ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਦੀ ਵਧੀ ਕੀਮਤ ’ਤੇ ਬੋਲੀ ਪ੍ਰਿਯੰਕਾ ਗਾਂਧੀ, ਕਿਹਾ ਸਰਕਾਰ ਮੌਜ ’ਚ

ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਮੋਦੀ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਪ੍ਰਿਅੰਕਾ ਨੇ ਕਿਹਾ ਕਿ ਪਿਆਜ਼ 120 ਰੁਪਏ ਕਿਲੋ ਵਿਕ ਰਿਹਾ ਹੈ। ਲੱਸਣ 200 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਭਾਜਪਾ ਆਗੂ ਬਿਆਨ ਦੇ ਰਹੇ ਹਨ, ਕੋਈ ਕਹਿ ਰਿਹਾ ਹੈ ਕਿ ਉਹ ਪਿਆਜ਼ ਨਹੀਂ ਖਾਂਦੇ। ਅਜਿਹਾ ਕੋਈ ਖੇਤਰ ਨਹੀਂ ਹੈ ਜਿੱਥੇ ਮੰਦੀ ਦੀ ਮਾਰ ਨਾ ਹੋਵੇ। ਇਹ ਸਭ ਭਾਜਪਾ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਹੋਇਆ ਹੈ। ਜਨਤਾ ਮੁਸੀਬਤ ਚ ਹੈ, ਸਰਕਾਰ ਮੌਜ ਕਰ ਰਹੀ ਹੈ।

 

ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਨੇ ਅਜਿਹੀ ਬੇਰੁਜ਼ਗਾਰੀ ਕਦੇ ਨਹੀਂ ਵੇਖੀ। ਉੱਤਰ ਪ੍ਰਦੇਸ਼ ਬੇਰੁਜ਼ਗਾਰੀ ਚ ਸਭ ਤੋਂ ਉੱਪਰ ਹੈ। ਭਰਤੀਆਂ ਲਟਕ ਰਹੀਆਂ ਹਨ। ਭਾਜਪਾ ਨੇਤਾਵਾਂ ਦਾ ਕਹਿਣਾ ਹੈ ਕਿ ਨੌਜਵਾਨ ਯੋਗ ਨਹੀਂ ਹਨ। ਕਿਸਾਨਾਂ ਨੂੰ ਫਸਲਾਂ ਦਾ ਮੁੱਲ ਨਹੀਂ ਮਿਲ ਰਿਹਾ। ਮਿਰਜ਼ਾਪੁਰ ਤੋਂ ਝਾਂਸੀ ਤਕ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਲਈਆਂ ਜਾ ਰਹੀਆਂ ਹਨ। ਕਿਸਾਨ ਖੁਦਕੁਸ਼ੀ ਕਰ ਰਿਹਾ ਹੈ। ਉਸਨੂੰ ਨਾ ਤਾਂ ਖਾਦ ਮਿਲ ਰਹੀ ਹੈ ਤੇ ਨਾ ਸਿੰਚਾਈ ਲਈ ਪਾਣੀ।

 

ਪ੍ਰਿਯੰਕਾ ਨੇ ਕਿਹਾ ਕਿ ਕੁਦਰਤੀ ਬਿਪਤਾ ਅਤੇ ਸਰਕਾਰੀ ਨੀਤੀਆਂ ਕਾਰਨ ਬੈਂਕਾਂ ਦਾ ਨੋਟਿਸ ਅੰਨਦਾਤਾਵਾਂ ਨੂੰ ਭੇਜੇ ਜਾ ਰਹੇ ਹਨ। ਸਰਕਾਰ ਆਪਣੇ ਅਮੀਰ ਦੋਸਤਾਂ ਦੇ 5-5 ਲੱਖ ਕਰੋੜ ਰੁਪਏ ਮਾਫ ਕਰ ਸਕਦੀ ਹੈ, ਪਰ ਕਿਸਾਨਾਂ ਨੂੰ ਰਾਹਤ ਨਹੀਂ ਦੇਣਾ ਚਾਹੁੰਦੀ। ਸੂਟ-ਬੂਟ ਸਰਕਾਰ ਦੇਸ਼ ਨੂੰ ਵੇਚ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi speaks on the rise of onion prices