ਉਤਰ ਪ੍ਰਦੇਸ਼ ਦੇ ਸੋਨਭਦਰ ਵਿਚ ਹੋਏ ਜ਼ਮੀਨ ਵਿਵਾਦ ਨੂੰ ਲੈ ਕੇ ਕਤਲੇਆਮ ਦੇ ਬਾਅਦ ਪ੍ਰਿਯੰਕਾ ਗਾਂਧੀ ਸ਼ੁੱਕਰਵਾਰ ਨੂੰ ਪੀੜਤਾਂ ਦਾ ਹਾਲ ਜਾਣਨ ਵਾਰਾਣਸੀ ਪਹੁੰਚੀ। ਇਸ ਤੋਂ ਬਾਅਦ ਸੋਨਭਦਰ ਜਾਣ ਦੌਰਾਨ ਉਨ੍ਹਾਂ ਨੂੰ ਵਾਰਾਣਣਸੀ–ਮਿਰਜਾਪੁਰ ਬਾਰਡਰ ਉਤੇ ਨਾਰਾਅਣਪੁਰ ਵਿਚ ਰੋਕ ਦਿੱਤਾ। ਵਿਰੋਧ ਵਿਚ ਕਾਂਗਰਸ ਸਕੱਤਰ ਸੜਕ ਉਤੇ ਹੀ ਧਰਨੇ ਉਤੇ ਬੈਠ ਗਈ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।
ਇਸ ਤੋਂ ਪਹਿਲਾਂ ਬੀਐਚਯੂ ਦੇ ਟਰਾਮਾ ਸੈਂਟਰ ਵਿਚ ਸੋਨਭਦਰ ਵਿਚ ਹੋਏ ਕਤਲੇਆਮ ਦੇ ਜ਼ਖਮੀਆਂ ਦਾ ਹਾਲ ਜਾਨਣ ਸ਼ੁੱਕਰਵਾਰ ਸਵੇਰੇ 11.05 ਉਤੇ ਪ੍ਰਿਯੰਕਾ ਗਾਂਧੀ ਟ੍ਰਾਮਾ ਸੈਂਟਰ ਪਹੁੰਚੀ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਵਿਆਪਕ ਇੰਤਜਾਮ ਕੀਤੇ ਗਏ ਸਨ। ਟਰਾਮਾ ਸੈਂਟਰ ਦੇ ਬੈਕ ਐਂਟਰੀ ਗੇਟ ਨਾਲ ਪ੍ਰਿਯੰਕਾ ਗਾਂਧੀ ਨੂੰ ਹਸਪਾਤਲ ਵਿਚ ਪ੍ਰਵੇਸ਼ ਕਰਾਇਆ ਗਿਆ। ਇਸ ਦੌਰਾਨ ਮੀਡੀਆ ਨੂੰ ਉਨ੍ਹਾਂ ਤੋਂ ਦੂਰ ਰੱਖਿਆ। ਕਾਫੀ ਯਤਨ ਦੇ ਬਾਅਦ ਵੀ ਮੀਡੀਆ ਨਾਲ ਗੱਲ ਨਾ ਕਰ ਸਕੀ। ਪ੍ਰਿਯੰਕਾ ਗਾਂਧੀ ਨੇ ਚਸ਼ਮਦੀਦ ਗਵਾਹ ਰਾਜਕੁਮਾਰ ਤੋਂ ਘਟਨਾ ਦੀ ਜਾਣਕਾਰੀ ਵੀ ਲਈ ਅਤੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਜ਼ਖਮੀਆਂ ਦੀ ਸੱਟਾਂ ਨੂੰ ਵੀ ਦੇਖਿਆ ਅਤੇ ਹਰ ਸੰਭਵ ਮਦਦ ਦਾ ਵਿਸ਼ਵਾਸ ਦਿੱਤਾ।
ਜ਼ਿਕਰਯੋਗ ਹੈ ਕਿ 17 ਜੁਲਾਈ ਨੂੰ ਸੋਨਭਦਰ ਦੇ ਉਭਾ ਪਿੰਡ ਵਿਚ 112 ਬੀਘਾ ਖੇਤ ਲਈ ਦਸ ਪਿੰਡ ਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਲਗਭਗ ਚਾਰ ਕਰੋੜ ਰੁਪਏ ਦੀ ਕੀਮਤ ਦੀ ਇਸ ਜ਼ਮੀਨ ਲਈ ਪ੍ਰਧਾਨ ਅਤੇ ਉਸਦੇ ਬੰਦਿਆਂ ਨੇ ਪਿੰਡ ਵਾਸੀਆਂ ਉਤੇ ਅੰਨ੍ਹੇਵਾਹ ਫਾਈਰਿੰਗ ਕੀਤੀ ਸੀ। ਇਸ ਹਾਦਸੇ ਵਿਚ 25 ਹੋਰ ਲੋਕ ਜ਼ਖਮੀ ਹੋ ਗਏ ਸਨ।