ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਨੇ ਆਪਣੀ ਨਾਕਾਮੀ ਨਾਲ ਅਰਥਚਾਰਾ ਬਰਬਾਦ ਕਰ ਦਿੱਤਾ : ਪ੍ਰਿਅੰਕਾ ਗਾਂਧੀ

ਦੇਸ਼ ਦੇ ਤਾਜ਼ਾ ਆਰਥਿਕ ਵਿਕਾਸ ਅੰਕੜਿਆਂ 'ਤੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਪ੍ਰਿਅੰਕਾ ਗਾਂਧੀ ਨੇ ਸ਼ਨੀਵਾਰ ਨੂੰ ਟਵੀਟ ਕਰ ਕੇ ਕਿਹਾ, "ਤਰੱਕੀ ਦੀ ਆਸ ਰੱਖਣ ਵਾਲੇ ਭਾਰਤ ਅਤੇ ਉਸ ਦੇ ਅਰਥਚਾਰੇ ਨੂੰ ਭਾਜਪਾ ਨੇ ਆਪਣੀ ਨਾਕਾਮੀ ਕਾਰਨ ਬਰਬਾਦ ਕਰ ਦਿੱਤਾ ਹੈ।" ਉਨ੍ਹਾਂ ਕਿਹਾ ਕਿ ਅੱਜ ਜੀਡੀਪੀ ਗ੍ਰੋਥ 4.5% ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਸਾਰੇ ਬਾਅਦੇ ਝੂਠੇ ਹਨ। ਪ੍ਰਿਅੰਕਾ ਨੇ ਕਿਹਾ ਕਿ 2 ਕਰੋੜ ਰੁਜ਼ਗਾਰ ਹਰ ਸਾਲ, ਫਸਲ ਦਾ ਦੁੱਗਣਾ ਦਾਮ, ਅੱਛੇ ਦਿਨ ਆਉਣਗੇ ਅਤੇ ਅਰਥਚਾਰਾ 5 ਟ੍ਰਿਲੀਅਨ ਹੋਵੇਗਾ। ਕੀ ਕਿਸੇ ਵਾਅਦੇ ਦਾ ਹਿਸਾਬ ਮਿਲੇਗਾ?
 

 

ਦਰਅਸਲ, ਚਾਲੂ ਵਿੱਤੀ ਵਰ੍ਹੇ 2019–2020 ਦੀ ਦੂਜੀ ਤਿਮਾਹੀ ’ਚ GDP ਦਾ ਅੰਕੜਾ 4.5 ਫ਼ੀ ਸਦੀ ਤੱਕ ਹੇਠਾਂ ਚਲਾ ਗਿਆ ਹੈ। ਇਹ 6 ਸਾਲਾਂ ਵਿੱਚ ਕਿਸੇ ਇੱਕ ਤਿਮਾਹੀ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਪਹਿਲਾਂ ਮਾਰਚ 2013 ਦੀ ਤਿਮਾਹੀ ’ਚ ਵੀ GDP ਇਸੇ ਪੱਧਰ ’ਤੇ ਸੀ।
 

ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦੀ ਦਰ ਲਗਾਤਾਰ 6 ਤਿਮਾਹੀਆਂ ਤੋਂ ਹੇਠਾਂ ਵੱਲ ਨੂੰ ਹੀ ਜਾ ਰਹੀ ਹੈ। ਬੀਤੇ ਵਿੱਤੀ ਵਰ੍ਹੇ 2018–19 ਦੀ ਪਹਿਲੀ ਤਿਮਾਹੀ ਦੌਰਾਨ ਵਾਧਾ ਦਰ 8 ਫ਼ੀ ਸਦੀ ’ਤੇ ਸੀ ਪਰ ਉਹ ਦੂਜੀ ਤਿਮਾਹੀ ’ਚ ਘਟ ਕੇ 7 ਫ਼ੀ ਸਦੀ ਉੱਤੇ ਆ ਗਈ ਸੀ। ਇੰਝ ਹੀ ਬੀਤੇ ਵਿੱਤੀ ਵਰ੍ਹੇ ਦੀ ਤੀਜੀ ਤਿਮਾਹੀ ’ਚ ਕੁੱਲ ਘਰੇਲੂ ਉਤਪਾਦਨ ਦੀ ਦਰ 6.6 ਫ਼ੀ ਸਦੀ ਤੇ ਚੌਥੀ ਤਿਮਾਹੀ ’ਚ 5.8 ਫ਼ੀ ਸਦੀ ’ਤੇ ਸੀ। ਇਸ ਤੋਂ ਇਲਾਵਾ ਵਿੱਤੀ ਵਰ੍ਹੇ 2019–2020 ਦੀ ਪਹਿਲੀ ਤਿਮਾਹੀ ’ਚ GDP ਵਾਧਾ ਦਰ ਡਿੱਗ ਕੇ 5 ਫ਼ੀ ਸਦੀ ’ਤੇ ਆ ਗਈ ਸੀ।
 

GDP ਦੇ ਇਹ ਤਾਜ਼ਾ ਅੰਕੜੇ ਕੇਂਦਰ ਸਰਕਾਰ ਲਈ ਵੱਡੀ ਚੁਣੌਤੀ ਹਨ। ਸਰਕਾਰ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ 5 ਟ੍ਰਿਲੀਅਨ ਡਾਲਰ ਭਾਵ 50 ਖ਼ਰਬ ਡਾਲਰ ਦੀ ਅਰਥ–ਵਿਵਸਥਾ ਦਾ ਟੀਚਾ ਹਾਸਲ ਕਰਨ ਲਈ ਕੰਮ ਕਰ ਰਹੀ ਹੈ। ਮਾਹਿਰਾਂ ਦਾ ਮੰਨਣਾ ਹੇ ਕਿ ਇਹ ਟੀਚਾ ਹਾਸਲ ਕਰਨ ਲਈ GDP ਵਾਧਾ ਦਰ 8 ਫ਼ੀ ਸਦੀ ਤੋਂ ਵੱਧ ਹੋਣੀ ਜ਼ਰੂਰੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi said BJP ruined the economy with its failure