ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਟੋ ਸੈਕਟਰ ’ਚ ਮੰਦੀ ’ਤੇ ਸਰਕਾਰ ਆਪਣੀਆਂ ਅੱਖਾਂ ਕਦੋਂ ਖੋਲ੍ਹੇਗੀ : ਪ੍ਰਿਯੰਕਾ ਗਾਂਧੀ

ਆਟੋ ਸੈਕਟਰ ’ਚ ਮੰਦੀ ’ਤੇ ਸਰਕਾਰ ਆਪਣੀਆਂ ਅੱਖਾਂ ਕਦੋਂ ਖੋਲ੍ਹੇਗੀ : ਪ੍ਰਿਯੰਕਾ ਗਾਂਧੀ

ਅਰਥ ਵਿਵਸਥਾ ਵਿਚ ਸਲੋਡਾਊਨ ਨੂੰ ਲੈ ਕੇ ਮੋਦੀ ਸਰਕਾਰ ਵਿਰੋਧ ਪਾਰਟੀ ਦੇ ਨਿਸ਼ਾਨੇ ਉਤੇ ਹੈ। ਅਰਥ ਵਿਵਸਥਾ ਵਿਚ ਸੁਸਤੀ ਅਤੇ ਵਾਹਨਾਂ ਦੀ ਵਿਕਰੀ ਵਿਚ ਗਿਰਾਵਟ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਨੂੰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਸਵਾਲ ਕੀਤਾ ਕਿ ਆਖਿਰ ਸਰਕਾਰ ਮੰਦੀ ਉਤੇ ਆਪਣੀਆਂ ਅੱਖਾਂ ਕਦੋਂ ਖੋਲ੍ਹੇਗੀ।

 

ਜ਼ਿਕਰਯੋਗ ਹੈ ਕਿ ਦੇਸ਼ ਵਿਚ ਆਟੋ ਸੈਕਟਰ ਦੀ ਪ੍ਰੇਸ਼ਾਨੀ ਹੋਰ ਵਧਦੀ ਜਾ ਰਹੀ ਹੈ। ਦੇਸ਼ ਵਿਚ ਲਗਾਤਾਰ ਦਸਵੇਂ ਮਹੀਨੇ ਅਗਸਤ ਵਿਚ ਯਾਤਰੀ ਵਾਹਨਾਂ ਦੀ ਵਿਕਰੀ ਘੱਟ ਹੋਈ ਹੈ।

 

ਪ੍ਰਿਯੰਕਾ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਅਰਥ ਵਿਵਸਥਾ ਮੰਦੀ ਦੀ ਗਹਿਰੀ ਖਾਈ ਵਿਚ ਡਿੱਗਦੀ ਜਾ ਰਹੀ ਹੈ। ਲੱਖਾਂ ਹਿੰਦੁਸਤਾਨੀਆਂ ਦੇ ਰੁਜ਼ਗਾਰ ਉਤੇ ਤਲਵਾਰ ਲਟਕ ਰਹੀ ਹੈ। ਪ੍ਰਿਯੰਕਾ ਨੇ ਕਿਹਾ ਕਿ ਆਟੋ ਅਤੇ ਟਰੱਕ ਸੈਕਟਰ ਵਿਚ ਗਿਰਾਵਟ ‘ਪ੍ਰੋਡਕਸ਼ਨ–ਟਰਾਂਸਪੋਰਟੇਸ਼ਨ ਵਿਚ ਨਕਾਰਾਤਮਿਕ ਵਿਕਾਸ ਅਤੇ ਬਾਜ਼ਾਰ ਦੇ ਟੁੱਟਦੇ ਭਰੋਸੇ ਦੀ ਨਿਸ਼ਾਨੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਕਦੋਂ ਆਪਣੀਆਂ ਅੱਖਾਂ ਖੋਲ੍ਹੇਗੀ?’

 

ਜ਼ਿਕਰਯੋਗ ਹੈ ਕਿ ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਦੇ ਅੰਕੜਿਆਂ ਮੁਤਾਬਕ ਅਗਸਤ ਵਿਚ ਯਾਤਰੀ ਵਾਹਨਾਂ ਦੀ ਵਿਕਰੀ ਇਕ ਸਾਲ ਪਹਿਲਾਂ ਇਸ ਮਹੀਨੇ ਦੇ ਮੁਕਾਬਲੇ ਵਿਚ 31.57 ਫੀਸਦੀ ਘਟਕੇ 1,96,524 ਵਾਹਨ ਰਹਿ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi targets Modi Government on Auto sale slowdown