ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA-NRC ਪ੍ਰਦਰਸ਼ਨ ਦੌਰਾਨ ਯੂਪੀ ਪੁਲਿਸ ਅਤੇ ਪ੍ਰਸ਼ਾਸਨ ਨੇ ਫੈਲਾਈ ਦਹਿਸ਼ਤ : ਪ੍ਰਿਅੰਕਾ ਗਾਂਧੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਨੂੰ ਲਖਨਊ 'ਚ ਪ੍ਰੈੱਸ ਕਾਨਫਰੰਸ ਕਰ ਕੇ ਯੋਗੀ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਐਨਆਰਸੀ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਜਮ ਕੇ ਦਹਿਸ਼ਤ ਫੈਲਾਈ। ਬਗੈਰ ਜਾਂਚ ਕੀਤੇ ਪੁਲਿਸ ਲੋਕਾਂ ਨੂੰ ਜੇਲ 'ਚ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਇੱਕ ਵਫਦ ਨੇ ਸੋਮਵਾਰ ਨੂੰ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਬਾਰੇ ਜਾਣੂੰ ਕਰਵਾਇਆ। ਕਾਂਗਰਸ ਦੇ ਵਫਦ ਨੇ ਰਾਜਪਾਲ ਨੂੰ ਇੱਕ ਪੈਨ ਡਰਾਈਵ ਵੀ ਦਿੱਤੀ ਹੈ।
 

ਪ੍ਰਿਅੰਕਾ ਨੇ ਕਿਹਾ ਕਿ ਯੂਪੀ ਸਰਕਾਰ ਅਤੇ ਪੁਲਿਸ ਦਹਿਸ਼ਤ ਤੇ ਹਿੰਸਾ ਫੈਲਾਉਣ ਦਾ ਕੰਮ ਕਰ ਰਹੀ ਹੈ। ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਰੁੱਧ ਹਿੰਸਾ ਫੈਲਾਉਣ ਦਾ ਕੋਈ ਦੋਸ਼ ਨਹੀਂ ਹੈ। ਸੀਏਏ ਪ੍ਰਦਰਸ਼ਨ ਦੌਰਾਨ ਇੱਕ ਨੌਜਵਾਨ ਮਾਰਿਆ ਜਾਂਦਾ ਹੈ ਅਤੇ ਪੁਲਿਸ ਉਸ ਦੀ ਲਾਸ਼ ਪਿੰਡ 'ਚ ਦਫਨਾਉਣ ਨਹੀਂ ਦਿੰਦੀ। ਕਿਹਾ ਜਾਂਦਾ ਹੈ ਕਿ ਇਸ ਨਾਲ ਹੰਗਾਮਾ ਹੋ ਸਕਦਾ ਹੈ। ਉੱਥੇ ਹੀ ਮੁਸਜਿਦ ਤੋਂ ਪਰਤ ਰਿਹਾ ਇੱਕ ਵਿਦਿਆਰਥੀ ਮਾਰਿਆ ਜਾਂਦਾ ਹੈ। ਉਸ ਦੀ ਮੌਤ ਦਾ ਜਿੰਮੇਵਾਰ ਕੌਣ ਹੈ?
 

ਪ੍ਰਿਅੰਕਾ ਨੇ ਕਿਹਾ ਕਿ ਯੂਪੀ ਸਰਕਾਰ 70 ਸਾਲਾ ਸਾਬਕਾ ਆਈਪੀਐਸ ਐਸ.ਆਰ. ਦਾਰਾਪੁਰੀ ਨੂੰ ਪ੍ਰੇਸ਼ਾਨ ਕਰਨ ਰਹੀ ਹੈ। ਉਨ੍ਹਾਂ ਵੱਲੋਂ ਪਾਈ ਫੇਸਬੁੱਕ ਪੋਸਟ ਕਾਰਨ ਪੁਲਿਸ ਉਨ੍ਹਾਂ ਨੂੰ ਘਰ ਤੋਂ ਗ੍ਰਿਫਤਾਰ ਕਰ ਕੇ ਥਾਣੇ ਲੈ ਗਈ। ਪੁਲਿਸ ਨੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਵੀ ਦਿੱਤੀ। ਕਾਂਗਰਸ ਦੀ ਬੁਲਾਰਨ ਸਦਫ ਜਫਰ ਨੂੰ ਵੀ ਪੁਲਿਸ ਨੇ ਗਲਤ ਤਰੀਕੇ ਨਾਲ ਜੇਲ 'ਚ ਪਾਇਆ ਹੈ। ਉਹ ਘਟਨਾ ਦੀ ਵੀਡੀਓ ਬਣਾ ਰਹੀ ਸੀ। ਇਸ ਲਈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। 
 

ਪ੍ਰਿਅੰਕਾ ਨੇ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਭਗਵਾ ਕੱਪੜੇ ਪਾਉਂਦੇ ਹਨ। ਇਹ ਭਗਵਾ ਰੰਗ ਉਨ੍ਹਾਂ ਦਾ ਨਹੀਂ ਹੈ। ਭਗਵਾ ਹਿੰਦੋਸਤਾਨ ਦੀ ਅਧਿਆਤਮਿਕ ਸੰਸਕ੍ਰਿਤੀ ਅਤੇ ਹਿੰਦੂ ਧਰਮ ਦਾ ਪ੍ਰਤੀਕ ਹੈ। ਕ੍ਰਿਸ਼ਣ, ਰਾਮ ਅਤੇ ਸ਼ਿਵ ਦੇ ਦੇਸ਼ 'ਚ ਹਿੰਸਾ ਅਤੇ ਬਦਲੇ ਦੀ ਥਾਂ ਨਹੀਂ ਹੈ। ਮਹਾਭਾਰਤ 'ਚ ਵੀ ਕ੍ਰਿਸ਼ਣ ਨੇ ਯੁੱਧ ਭੂਮੀ 'ਚ ਬਦਲਾ ਲੈਣ ਦੀ ਗੱਲ ਨਹੀਂ ਕਹੀ ਸੀ। ਬਦਲੇ ਦੀ ਭਾਵਨਾ ਦੇਸ਼ ਦੀ ਪਰੰਪਰਾ ਨਹੀਂ ਰਹੀ ਹੈ। ਇਹ ਦੇਸ਼ ਪ੍ਰੇਮ, ਤਿਆਗ ਅਤੇ ਅਹਿੰਸਾ ਦੀ ਗੱਲ ਕਰਦਾ ਹੈ। ਇਹ ਗੱਲ ਯੋਗੀ ਆਦਿੱਤਿਆਨਾਥ ਨੂੰ ਸਮਝਣੀ ਚਾਹੀਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi attack on Yogi government over citizenship law and NRC