ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਮਲਾ ਦੇ ਨਵੇਂ ਬੰਗਲੇ ’ਚ ਪ੍ਰਿਅੰਕਾ ਗਾਂਧੀ ਦਾ ਗ੍ਰਹਿ–ਪ੍ਰਵੇਸ਼

ਸ਼ਿਮਲਾ ਦੇ ਨਵੇਂ ਬੰਗਲੇ ’ਚ ਪ੍ਰਿਅੰਕਾ ਗਾਂਧੀ ਦਾ ਗ੍ਰਹਿ–ਪ੍ਰਵੇਸ਼

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਅੱਜ ਸੋਮਵਾਰ ਨੂੰ ਸ਼ਿਮਲਾ ’ਚ ਬਣੇ ਆਪਣੇ ਨਵੇਂ ਘਰ ਵਿੱਚ ਗ੍ਰਹਿ–ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਪੂਜਾ ਕੀਤੀ ਗਈ। ਇਹ ਨਵਾਂ ਬੰਗਲਾ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਤੋ਼ 15 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ।

 

 

ਅੱਜ ਨਰਾਤੇ ਦਾ ਦੂਜਾ ਦਿਨ ਸੀ। ਦੱਖਣੀ ਭਾਰਤ ਤੋਂ ਖ਼ਾਸ ਤੌਰ ’ਤੇ ਸੱਦੇ ਗਏ ਪੁਜਾਰੀ ਨੇ ਗ੍ਰਹਿ–ਪ੍ਰਵੇਸ਼ ਲਈ ਪੂਰੇ ਵਿਧੀ–ਵਿਧਾਨ ਨਾਲ ਪੂਜਾ ਕਰਵਾਈ।

 

 

ਆਈਏਐੱਨਐੱਸ ਮੁਤਾਬਕ ਪ੍ਰਿਅੰਕਾ ਗਾਂਧੀ ਐਤਵਾਰ ਨੂੰ ਸ਼ਿਮਲਾ ਪੁੱਜੇ ਸਨ। ਪੂਜਾ ਦੋ ਦਿਨ ਹੋਰ ਚੱਲੇਗੀ। ਹਿਮਾਚਲ ਪ੍ਰਦੇਸ਼ ਦਾ ਕਾਨੂੰਨ ਹੈ ਕਿ ਸੂਬੇ ਤੋਂ ਬਾਹਰਲਾ ਕੋਈ ਵੀ ਵਿਅਕਤੀ ਇੱਥੇ ਜ਼ਮੀਨ ਨਹੀਂ ਖ਼ਰੀਦ ਸਕਦਾ ਪਰ ਸਾਲ 2007 ਦੌਰਾਨ ਉਸ ਵੇਲੇ ਸੂਬੇ ’ਚ ਕਾਂਗਰਸ ਦੀ ਸਰਕਾਰ ਨੇ ਪ੍ਰਿਅੰਕਾ ਗਾਂਧੀ ਦੀ ਅਰਜ਼ੀ ’ਤੇ ਜ਼ਮੀਨ ਖ਼ਰੀਦਣ ਦੀ ਸਹੂਲਤ ਲਈ ਭੂਮੀ ਸੁਧਾਰ ਤੇ ਕਿਰਾਏਦਾਰੀ ਕਾਨੂੰਨ ਦੀ ਧਾਰਾ 118 ਅਧੀਨ ਜ਼ਮੀਨ–ਖ਼ਰੀਦ ਦੇ ਮਾਪਦੰਡਾਂ ਵਿੱਚ ਕੁਝ ਢਿੱਲ ਦੇ ਦਿੱਤੀ ਸੀ।

 

 

ਹਿਮਾਚਲ ਕਾਂਗਰਸ ਦੇ ਆਗੂ ਵਿਦਿਆ ਸਟੋਕਸ ਨੇ ਪ੍ਰਿਅੰਕਾ ਗਾਂਧੀ ਨੂੰ ਸਾਢੇ ਤਿੰਨ ਵਿੱਘੇ ਜ਼ਮੀਨ 47 ਲੱਖ ਰੁਪਏ ਵਿੱਚ ਦਿਵਾਉਦ ’ਚ ਮੁੱਖ ਭੂਮਿਕਾ ਨਿਭਾਈ ਸੀ। ਇਸ ਬੰਗਲੇ ਦੇ ਨਾਲ ਹੀ ਪ੍ਰੈਜ਼ੀਡੈਂਸ਼ੀਅਲ ਸਮਰ ਰਿਜ਼ੌਰਟ ਦਿ ਰਿਟ੍ਰੀਟ ਤੇ ਓਬਰਾਏ ਗਰੁੱਪ ਦੇ ਲਗਜ਼ਰੀ ਸਪਾਅ ਵਾਈਲਡ–ਫ਼ਲਾਵਰ ਹਾੱਲ ਜਿਹੀਆਂ ਇਮਾਰਤਾਂ ਵੀ ਸਥਿਤ ਹਨ।

 

 

ਇਸ ਬੰਗਲੇ ਦੀ ਉਸਾਰੀ ਦਾ ਕੰਮ ਸਾਲ 2008 ਦੌਰਾਨ ਦਿੱਲੀ ਦੀ ਇੱਕ ਆਰਕੀਟੈਕਟ ਕੰਪਨੀ ਨੂੰ ਦਿੱਤਾ ਗਿਆ ਸੀ। ਸਾਲ 2011 ਦੌਰਾਨ ਸਮੁੱਚੀ ਇਮਾਰਤ ਨੂੰ ਤੋੜਨਾ ਪਿਆ ਸੀ। ਉਦੋਂ ਇਹ ਸਭ ਕਿਸੇ ਵਿਵਾਦ ਕਾਰਨ ਨਹੀਂ ਕੀਤਾ ਗਿਆ ਸੀ; ਸਗੋਂ ਕਮਰਿਆਂ ਦਾ ਆਕਾਰ ਤੇ ਡਿਜ਼ਾਇਨ ਗਾਂਧੀ ਪਰਿਵਾਰ ਨੂੰ ਪਸੰਦ ਨਹੀਂ ਆਇਆ ਸੀ; ਤਦ ਇਹ ਬੰਗਲਾ ਦੋਬਾਰਾ ਬਣਵਾਇਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi s Grah Pravesh in Shimla bungalow