ਅਰਥ ਵਿਵਸਥਾ ਦੇ ਮੋਰਚੇ ਉਤੇ ਜਿੱਥੇ ਕੇਂਦਰ ਸਰਕਾਰ ਬੈਕਫੁਟ ਉਤੇ ਨਜ਼ਰ ਆ ਰਹੀ ਹੈ, ਉਥੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਹਮਲਾਵਰ ਹਨ। ਅਰਥ ਵਿਵਸਥਾ ਵਿਚ ਸੁਸਤੀ ਅਤੇ ਵਾਹਨਾ ਦੀ ਵਿਕਰੀ ਵਿਚ ਘੱਟਣ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਸਵਾਲ ਕੀਤਾ ਕਿ ਦੇਸ਼ ਵਿਚ ਇਤਿਹਾਸ ਮੰਦੀ ਹੈ, ਪ੍ਰੰਤੂ ਸਰਕਾਰ ਕਦੋਂ ਤੱਕ ਖਬਰਾਂ ਦੀਆਂ ਸੁਰਖੀਆਂ ਨਾਲ ਕੰਮ ਚਲਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਸਰਕਾਰ ਨੂੰ ਅਰਥ ਵਿਵਸਥਾ ਵਿਚ ਮੰਦੀ ਨੂੰ ਸਵੀਕਾਰ ਕਰਨਾ ਚਾਹੀਦਾ। ਪ੍ਰਿਯੰਕਾ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਕਿਸੇ ਝੂਠ ਨੂੰ ਸੌ ਵਾਰ ਕਹਿਣ ਨਾਲ ਝੂਠ ਸੱਚ ਨਹੀਂ ਹੋ ਜਾਂਦਾ।
ਭਾਜਪਾ ਸਰਕਾਰ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਅਰਥ ਵਿਵਸਥਾ ਵਿਚ ਇਤਿਹਾਸਕ ਮੰਦੀ ਹੈ ਅਤੇ ਉਨ੍ਹਾਂ ਇਸ ਨੂੰ ਹੱਲ ਕਰਨ ਲਈ ਉਪਾਅ ਵੱਲ ਵਧਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਮੰਦੀ ਦਾ ਹਾਲ ਸਭ ਦੇ ਸਾਹਮਣੇ ਹੈ। ਸਰਕਾਰ ਕਦੋਂ ਤੱਕ ਖਬਰਾਂ ਦੀਆਂ ਸੁਰਖੀਆਂ ਨਾਲ ਕੰਮ ਚਲਾਵੇਗੀ?