ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਅੰਕਾ ਗਾਂਧੀ ਨੂੰ ਸਕੂਟੀ 'ਤੇ ਬਿਠਾਉਣ ਵਾਲੇ ਕਾਂਗਰਸੀ ਦਾ ਕੱਟਿਆ ਚਲਾਨ

ਲਖਨਊ ਟ੍ਰੈਫਿਕ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਸਕੂਟੀ 'ਤੇ ਬਿਠਾਉਣ ਵਾਲੇ ਕਾਂਗਰਸੀ ਆਗੂ ਦੀ ਸਕਟੂੀ ਦਾ 6100 ਰੁਪਏ ਦਾ ਚਲਾਨ ਕੱਟ ਦਿੱਤਾ ਹੈ।

 

ਦਰਅਸਲ, ਕਾਂਗਰਸੀ ਵਿਧਾਇਕ ਧੀਰਜ ਗੁੱਜਰ ਦੀ ਸਕੂਟੀ 'ਤੇ ਸਵਾਰ ਹੋ ਕੇ ਪ੍ਰਿਅੰਕਾ ਗਾਂਧੀ ਸ਼ਨਿੱਚਰਵਾਰ ਦੀ ਸ਼ਾਮ ਸਾਬਕਾ ਆਈਪੀਐਸ ਐਸ.ਆਰ. ਦਾਰਾਪੁਰੀ ਦੇ ਘਰ ਗਏ ਸਨ। ਦਾਰਾਪੁਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ।
 

ਸਕੂਟੀ ਚਲਾਉਣ ਵਾਲੇ ਵਿਧਾਇਕ ਧੀਰਜ ਗੁੱਜਰ ਅਤੇ ਪ੍ਰਿਅੰਕਾ ਗਾਂਧੀ, ਦੋਹਾਂ ਨੇ ਹੈਲਮੇਟ ਨਹੀਂ ਪਾਇਆ ਸੀ। ਇਸ ਲਈ ਉਨ੍ਹਾਂ ਦਾ 6100 ਰੁਪਏ ਦਾ ਚਲਾਨ ਕੱਟਿਆ ਗਿਆ ਹੈ।


 

 

ਜ਼ਿਕਰਯੋਗ ਹੈ ਕਿ ਪ੍ਰਿਅੰਕਾ ਗਾਂਧੀ ਸ਼ਨਿੱਚਰਵਾਰ ਨੂੰ ਐਸ.ਆਰ. ਦਾਰਾਪੁਰੀ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ। ਪਰ ਲੋਹੀਆ ਪਾਰਕ ਨੇੜੇ ਪੁਲਿਸ ਨੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਦਿੱਤਾ ਅਤੇ ਅੱਗੇ ਜਾਣ ਦੀ ਮਨਜੂਰੀ ਨਹੀਂ ਦਿੱਤੀ। ਜਿਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਨੇ ਆਪਣੀ ਉੱਥੇ ਹੀ ਛੱਡ ਦਿੱਤੀ ਅਤੇ ਪੈਦਲ ਅੱਗੇ ਵੱਧ ਗਈ। ਉਨ੍ਹਾਂ ਨਾਲ ਮੌਜੂਦ ਕਾਂਗਰਸੀ ਆਗੂ ਤੇ ਵਰਕਰ ਪਿੱਛੇ-ਪਿੱਛੇ ਚੱਲ ਪਏ।
 

ਲਗਭਗ 150 ਮੀਟਰ ਚੱਲਣ ਤੋਂ ਬਾਅਦ ਪ੍ਰਿਅੰਕਾ ਜਦੋਂ ਹਾਈ ਕੋਰਟ ਦੇ ਪੁੱਲ ਨੇੜੇ ਪਹੁੰਚੀ ਤਾਂ ਵਿਧਾਇਕ ਧੀਰਜ ਗੁੱਜਰ ਸਕੂਟੀ ਲੈ ਕੇ ਆ ਗਏ। ਪ੍ਰਿਅੰਕਾ ਤੁਰੰਤ ਉਨ੍ਹਾਂ ਦੇ ਪਿੱਛੇ ਬੈਠ ਗਈ ਅਤੇ ਦੋਵੇਂ ਆਗੂ ਤੇਜ਼ੀ ਨਾਲ ਉੱਥੋਂ ਅੱਗੇ ਚਲੇ ਗਏ। ਪ੍ਰਿਅੰਕਾ ਦੇ ਪਿੱਛੇ-ਪਿੱਛੇ ਪੁਲਿਸ ਦੀ ਪੂਰੀ ਟੀਮ ਐਸ.ਆਰ. ਦਾਰਾਪੁਰੀ ਦੇ ਘਰ ਆ ਗਈ। ਦਾਰਾਪੁਰੀ ਦੇ ਘਰ ਕੁੱਝ ਦੇਰ ਸਮਾਂ ਬਿਤਾਉਣ ਤੋਂ ਬਾਅਦ ਪ੍ਰਿਅੰਕਾ ਗਾਂਧੀ ਆਪਣੀ ਗੱਡੀ ਨਾਲ ਵਾਪਸ ਪਰਤ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi Traveled Without Helmet On Scooty In Lucknow Owner Has Be Challaned For 6100 Rupees