ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਲਖਨਊ ਪੁਲਿਸ ਵੱਲੋਂ ਪ੍ਰਿਅੰਕਾ ਗਾਂਧੀ ਨਾਲ ਧੱਕਾ–ਮੁੱਕੀ, ਗਲ਼ਾ ਵੀ ਘੁੱਟਿਆ’

‘ਲਖਨਊ ਪੁਲਿਸ ਵੱਲੋਂ ਪ੍ਰਿਅੰਕਾ ਗਾਂਧੀ ਨਾਲ ਧੱਕਾ–ਮੁੱਕੀ, ਗਲ਼ਾ ਵੀ ਘੁੱਟਿਆ’

ਕਾਂਗਰਸ ਦੇ ਜਨਰਲ ਸਕੱਤਰ ਸ੍ਰੀਮਤੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਪੁਲਿਸ ਉੱਤੇ ਗੰਭੀਰ ਦੋਸ਼ ਲਾਇਆ ਹੈ ਕਿ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਹਾਲੀਆ ਹਿੰਸਾ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਆਈਪੀਐੱਸ ਅਧਿਕਾਰੀ ਦੇ ਘਰ ਜਾਂਦੇ ਸਮੇਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲਿਸ ਨੇ ਉਨ੍ਹਾਂ ਦਾ ਗਲ਼ਾ ਦਬਾ ਕੇ ਉਨ੍ਹਾਂ ਨੂੰ ਡੇਗਿਆ। ਪਰ ਪੁਲਿਸ ਨੇ ਪ੍ਰਿਅੰਕਾ ਗਾਂਧੀ ਦੇ ਅਜਿਹੇ ਦੋਸ਼ਾਂ ਨੂੰ ਬਿਲਕੁਲ ਗ਼ਲਤ ਕਰਾਰ ਦਿੱਤਾ ਹੈ।

 

 

ਪ੍ਰਿਅੰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ CAA ਵਿਰੁੱਧ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਸੇਵਾ–ਮੁਕਤ ਆਈਪੀਐੱਸ ਅਧਿਕਾਰੀ ਐੱਸ.ਆਰ. ਦਾਰਾਪੁਰੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਲਈ ਪਾਰਟੀ ਦੇ ਸੂਬਾ ਹੈੱਡਕੁਆਰਟਰਜ਼ ਲਈ ਨਿੱਕਲੇ ਸਨ।

 

 

ਰਾਹ ਵਿੱਚ ਲੋਹੀਆ ਚੌਰਾਹੇ ’ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੋਸ਼ ਲਾਇਆ – ‘ਮੈਂ ਗੱਡੀ ਤੋਂ ਉੱਤਰ ਕੇ ਪੈਦਲ ਚੱਲਣ ਲੱਗੀ। ਮੈਨੂੰ ਘੇਰ ਲਿਆ ਗਿਆ ਤੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਮੇਰਾ ਗਲ਼ਾ ਦਬਾਇਆ। ਮੈਨੂੰ ਧੱਕਾ ਦਿੱਤਾ ਗਿਆ ਤੇ ਮੈਂ ਡਿੱਗ ਪਈ। ਅੱਗੇ ਚੱਲ ਕੇ ਮੈਨੂੰ ਫਿਰ ਫੜਿਆ ਪਰ ਮੈਂ ਇੱਕ ਕਾਰਕੁੰਨ ਨਾਲ ਦੋ–ਪਹੀਆ ਵਾਹਨ ਨਾਲ ਅੱਗੇ ਵਧ ਗਈ। ਉਸ ਨੂੰ ਵੀ ਡੇਗ ਦਿੱਤਾ ਗਿਆ।’

 

 

