ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਪਾਕਿ, ਈਰਾਨ, ਤੁਰਕੀ ਤੇ ਮਲੇਸ਼ੀਆ ਦੇ ਨਿਜੀ ਚੈਨਲਾਂ ’ਤੇ ਰੋਕ

ਕਸ਼ਮੀਰ ’ਚ ਪਾਕਿ, ਈਰਾਨ, ਤੁਰਕੀ ਤੇ ਮਲੇਸ਼ੀਆ ਦੇ ਨਿਜੀ ਚੈਨਲਾਂ ’ਤੇ ਰੋਕ

ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ’ਚ ਕੁਝ ਮੁਸਲਿਮ ਦੇਸ਼ਾਂ ਦੇ ਨਿਜੀ ਟੀਵੀ ਚੈਨਲਾਂ ਦੇ ਪ੍ਰਸਾਰਣ ਉੱਤੇ ਰੋਕ ਲਾਉਣ ਦਾ ਹੁਕਮ ਜਾਰੀ ਕੀਤਾ ਹੈ। ਕੇਬਲ ਆਪਰੇਟਰਾਂ ਨੂੰ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ, ਈਰਾਨ, ਤੁਰਕੀ ਤੇ ਮਲੇਸ਼ੀਆ ਜਿਹੇ ਇਸਲਾਮਿਕ ਦੇਸ਼ਾਂ ਦੇ ਨਿਜੀ ਚੈਨਲਾਂ ਦਾ ਪ੍ਰਸਾਰਣ ਨਾ ਕੀਤਾ ਜਾਵੇ।

 

 

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇਸ ਬਾਰੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਵਿੱਚ ਕੇਬਲ ਟੀਵੀ ਆਪਰੇਟਰਾਂ ਨੂੰ ਕਬਲ ਟੀਵੀ ਨਿਯਮ ਚੇਤੇ ਕਰਵਾਏ ਗਏ ਹਨ।

 

 

ਮੰਤਰਾਲੇ ਦੇ ਨੋਟ ਵਿੱਚ ਕਿਹਾ ਗਿਆ ਹੈ ਕਿ ਮੰਤਰਾਲੇ ਦੇ ਧਿਆਨ ’ਚ ਆਇਆ ਹੈ ਕਿ ਕੁਝ ਨਿਜੀ ਟੀਵੀ ਚੈਨਲ, ਜਿਨ੍ਹਾਂ ਨੂੰ ਇਸ ਮੰਤਰਾਲੇ ਵੱਲੋਂ ਇਜਾਜ਼ਤ ਨਹੀਂ ਹੈ, ਉਨ੍ਹਾਂ ਨੂੰ ਕੁਝ ਕੇਬਲ ਆਪਰੇਟਰ ਆਪਣੇ ਨੈੱਟਵਰਕ ਉੱਤੇ ਪ੍ਰਸਾਰਿਤ ਕਰ ਰਹੇ ਹਨ। ਅਜਿਹਾ ਕਰਨਾ ਕੇਬਲ ਟੀਵੀ ਨਿਯਮਾਂ ਦੇ ਦੇ ਪ੍ਰੋਗਰਾਮ ਕੋਡ ਅਧੀਨ ਨਿਯਮਾਂ ਦੀ ਉਲੰਘਣਾ ਹੈ; ਜਿਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।

 

 

ਇਸ ਐਡਵਾਈਜ਼ਰੀ ਉੱਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ ਵਿਕਰਮ ਸਹਾਏ ਦੇ ਹਸਤਾਖਰ ਹਨ। ਇਸ ਵਿੱਚ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਜੇ ਕੇਬਲ ਆਪਰੇਟਰ ਕੋਈ ਨਿਯਮ ਜਾਂ ਕਾਨੂੰਨ ਤੋੜਦੇ ਹਨ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਜਾ ਸਕਦੀ ਹੈ। ਉਨ੍ਹਾਂ ਦੇ ਲਾਇਸੈਂਸ ਵੀ ਜ਼ਬਤ ਹੋ ਸਕਦੇ ਹਨ। ਉਨ੍ਹਾਂ ਦੇ ਉਪਕਰਨ ਵੀ ਜਮ੍ਹਾ ਕੀਤੇ ਜਾ ਸਕਦੇ ਹਨ।

 

 

ਸ੍ਰੀ ਸਹਾਏ ਕੁਝ ਦਿਨ ਪਹਿਲਾਂ ਸ੍ਰੀਨਗਰ ’ਚ ਕੇਬਲ ਆਪਰੇਟਰਾਂ ਨੂੰ ਮਿਲਣ ਵੀ ਗਏ ਸਨ। ਬੀਤੀ 5 ਅਗਸਤ ਨੂੰ ਜੰਮੂ–ਕਸ਼ਮੀਰ ’ਚੋਂ ਧਾਰਾ–370 ਦਾ ਖ਼ਾਤਮਾ ਕੀਤੇ ਜਾਣ ਦੇ ਬਾਅਦ ਤੋਂ ਕੇਬਲ ਆਪਰੇਟਰਾਂ ਵਿਰੁੱਧ ਸ਼ਿਕੰਜਾ ਕੱਸ ਦਿੱਤਾ ਗਿਆ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Private Channels of Pak Iran Turkey Malaysia banned in Kashmir