ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਾਂਗਰਸ ਨੇ ਪ੍ਰਿਯੰਕਾ ਗਾਂਧੀ ਨੂੰ ਉਤਾਰਿਆ UP ਚੋਣ ਮੈਦਾਨ ’ਚ

ਪ੍ਰਿਯੰਕਾ ਗਾਂਧੀ ਵਾਡਰਾ ਅਤੇ ਗ਼ੁਲਾਮ ਨਬੀ ਆਜ਼ਾਦ

ਕਾਂਗਰਸ ਪਾਰਟੀ ਨੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਉੱਤਰ ਪ੍ਰਦੇਸ਼–ਪੂਰਬੀ ਦੇ ਖੇਤਰਾਂ ਲਈ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਉਹ ਪਹਿਲੀ ਫ਼ਰਵਰੀ ਤੋਂ ਆਪਣੀ ਇਹ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਇੰਝ ਹੀ ਸ੍ਰੀ ਗ਼ੁਲਾਮ ਨਬੀ ਆਜ਼ਾਦ ਨੂੰ ਹਰਿਆਣਾ ਦਾ ਪਾਰਟੀ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਤੁਰੰਤ ਆਪਣਾ ਚਾਰਜ ਸੰਭਾਲ ਲਿਆ ਹੈ। ਉੱਤਰ ਪ੍ਰਦੇਸ਼ (UP) ਦਾ ਪੂਰਬੀ ਇਲਾਕਾ ਚੋਣਾਂ ਵੇਲੇ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ ਤੇ ਕਾਂਗਰਸ ਪਾਰਟੀ ਵੱਲੋਂ ਇੱਥੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਚੋਣ–ਮੈਦਾਨ ’ਚ ਉਤਾਰਨ ਨਾਲ ਇਹ ਮਾਮਲਾ ਆਪਣੇ–ਆਪ ਚਰਚਾ ਦਾ ਵਿਸ਼ਾ ਬਣ ਜਾਂਦਾ ਹੈ।

 

 

ਹੁਣ ਤੱਕ ਆਜ਼ਾਦ ਉੱਤਰ ਪ੍ਰਦੇਸ਼ ਦੇ ਇੰਚਾਰਜ ਸਨ। ਸ੍ਰੀ ਕੇ.ਸੀ. ਵੇਣੂਗੋਪਾਲ ਨੂੰ ਪਾਰਟੀ ਦੇ ਜੱਥੇਬੰਦਕ ਮਾਮਲਿਆਂ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਂਝ ਉਹ ਪਾਰਟੀ ਮਾਮਲਿਆਂ ਲਈ ਕਰਨਾਟਕ ਦੇ ਇੰਚਾਰਜ ਬਣੇ ਰਹਿਣਗੇ।

 

 

ਸ੍ਰੀ ਜਿਓਤਿਰਆਦਿੱਤਿਆ ਸਿੰਧੀਆ ਨੂੰ ਉੱਤਰ ਪ੍ਰਦੇਸ਼–ਪੱਛਮੀ ਹਲਕਿਆਂ ਦਾ ਤੁਰੰਤ ਪ੍ਰਭਾਵ ਨਾਲ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਸਿੰਧੀਆ ਨੇ ਵੀ ਤੁਰੰਤ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi is now UP East Congress Incharge