ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਅੰਕਾ ਗਾਂਧੀ ਅੱਜ PM ਮੋਦੀ ਦੇ ਹਲਕੇ ’ਚ ਮਿਲਣਗੇ BHU ਵਿਦਿਆਰਥੀਆਂ ਨੂੰ

ਪ੍ਰਿਅੰਕਾ ਗਾਂਧੀ ਅੱਜ PM ਮੋਦੀ ਦੇ ਹਲਕੇ ’ਚ ਮਿਲਣਗੇ ’ਵਰਸਿਟੀ ਵਿਦਿਆਰਥੀਆਂ ਨੂੰ

ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਅੱਜ ਪ੍ਰਧਾਨ ਮੰਤਰੀ (PM) ਸ੍ਰੀ ਨਰਿੰਦਰ ਮੋਦੀ ਦੇ ਸੰਸਦੀ ਹਲਕੇ ਵਾਰਾਨਸੀ ਪੁੱਜਣਗੇ। ਉੱਥੇ ਉਹ ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ। ਪ੍ਰਿਅੰਕਾ ਗਾਂਧੀ ਦਾ ਇਹ ਪਹਿਲਾ BHU ਦੌਰਾ ਹੋਵੇਗਾ।

 

 

ਸ੍ਰੀਮਤੀ ਪ੍ਰਿਅੰਕਾ ਗਾਂਧੀ ਦੇ ਇਸ ਦੌਰੇ ਦਾ ਮੰਤਵ BHU ਵਿਦਿਆਰਥੀਆਂ ਨਾਲ ਗੱਲਬਾਤ ਕਰਨਾ ਹੈ। ਸੂਤਰਾਂ ਮੁਤਾਬਕ ਪ੍ਰਿਅੰਕਾ ਗਾਂਧੀ ਯੂਨੀਵਰਸਿਟੀ ’ਚ ਵਿਦਿਆਰਥੀਆਂ ਨਾਲ ਗ਼ੈਰ–ਰਸਮੀ ਮੁਲਾਕਾਤ ਕਰਨਗੇ। ਉਨ੍ਹਾਂ ਦੇ ਦੌਰੇ ਲਈ ਕੋਈ ਰਸਮੀ ਇਜਾਜ਼ਤ ਨਹੀਂ ਲਈ ਗਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ’ਚ ਘਿਰੀ ਹੋਈ ਹੈ। ਸਤੰਬਰ 2017 ਦੌਰਾਨ ਛੇੜਖਾਨੀ ਨੂੰ ਲੈ ਕੇ ਕੈਂਪਸ ਵਿੱਚ ਹਿੰਸਾ ਵੇਖਣ ਨੂੰ ਮਿਲੀ ਸੀ ਤੇ ਨਵੰਬਰ 2019 ’ਚ ਸੰਸਕ੍ਰਿਤ ਵਿਭਾਗ ’ਚ ਮੁਸਲਿਮ ਪ੍ਰੋਫ਼ੈਸਰ ਦੀ ਨਿਯੁਕਤੀ ਨੂੰ ਲੈ ਕੇ ਲੰਮੇ ਸਮੇਂ ਤੱਕ ਵਿਰੋਧ ਪ੍ਰਦਰਸ਼ਨ ਚੱਲਿਆ ਸੀ।

 

 

BHU ਦੇ ਵਿਦਿਆਰਥੀਆਂ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਨਾਗਰਿਕ ਸਮਾਜ ਦੇ ਮੈਂਬਰਾਂ ਨੂੰ ਮਿਲਣਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਵਾਰਾਨਸੀ ’ਚ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਪ੍ਰਦਰਸ਼ਨ ਦੌਰਾਨ ਜੇਲ੍ਹ ਗਏ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਸਵੇਰੇ 10 ਵਜੇ ਦਿੱਲੀ ਤੋਂ ਵਾਰਾਨਸੀ ਹਵਾਈ ਅੱਡੇ ਉੱਤੇ ਪੁੱਜ ਗਏ ਹਨ। ਉਹ 11 ਵਜੇ ਗੁਲੇਰੀਆ ਕੋਠੀ, ਗੁਲੇਰੀਆ ਘਾਟ, ਰਾਮਘਾਟ ਉੱਤੇ ਲੋਕਾਂ ਨਾਲ ਮੁਲਾਕਾਤ ਕਰਨਗੇ। ਫਿਰ 11:30 ਵਜੇ ਉਹ BHU ਵਿਦਿਆਰਥੀਆਂ ਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੂੰ ਮਿਲਣ ਲਈ ਪੁੱਜਣਗੇ।

 

 

ਇਸ ਤੋਂ ਬਾਅਦ ਪ੍ਰਿਅੰਕਾ ਗਾਂਧੀ CAA ਵਿਰੋਧੀ ਪ੍ਰਦਰਸ਼ਨਾਂ ਦੌਰਾਨ ਭਗਦੜ ’ਚ ਮਾਰੇ ਗਏ ਬਜਰਡੀਹਾ ਦੇ ਬੱਚਿਆਂ ਘਰ ਵੀ ਜਾ ਸਕਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi to meet Varsity Students today in PM Modi s constituency