ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP: ਉਨਾਓ 'ਚ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ, ਪ੍ਰਿਅੰਕਾ ਨੇ ਯੂਪੀ ਸਰਕਾਰ ਨੂੰ ਘੇਰਿਆ

ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜ਼ਿਲ੍ਹੇ ਦੇ ਬਿਹਾਰ ਥਾਣਾ ਇਲਾਕੇ ਦੇ ਇੱਕ ਪਿੰਡ ਵਿੱਚ ਮੰਗਲਵਾਰ ਨੂੰ ਕਲਾਸ 3 (9 ਸਾਲਾ) ਨਾਲ ਇੱਕ ਨੌਜਵਾਨ ਨੇ ਜ਼ਬਰ ਜਨਾਹ ਕੀਤਾ ਅਤੇ ਫਿਰ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਰੁਧ ਰਿਪੋਰਟ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

 

 

ਉਥੇ, ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸ ਦੇ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਨਿਸ਼ਾਨਾ ਬਣਾਇਆ। ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਬੱਚਿਆਂ ਨਾਲ ਅਪਰਾਧ ਦੀਆਂ ਸਭ ਤੋਂ ਵੱਧ ਘਟਨਾਵਾਂ ਹੋਈਆਂ ਹਨ। ਕੀ ਇਨ੍ਹਾਂ ਘਟਨਾਵਾਂ ਦਾ ਸਰਕਾਰ 'ਤੇ ਕੋਈ ਅਸਰ ਨਹੀਂ ਹੋਇਆ? ਨੌਂ ਸਾਲਾਂ ਦੀ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਹ ਜ਼ੇਰੇ ਇਲਾਜ ਮਰ ਗਈ। ਆਖ਼ਰ ਕਦੋ ਤੱਕ ਜਿਹਾ ਚੱਲੇਗਾ।

 

ਤੁਹਾਨੂੰ ਦੱਸ ਦੇਈਏ ਕਿ ਉਨਾਓ ਦੇ ਬਿਹਾਰ ਥਾਣਾ ਇਲਾਕੇ ਦੇ ਇੱਕ ਪਿੰਡ ਵਿੱਚ ਮੰਗਲਵਾਰ ਦੁਪਹਿਰ ਨੂੰ ਲੋਕ ਹੋਲੀ ਦੀ ਧੁਨ ਵਿੱਚ ਡੁੱਬੇ ਹੋਏ ਸਨ, ਜਦੋਂ ਪਿੰਡ ਦਾ ਵਸਨੀਕ ਇੱਕ 9 ਸਾਲਾ ਲੜਕੀ ਨੂੰ ਖੇਤ ਵੱਲ ਲੈ ਗਿਆ। ਉਥੇ ਦਰਿੰਦੇ ਨੇ ਉਸ ਨਾਲ ਬਲਾਤਕਾਰ ਕੀਤਾ। ਲੜਕੀ ਦੇ ਬੋਹੇਸ਼  ਹੋਣ ਤੋਂ ਬਾਅਦ ਨੌਜਵਾਨ ਨੇ ਉਸ ਦਾ ਗਲਾ ਘੁੱਟ ਦਿੱਤਾ। ਨੌਜਵਾਨ, ਲੜਕੀ ਨੂੰ ਮ੍ਰਿਤਕ ਸਮਝ ਕੇ ਫਰਾਰ ਹੋ ਗਿਆ।


 

ਕੁਝ ਸਮੇਂ ਬਾਅਦ, ਪਿੰਡ ਦੇ ਖੇਤ ਵੱਲ ਪਹੁੰਚੇ ਪਿੰਡ ਵਾਸੀਆਂ ਨੇ ਲੜਕੀ ਨੂੰ ਬੇਹੋਸ਼ ਵੇਖਿਆ ਅਤੇ ਅਣਸੁਖਾਵੀਂ ਘਟਨਾ ਦੀ ਸੰਭਾਵਨਾ ਪ੍ਰਗਟ ਕੀਤੀ। ਸੂਚਨਾ ਮਿਲਣ 'ਤੇ ਖੇਤ ਪਹੁੰਚੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। 

 

ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਿਸ ਲੜਕੀ ਨੂੰ ਪਾਟਨ ਪੀਐਸਸੀ ਲੈ ਗਈ, ਜਿੱਥੋਂ ਡਾਕਟਰਾਂ ਨੇ ਉਸ ਨੂੰ ਮਹਿਲਾ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ। ਇਸ ਮਾਮਲੇ ਦੇ ਤੇਜੀ ਫੜਨ 'ਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਇੱਕ ਵੱਡੀ ਭੀੜ ਜ਼ਿਲ੍ਹਾ ਹਸਪਤਾਲ ਪਹੁੰਚ ਗਈ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

 

ਮਾਮਲਾ ਵਿਗੜਦੇ ਹੀ ਪੁਲਿਸ ਨੇ ਉੱਚ ਅਧਿਕਾਰੀਆਂ ਨੂੰ ਜਾਣੂ ਕਰ ਦਿੱਤਾ। ਸੂਚਨਾ ਮਿਲਣ 'ਤੇ ਐਸ ਪੀ ਵਿਕਰਾਂਤ ਵੀਰ ਭਾਰੀ ਜ਼ੋਰਾਂ ਨਾਲ ਮਹਿਲਾ ਜ਼ਿਲ੍ਹਾ ਹਸਪਤਾਲ ਪਹੁੰਚੇ। ਬੇਹੋਸ਼ ਹੋਈ ਕਿਸ਼ੋਰ ਦਾ ਤਕਰੀਬਨ ਇੱਕ ਘੰਟਾ ਮਹਿਲਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲਿਆ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਣ ਕਾਰਨ ਡਾਕਟਰ ਨੇ ਉਸ ਨੂੰ ਕਾਨਪੁਰ ਦੇ ਹੈਲਟ ਹਸਪਤਾਲ ਰੈਫਰ ਕਰ ਦਿੱਤਾ। 

 

ਪੁਲਿਸ ਅਤੇ ਪਰਿਵਾਰ ਵਾਲੇ ਐਂਬੂਲੈਂਸ ਰਾਹੀਂ ਲੜਕੀ ਨੂੰ ਲੈ ਕੇ ਹੈਲਟ ਰਵਾਨਾ ਹੋ ਗਏ। ਹੈਲਟ ਪਹੁੰਚਣ 'ਤੇ ਵਿਦਿਆਰਥਣ ਨੇ ਦਮ ਤੋੜ ਦਿੱਤਾ। ਐਸ ਓ ਬਿਹਾਰ ਵਿਕਾਸ ਪਾਂਡੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਤੋਂ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Priyanka Gandhi attack on UP Government over small girl raped and murder in Unnao