ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੂੰ ‘ਅੱਤਵਾਦ ਸਪਾਂਸਰ ਕਰਨ ਵਾਲਾ ਦੇਸ਼’ ਬਿਲ ਲੋਕ ਸਭਾ ’ਚ ਪੇਸ਼

ਲੋਕ ਸਭਾ ਚ ਸ਼ੁੱਕਰਵਾਰ ਨੂੰ ਭਾਜਪਾ ਦੇ ਇਕ ਮੈਂਬਰ ਨੇ ਪਾਕਿਸਤਾਨ ਨੂੰ ਅੱਤਵਾਦ ਦਾ ਸਪਾਂਸਰ ਐਲਾਨਣ ਵਾਲਾ ਇਕ ਗੈਰ-ਸਰਕਾਰੀ ਬਿਲ ਪੇਸ਼ ਕੀਤਾ। ਸਦਨ ਚ ਗੈਰ-ਸਰਕਾਰੀ ਕੰਮਕਾਜ ਤਹਿਤ ਸ਼ੁੱਕਰਵਾਰ ਨੂੰ 44 ਨਿਜੀ ਬਿੱਲ ਪੇਸ਼ ਕੀਤੇ ਗਏ ਜਿਨ੍ਹਾਂ ਚ ਗੋਕਸ਼ੀ ਅਤੇ ਗਊ-ਵੰਸ਼ ਦੇ ਕਤਲ ’ਤੇ ਪਾਬੰਦੀ, ਵੋਟਿੰਗ ਨੂੰ ਸੰਵਿਧਾਨ ਤਹਿਤ ਮੁੱਢਲਾ ਅਧਿਕਾਰ ਬਣਾਉਣ ਅਤੇ ਨਿਜੀ ਖੇਤਰ ਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਦੇ ਲੋਕਾਂ ਲਈ ਰਾਖਵਾਂਕਰਨ ਦੇ ਪ੍ਰਸਤਾਵ ਵਾਲੇ ਨਿਜੀ ਬਿਲ ਸ਼ਾਮਲ ਹਨ।

 

ਭਾਜਪਾ ਦੇ ਸੰਜੇ ਜੈਸਵਾਲ ਨੇ ਇਸਲਾਮਿਕ ਰਿਪਲਿਕ ਆਫ਼ ਪਾਕਿਸਤਾਨ ਨੂੰ ਅੱਤਵਾਦ ਦੇ ਸਪਾਂਸਰ ਵਜੋਂ ਐਲਾਨੇ ਜਾਣ ਸਬੰਧੀ ਬਿਲ 2019 ਸੰਸਦ ਚ ਪੇਸ਼ ਕੀਤਾ। ਭਾਜਪਾ ਦੇ ਰਵੀ ਕਿਸ਼ਨ ਨੇ ਭੋਜਪੁਰੀ, ਰਾਜਸਥਾਨੀ ਅੇਤ ਭੋਟੀ ਭਾਸ਼ਾਵਾਂ ਨੂੰ ਸੰਵਿਧਾਨ ਦੀ 8ਵੀਂ ਅਨੁਸੂਚੀ ਚ ਸ਼ਾਮਲ ਕਰਨ ਲਈ ਸੰਵਿਧਾਨ ਕਰਨ ਦੇ ਪ੍ਰਸਤਾਵ ਵਾਲਾ ਨਿਜੀ ਬਿਲ ਪੇਸ਼ ਕੀਤਾ।

 

ਕਾਂਗਰਸ ਦੇ ਸ਼ਸ਼ੀ ਥਰੂਰ ਨੇ ਵੋਟਿੰਗ ਦੀ ਉਮਰ ਘੱਟ ਕਰਨ ਅਤੇ ਵੋਟਿੰਗ ਨੂੰ ਸੰਵਿਧਾਨ ਤਹਿਤ ਮੁੱਢਲਾ ਅਧਿਕਾਰ ਬਣਾਉਣ ਲਈ ਸੰਵਿਧਾਨ ਚ ਸੋਧ ਦੇ ਪ੍ਰਸਤਾਵ ਵਾਲਾ ਨਿਜੀ ਬਿਲ ਪੇਸ਼ ਕੀਤਾ। ਭਾਜਪਾ ਦੇ ਰਾਜੀਵ ਪ੍ਰਤਾਪ ਰੂੜੀ ਨੇ ਦੇਸ਼ ਚ 5 ਸਾਲ ਦੀ ਸਮਾਂ-ਸੀਮਾ ਚ ਇਕੱਠਿਆਂ ਸਾਰੀਆਂ ਚੋਣਾਂ ਕਰਾਉਣ ਲਈ ਸੰਵਿਧਾਨ ਚ ਸੋਧ ਦੇ ਪ੍ਰਸਤਾਵ ਵਾਲਾ ਨਿਜੀ ਬਿਲ ਪੇਸ਼ ਕੀਤਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:private member bill to declare pakistan as terrorism sponsor country presented in loksabha