ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਥਵਿਵਸਥਾ ਦੀ ਹਾਲਤ ਖ਼ਰਾਬ ਪਰ ਸਰਕਾਰ ਨੇ ਰੋਕਿਆ ਸੁਧਾਰ ਦਾ ਏਜੰਡਾ: ਪ੍ਰਿਅੰਕਾ

ਆਟੋ ਸੈਕਟਰ ਵਿੱਚ ਮੰਦੀ ਬਾਰੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਵਿਗੜ ਰਹੀ ਅਰਥਵਿਵਸਥਾ ਦੀ ਸਥਿਤੀ ਖ਼ਰਾਬ ਹੋਣ ਦੇ ਬਾਵਜੂਦ ਆਪਣੇ ਸੁਧਾਰ ਦੇ ਏਜੰਡੇ ਨੂੰ ਰੋਕ ਰਹੀ ਹੈ। 

 

ਪ੍ਰਿਯੰਕਾ ਨੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੰਦੀ ਕਾਰਨ ਕੰਪਨੀਆਂ ਕੋਲ 10-10 ਦਿਨ ਤਾਲੇ ਲਾਉਣੇ ਪੈਣਗੇ। ਉਥੇ ਕੋਈ ਕੰਮ ਨਹੀਂ ਹੋਵੇਗਾ ਪਰ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਆਪਣੇ ਆਰਥਿਕ ਸੁਧਾਰ ਦੇ ਏਜੰਡੇ 'ਤੇ ਤਾਲਾ ਲਗਾਇਆ ਹੋਇਆ ਹੈ।

 

ਕਾਂਗਰਸ ਦੇ ਜਨਰਲ ਸੱਕਤਰ ਨੇ ਇਹ ਵੀ ਦਾਅਵਾ ਕੀਤਾ ਕਿ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ ਅਤੇ ਸਰਕਾਰ ਮੂੰਹ ਚੋਰੀ ਕਰਕੇ ਬੱਚਣ ਦੇ ਹੱਲ ਬਾਰੇ ਸੋਚ ਰਹੀ ਹੈ। ਖ਼ਬਰਾਂ ਅਨੁਸਾਰ ਜੋ ਖ਼ਬਰ ਸ਼ੇਅਰ ਕੀਤੀ ਹੈ ਉਸ ਮੁਤਾਬਕ ਆਟੋ ਪੁਰਜੇ ਬਣਾਉਣ ਵਾਲੀ ਜਰਮਨ ਦੀ ਵੱਡੀ ਕੰਪਨੀ ਬੋਸ਼ ਇੰਡੀਆ ਨੇ ਮੰਦੀ ਕਾਰਨ ਵਿੱਤੀ ਸਾਲ 2019-20 ਦੀ ਤੀਜੀ ਤਿਮਾਹੀ ਵਿੱਚ ਹਰ ਮਹੀਨੇ 10 ਦਿਨਾਂ ਲਈ ਉਤਪਾਦਨ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi boli arthvyavastha ki haalat kharab lekin sarkar ne roka sudhar ka agenda