ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੂਰੇ ਦੇਸ਼ ਨੂੰ ਪਤਾ ਰਾਹੁਲ ਹਿੰਦੁਸਤਾਨੀ ਹੈ : ਪ੍ਰਿਯੰਕਾ ਗਾਂਧੀ

ਪੂਰੇ ਦੇਸ਼ ਨੂੰ ਪਤਾ ਰਾਹੁਲ ਹਿੰਦੁਸਤਾਨੀ ਹੈ : ਪ੍ਰਿਯੰਕਾ ਗਾਂਧੀ

ਨਾਗਰਿਕਤਾ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲੇ ਗ੍ਰਹਿ ਮੰਤਰਾਲੇ ਦੇ ਨੋਟਿਸ ਬਾਅਦ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਹਿੰਦੁਸਤਾਨ ਨੁੰ ਪਤਾ ਹੈ ਕਿ ਰਾਹੁਲ ਗਾਂਧੀ ਹਿੰਦੁਸਤਾਨੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਹਮਣੇ ਹੀ ਪਰਵਰਿਸ਼ ਹੋਈ ਅਤੇ ਉਨ੍ਹਾਂ ਸਾਹਮਣੇ ਹੀ ਵੱਡੇ ਹੋਏ ਹਨ।

 

ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ ਕਿ ਅਮੇਠੀ ਦੀ ਜਨਤਾ ਦਾ ਆਦਰ ਨਹੀਂ, ਅਪਮਾਨ ਕਰ ਰਹੀ ਹੈ ਸਮ੍ਰਿਤੀ ਇਰਾਨੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਮੇਠੀ ਲਿਆਂਦੀਆਂ ਗਈਆਂ ਪਰਿਯੋਜਨਾਵਾਂ ਨੂੰ ਬੰਦ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਨਾਗਰਿਕਤਾ ਦੇ ਮਾਮਲੇ ਵਿਚ ਮਿਲੀ ਸ਼ਿਕਾਇਤ ਦੇ ਆਧਾਰ ਉਤੇ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਪੱਖ ਪੁੱਛਿਆ ਹੈ।

 

ਗ੍ਰਹਿ ਮੰਤਰਾਲੇ ਨੇ ਇਕ ਪੱਤਰ ਵਿਚ ਕਿਹਾ ਕਿ ਉਸ ਨੂੰ ਭਾਜਪਾ ਸਾਂਸਦ ਸੁਬਰਾਮੀਅਮ ਸਵਾਮੀ ਵੱਲੋਂ ਅਰਜੀ ਮਿਲੀ ਹੈ। ਉਸ ਵਿਚ ਕਿਹਾ ਗਿਆ ਹੈ ਕਿ ਰਾਹੁਲ ਗਾਂਧੀ ਬ੍ਰਿਟੇਨ ਵਿਚ 2003 ਵਿਚ ਪੰਜੀਕ੍ਰਿਤ ਕੰਪਨੀ ਬੈਕਆਪਸ ਲਿਮਿਟਿਡ ਦੇ ਡਾਇਰੈਕਟਰਾਂ ਵਿਚ ਸ਼ਾਮਲ ਸਨ।

 

ਗ੍ਰਹਿ ਮੰਤਰਾਲੇ ਅਨੁਸਾਰ, ਸਵਾਮੀ ਦਾ ਕਹਿਣਾ ਹੈ ਕਿ ਬ੍ਰਿਟਿਸ ਕੰਪਨੀ ਦੇ 10 ਅਕਤੂਬਰ 2005 ਅਤੇ 31 ਅਕਤੂਬਰ, 2006 ਨੂੰ ਭਰੇ ਗਏ ਸਾਲਾਨਾ ਟੈਕਸ ਰਿਟਰਨ ਵਿਚ ਗਾਂਧੀ ਦੀ ਜਨਮ ਮਿਤੀ 19 ਜੂਨ, 1970 ਦੱਸੀ ਗਈ ਹੈ। ਉਸ ਵਿਚ ਗਾਂਧੀ ਨੂੰ ਬ੍ਰਿਟਿਸ਼ ਨਾਗਰਿਕ ਦੱਸਿਆ ਗਿਆ ਹੈ।

 

 

ਸੋਮਵਾਰ ਨੂੰ ਜਾਰੀ ਨੋਟਿਸ ਅਨੁਸਾਰ, ਇਸ ਤੋਂ ਇਲਾਵਾ 17 ਫਰਵਰੀ 2009 ਨੂੰ ਇਸ ਕੰਪਨੀ ਦੀ ਪਰਿਸਮਾਪਨ ਅਰਜੀ ਵਿਚ ਵੀ ਤੁਹਾਡੀ ਨਾਗਰਿਕਤਾ ਬ੍ਰਿਟਿਸ ਦੱਸੀ ਗਈ ਹੈ। ਆਪਣੇ ਅਪੀਲ ਕੀਤੀ ਜਾਂਦੀ ਹੈ ਕਿ ਇਸ ਸਬੰਧ ਤੁਸੀਂ ਇਕ ਹਫਤੇ ਵਿਚ ਆਪਣਾ ਪੱਖ ਮੰਤਰਾਲੇ ਸਾਹਮਣੇ ਸਪੱਸ਼ਟ ਕਰੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka gandhi statement on notice to rahul gandhi on citizenship