ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪ੍ਰਿਅੰਕਾ ਗਾਂਧੀ ਦਾ ਐਲਾਨ: ਜ਼ਮਾਨਤ ਨਹੀਂ ਲਵਾਂਗੀ ਸਗੋਂ ਜੇਲ੍ਹ ਜਾਵਾਂਗੀ

​​​​​​​ਪ੍ਰਿਅੰਕਾ ਗਾਂਧੀ ਦਾ ਐਲਾਨ: ਜ਼ਮਾਨਤ ਨਹੀਂ ਲਵਾਂਗੀ ਸਗੋਂ ਜੇਲ੍ਹ ਜਾਵਾਂਗੀ

ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਖੇ ਸਮੂਹਕ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਮਿਲਣ ਤੋਂ ਰੋਕੇ ਜਾਣ ਤੋਂ ਬਾਅਦ 20 ਤੋਂ ਵੀ ਵੱਧ ਘੰਟਿਆਂ ਤੋਂ ਧਰਨੇ ਉੱਤੇ ਬੈਠੇ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਦੇਰ ਰਾਤੀਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਜ਼ਮਾਨਤ ਨਹੀਂ ਲੈਣਗੇ ਕਿਉਂਕਿ ਉਨ੍ਹਾਂ ਨੇ ਕੋਈ ਗ਼ੈਰ–ਨੈਤਿਕ ਕੰਮ ਨਹੀਂ ਕੀਤਾ।

 

 

ਸ੍ਰੀਮਤੀ ਪ੍ਰਿਅੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਉਹ ਪੀੜਤ ਪਰਿਵਾਰਾਂ ਨਾਲ ਮਿਲ ਕੇ ਹੀ ਜਾਣਗੇ, ਭਾਵੇਂ ਉਨ੍ਹਾਂ ਨੂੰ ਜੇਲ੍ਹ ’ਚ ਸੁੱਟ ਦਿੱਤਾ ਜਾਵੇ।

 

 

ਪ੍ਰਿਅੰਕਾ ਗਾਂਧੀ ਨੇ ਟਵੀਟ ਕਰ ਕੇ ਕਿਹਾ – ‘ਮੈਂ ਕਤਲੇਆਮ ਦਾ ਦਰਦ ਝੱਲ ਰਹੇ ਗ਼ਰੀਬ ਆਦਿਵਾਸੀਆਂ ਨੂੰ ਮਿਲਣ, ਉਨ੍ਹਾਂ ਦੇ ਦੁਖੜੇ ਸੁਣਨ ਆਈ ਹਾਂ। ਜਨਤਾ ਦੀ ਸੇਵਕ ਹੋਣ ਦੇ ਨਾਤੇ ਇਹ ਮੇਰਾ ਧਰਮ ਹੈ ਤੇ ਨੈਤਿਕ ਅਧਿਕਾਰ ਵੀ। ਉਨ੍ਹਾਂ ਨੂੰ ਮਿਲਣ ਦਾ ਮੇਰਾ ਫ਼ੈਸਲਾ ਅਡੋਲ ਹੈ।’

 

 

ਉੱਧਰ ਕਾਂਗਰਸ ਪਾਰਟੀ ਨੇ ਕੁਝ ਵਿਡੀਓ ਜਾਰੀ ਕਰ ਕੇ ਦਾਅਵਾ ਕੀਤਾ ਹੈ ਕਿ ਪ੍ਰਿਅੰਕਾ ਗਾਂਧੀ ਨੂੰ ਜਿਹੜੇ ਗੈਸਟ–ਹਾਊਸ ਵਿੱਚ ਰੱਖਿਆ ਗਿਆ ਹੈ, ਉੱਥੋਂ ਦੀ ਬਿਜਲੀ ਕੱਟ ਦਿੱਤੀ ਗਈ ਹੈ।

 

 

ਪ੍ਰਿਅੰਕਾ ਗਾਂਧੀ ਨੇ ਆਪਣੇ ਇੱਕ ਤੋਂ ਬਾਅਦ ਦੂਜੇ ਟਵੀਟਸ ਰਾਹੀਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪਿਛਲੇ ਕਈ ਘੰਟਿਆਂ ਤੋਂ ਗ੍ਰਿਫ਼ਤਾਰ ਕਰ ਕੇ ਚੁਨਾਰ ਕਿਲੇ ਵਿੱਚ ਰੱਖਿਆ ਹੋਇਆ ਹੈ। ਪ੍ਰਸ਼ਾਸਨ ਆਖ ਰਿਹਾ ਹੈ ਕਿ 50,000 ਰੁਪਏ ਜ਼ਮਾਨਤ ਦੇਣੀ ਪਵੇਗੀ, ਨਹੀਂ ਤਾਂ ਮੈਨੂੰ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਜਾਵੇਗਾ ਪਰ ਉਹ ਮੈਨੂੰ ਸੋਨਭੱਦਰ ਨਹੀਂ ਜਾਣ ਦੇਣਗੇ, ਅਜਿਹਾ ਉਨ੍ਹਾਂ ਨੂੰ ਉੱਪਰ ਤੋਂ ਆਰਡਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi announces will not apply for bail ready to go to jail