ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਆਹ-ਬੰਧਨ `ਚ ਬੱਝ ਕੇ ਇੱਕ-ਦੂਜੇ ਦੇ ਹੋਏ ਪ੍ਰਿਯੰਕਾ ਚੋਪੜਾ-ਨਿਕ ਜੋਨਸ

ਵਿਆਹ-ਬੰਧਨ `ਚ ਬੱਝ ਕੇ ਇੱਕ-ਦੂਜੇ ਦੇ ਹੋਏ ਪ੍ਰਿਯੰਕਾ ਚੋਪੜਾ-ਨਿਕ ਜੋਨਸ

ਬਾਲੀਵੁੱਡ ਦੀ 36 ਸਾਲਾ ਅਦਾਕਾਰਾ ਪ੍ਰਿਯੰਕਾ ਚੋਪੜਾ ਦਾ ਵਿਆਹ ਹਾਲੀਵੁੱਡ ਦੇ (ਅਮਰੀਕੀ) ਗਾਇਕ ਨਿਕ ਜੋਨਸ ਨਾਲ ਹੋ ਗਿਆ ਹੈ। ਸਮੁੱਚੇ ਵਿਸ਼ਵ ਦੇ ਮੀਡੀਆ ਦੀਆਂ ਨਜ਼ਰਾਂ ਉਨ੍ਹਾਂ ਦੇ ਵਿਆਹ ਸਮਾਰੋਹ `ਤੇ ਹਨ, ਜੋ ਰਾਜਸਥਾਨ ਦੇ ਜੋਧਪੁਰ ਸ਼ਹਿਰ ਸਥਿਤ ਉਮੇਦ ਭਵਨ ਪੈਲੇਸ `ਚ ਹੋਇਆ ਹੈ। ਸ਼ੁੱਕਰਵਾਰ ਨੂੰ ਮਹਿੰਦੀ ਦਾ ਤੇ ਗੀਤ-ਸੰਗੀਤ ਦਾ ਪ੍ਰੋਗਰਾਮ ਸੀ ਤੇ ਸਨਿੱਚਰਵਾਰ ਨੂੰ ਵਿਆਹ ਦਾ।


ਨਿੱਕ ਦਾ ਦੋ ਵੱਡੇ ਭਰਾ ਜੋਅ ਅਤੇ ਕੇਵਿਨ ਜੋਨਸ ਵੀ ਇੰਥੇ ਪੁੱਜੇ ਹੋਏ ਹਨ। ਪ੍ਰਿਯੰਕਾ ਚੋਪੜਾ ਦਾ ਭਰਾ ਸਿਧਾਰਥ ਚੋਪੜਾ ਵੀ ਇਸ ਮੌਕੇ ਮੌਜੂਦ ਰਿਹਾ। ਮੀਡੀਆ ਨੂੰ ਇਸ ਨਿਜੀ ਕਿਸਮ ਦੇ ਸਮਾਰੋਹ `ਚ ਜਾਣ ਦੀ ਪੂਰੀ ਮਨਾਹੀ ਰਹੀ ਪਰ ਪ੍ਰਿਯੰਕਾ ਖ਼ੁਦ ਹੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ `ਤੇ ਸ਼ੇਅਰ ਕਰਦੀ ਰਹੀ।

ਵਿਆਹ-ਬੰਧਨ `ਚ ਬੱਝ ਕੇ ਇੱਕ-ਦੂਜੇ ਦੇ ਹੋਏ ਪ੍ਰਿਯੰਕਾ ਚੋਪੜਾ-ਨਿਕ ਜੋਨਸ


ਸਨਿੱਚਰਵਾਰ ਨੂੰ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦਾ ਵਿਆਹ ਈਸਾਈ ਰੀਤੀ-ਰਿਵਾਜਾਂ ਮੁਤਾਬਕ ਹੋਇਆ। ਇਸ ਮੌਕੇ ਨਿਕ ਦੇ ਪਿਤਾ ਪੌਲ ਕੇਵਿਨ-ਸੀਨੀਅਰ ਵੀ ਮੌਜੂਦ ਰਹੇ। ਵਿਆਹ ਦੀਆਂ ਤਸਵੀਰਾਂ ਹਾਲੇ ਕਿਸੇ ਨੇ ਸ਼ੇਅਰ ਨਹੀਂ ਕੀਤੀਆਂ। ਆਸ ਹੈ ਕਿ ਐਤਵਾਰ ਨੂੰ ਇਹ ਵਿਆਹ ਹਿੰਦੂ ਰੀਤੀ ਮੁਤਾਬਕ ਵੀ ਹੋਵੇਗਾ।


ਐਤਵਾਰ ਨੂੰ ਪਰਿਨੀਤੀ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਲਿਖਿਆ ਕਿ ਲਾੜੀ ਪ੍ਰਿਯੰਕਾ ਬਹੁਤ ਖ਼ੁਸ਼ ਹੈ ਤੇ ਹੁਣ ਜੋਨਸ ਅਤੇ ਚੋਪੜਾ ਪਰਿਵਾਰ ਪੂਰੀ ਤਰ੍ਹਾਂ ਇੱਕਜੁਟ ਹਨ।   

ਵਿਆਹ-ਬੰਧਨ `ਚ ਬੱਝ ਕੇ ਇੱਕ-ਦੂਜੇ ਦੇ ਹੋਏ ਪ੍ਰਿਯੰਕਾ ਚੋਪੜਾ-ਨਿਕ ਜੋਨਸ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra and Nick Jonas marry