ਹੋ ਗਏ ਹਨ।

 

 

ਹਾਦਸੇ ਦੀ ਸੂਚਨਾ ਮਿਲਣ ਤੇ ਪੁੱਜੀ ਪੁਲਿਸ ਨੇ ਜ਼ਖ਼ਮੀਆਂ ਨੂੰ ਆਗਰਾ ਦੇ ਯਸ਼ਵੰਤ ਹਸਪਤਾਲ ਚ ਭਰਤੀ ਕਰਵਾਇਆ ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ। ਦੇਰ ਰਾਤ ਤਕ ਮੌਕੇ ਤੇ ਪੁਲਿਸ ਬੱਸ ਨੂੰ ਇਥੋ ਹਟਾ ਕੇ ਆਵਾਜਾਈ ਦੁਰੁਸਤ ਕਰਨ ਚ ਲਗੀ ਰਹੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Private bus overturns at Yamuna Expressway in Mathura four passengers died