ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਪ੍ਰਿਅੰਕਾ ਨੇ ਟਵੀਟ ਕਰਦਿਆਂ ਕਿਹਾ ਕਿ ਸਾਲ ਸਾਲ 2019 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ 'ਚ 365 'ਚੋਂ 359 ਦਿਨਾਂ ਤਕ ਧਾਰਾ 144 ਲਗਾਈ ਗਈ ਅਤੇ ਪੀਐਮ ਲੋਕਾਂ ਨੂੰ ਕਹਿੰਦੇ ਹਨ ਕਿ ਡਰਨ ਦੀ ਲੋੜ ਨਹੀਂ।
ਪ੍ਰਿਅੰਕਾ ਨੇ ਟਵੀਟਰ 'ਤੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੱਤਾ। ਇਸ ਰਿਪੋਰਟ 'ਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸਾਲ 2019 ਦੇ 365 ਦਿਨਾਂ 'ਚੋਂ 359 ਦਿਨ ਵਾਰਾਣਸੀ 'ਚ ਧਾਰਾ 144 ਲਾਗੂ ਰਹੀ।
On 359 out of 365 days in the year 2019, Section 144 was imposed in Varanasi town the P.M’s own constituency and he has the gall to say that people have nothing to fear?https://t.co/zsDkbNoszn
— Priyanka Gandhi Vadra (@priyankagandhi) January 2, 2020
ਕਾਂਗਰਸ ਨੇਤਾ ਨੇ ਆਪਣੇ ਟਵੀਟ 'ਚ ਕਿਹਾ, 'ਸਾਲ 2019 ਦੇ 365 ਦਿਨਾਂ 'ਚੋਂ 359 ਦਿਨ ਪ੍ਰਧਾਨ ਮੰਤਰੀ ਦੇ ਚੋਣ ਖੇਤਰ ਵਾਰਾਣਸੀ 'ਚ ਧਾਰਾ 144 ਲਾਗੂ ਰਹੀ ਅਤੇ ਪੀ.ਐਮ. ਕਹਿੰਦੇ ਹਨ ਕਿ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ?' ਪੀ.ਐਮ. ਮੋਦੀ ਆਪਣੀਆਂ ਰੈਲੀਆਂ 'ਚ ਲੋਕਾਂ ਨੂੰ ਇਹ ਕਹਿੰਦੇ ਆਏ ਹਨ ਕਿ ਸੀ.ਏ.ਏ. ਕਾਨੂੰਨ ਨਾਲ ਦੇਸ਼ਵਾਸੀਆਂ ਨੂੰ ਡਰਨ ਦੀ ਜ਼ਰੂਰਤ ਨਹੀ ਹੈ ਕਿਉਂਕਿ ਇਹ ਕਿਸੇ ਦੀ ਨਾਗਰਿਕਤਾ ਖੋਹਣ ਵਾਲਾ ਨਹੀਂ ਸਗੋਂ ਦੇਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਿਅੰਕਾ ਲਗਾਤਾਰ ਪੀ.ਐਮ. 'ਤੇ ਹਮਲਾ ਬੋਲਦੀ ਆਈ ਹੈ। ਪਿਛਲੇ ਬੁੱਧਵਾਰ ਨੂੰ ਪ੍ਰਿਅੰਕਾ ਨੇ ਸੀ.ਏ.ਏ. ਵਿਰੁੱਧ ਵਿਰੋਧ ਪ੍ਰਦਰਸ਼ਨ ਕਰਨ ਵਾਲੇ 14 ਸਾਲ ਦੀ ਬੱਚੀ ਦੇ ਮਾਤਾ ਪਿਤਾ ਨੂੰ ਗ੍ਰਿਫਤਾਰ ਕਰਨ 'ਤੇ ਭਾਜਪਾ ਸਰਕਾਰ ਦੀ ਨਿੰਦਾ ਕੀਤੀ। ਪ੍ਰਿਅੰਕਾ ਨੇ ਕਿਹਾ ਕਿ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੜਕੀ ਦੀ ਮਾਂ ਨੂੰ ਘਰ ਜਾਣ ਦੇਵੇ।