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਆਪਣੇ ਫ਼ੇਸਬੁੱਕ ਪੰਨੇ ’ਤੇ ਵੀ ਇਹੋ ਗੱਲ ਲਿਖਦਿਆਂ ਕਿਹਾ ਹੈ ਕਿ – ‘ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਮੈਂ ਉੱਤਰ ਪ੍ਰਦੇਸ਼ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਹਰੇਕ ਨਾਗਰਿਕ ਨਾਲ ਖੜ੍ਹੀ ਹਾਂ। ਮੇਰਾ ਸੱਤਿਆਗ੍ਰਹਿ ਹੈ। ਭਾਜਪਾ ਸਰਕਾਰ ਬੁਜ਼ਦਿਲਾਂ ਵਾਲੀ ਹਰਕਤ ਕਰ ਰਹੀ ਹੈ। ਮੈਂ ਉੱਤਰ ਪ੍ਰਦੇਸ਼ ਦੀ ਇੰਚਾਰਜ ਹਾਂ ਤੇ ਮੈਂ ਇਸ ਸੂਬੇ ਵਿੱਚ ਕਿੱਥੇ ਜਾਵਾਂਗੀ, ਇਹ ਭਾਜਪਾ ਸਰਕਾਰ ਤੈਅ ਨਹੀਂ ਕਰੇਗੀ।’ ਪਰ ਪੁਲਿਸ ਨੇ ਪ੍ਰਿਅੰਕਾ ਗਾਂਧੀ ਦੇ ਅਜਿਹੇ ਸਾਰੇ ਦੋਸ਼ਾਂ ਨੂੰ ਗ਼ਲਤ ਕਰਾਰ ਦਿੱਤਾ ਹੈ।

 

 

ਪੁਲਿਸ ਦੇ ਜ਼ੋਨਲ ਇੰਚਾਰਜ ਅਰਚਨਾ ਸਿੰਘ ਨੇ ਆਪਣੇ ਉੱਚ–ਅਧਿਕਾਰੀਆਂ ਨੂੰ ਦਿੱਤੀ ਸੂਚਨਾ ਵਿੱਚ ਕਿਹਾ ਹੈ ਕਿ ਪ੍ਰਿਅੰਕਾ ਗਾਂਧੀ ਦੇ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਡਿਊਟੀ ਫ਼ਲੀਟ ਇੰਚਾਰਜ ਵਜੋਂ ਲਾਈ ਗਈ ਸੀ। ਪ੍ਰਿਅੰਕਾ ਗੋਖਲੇ ਮਾਰਗ ਸਥਿਤ ਕੌਲ ਹਾਊਸ ਲਈ ਰਵਾਨਾ ਹੋਏ ਪਰ ਉਨ੍ਹਾਂ ਦੀ ਗੱਡੀ ਨਿਰਧਾਰਤ ਰਸਤੇ ਦੀ ਥਾਂ ਲੋਹੀਆ ਰੋਡ ਵੱਲ ਜਾਣ ਲੱਗੀ। ਤਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਕਿੱਥੇ ਜਾਣਾ ਚਾਹੁੰਦੇ ਹਨ।

 

 

ਪੁਲਿਸ ਅਧਿਕਾਰੀ ਅਰਚਨਾ ਨੇ ਕਿਹਾ ਕਿ ਪਾਰਟੀ ਕਾਰਕੁੰਨਾਂ ਨੇ ਪ੍ਰਿਅੰਕਾ ਦੇ ਜਾਣ ਵਾਲੇ ਟਿਕਾਣੇ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਗੱਡੀ ਤੋਂ ਉੱਤਰ ਕੇ ਆਪਣੇ ਕਾਰਕੁੰਨਾਂ ਨਾਲ ਪੈਦਲ ਚੱਲਣ ਲੱਗੇ। ਗਲ਼ਾ ਫੜਨ ਤੇ ਡੇਗਣ ਆਦਿ ਜਿਹੀਆਂ ਭਰਮਾਊ ਗੱਲਾਂ ਸੋਸ਼ਲ ਮੀਡੀਆ ਉੱਤੇ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ, ਜੋ ਬਿਲਕੁਲ ਝੂਠ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi alleges Lucknow Police manhandled me and suffocated me