ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਸਰਕਾਰ ਨੇ ਜੇਬ ਕੱਟ ਕੇ ਗਰੀਬਾਂ ਦੇ ਢਿੱਡ 'ਤੇ ਲੱਤ ਮਾਰੀ : ਪ੍ਰਿਯੰਕਾ ਗਾਂਧੀ  

ਸਬਜ਼ੀਆਂ ਤੇ ਖਾਣਾ-ਪੀਣ ਦੀਆਂ ਚੀਜ਼ਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਪ੍ਰਚੂਨ ਮਹਿੰਗਾਈ ਦਰ ਦੇ ਵਧੇ ਅੰਕੜਿਆਂ 'ਤੇ ਕਾਂਗਰਸ ਜਨਰਲ ਸਕੱਤਰ ਨੇ ਮੋਦੀ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਚੂਨ ਮਹਿੰਗਾਈ ਦਰ ਦੇ 7.35 ਫੀਸਦੀ ਤਕ ਪਹੁੰਚ ਜਾਣ 'ਤੇ ਭਾਜਪਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਰਕਾਰ ਨੇ ਗਰੀਬਾਂ ਦੇ ਢਿੱਡ 'ਤੇ ਲੱਤ ਮਾਰਨ ਵਾਲਾ ਕੰਮ ਕੀਤਾ ਹੈ।
 

 

ਪ੍ਰਿਯੰਕਾ ਗਾਂਧੀ ਨੇ ਮੰਗਲਵਾਰ ਸਵੇਰੇ ਟਵੀਟ ਕੀਤਾ, "ਸਬਜ਼ੀਆਂ, ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਜਦੋਂ ਸਬਜ਼ੀ, ਦਾਲ ਅਤੇ ਆਟਾ ਮਹਿੰਗਾ ਹੋ ਜਾਵੇਗਾ ਤਾਂ ਗਰੀਬ ਖਾਏਗਾ ਕੀ? ਉਪਰੋਂ ਮੰਦੀ ਕਰਨ ਗਰੀਬ ਨੂੰ ਕੰਮ ਵੀ ਨਹੀਂ ਮਿਲ ਰਿਹਾ ਹੈ। ਭਾਜਪਾ ਸਰਕਾਰ ਨੇ ਤਾਂ ਜੇਬ ਕੱਟ ਕੇ ਢਿੱਡ 'ਤੇ ਲੱਤ ਮਾਰ ਦਿੱਤੀ ਹੈ।" ਪ੍ਰਿਯੰਕਾ ਗਾਂਧੀ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਯਨਾਥ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦੀ ਰਹਿੰਦੀ ਹੈ।
'

 

 

 

ਉੱਧਰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਵੀ ਮਹਿੰਗਾਈ ਦੇ ਮਾਮਲੇ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਲਿਖਿਆ, "ਅਪੂਰਨ ਮੈਨੇਜਮੈਂਟ ਦਾ ਸਰਕਿਲ ਹੁਣ ਪੂਰਾ ਹੋ ਗਿਆ ਹੈ। ਨਰਿੰਦਰ ਮੋਦੀ ਦੀ ਸਰਕਾਰ ਨੇ ਜੁਲਾਈ 2014 'ਚ ਮਹਿੰਗਾਈ ਦੀਆਂ ਦਰਾਂ 'ਚ 7.39% ਤੋਂ ਸ਼ੁਰੂਆਤ ਕੀਤੀ ਸੀ। ਹੁਣ ਦਸੰਬਰ 2019 'ਚ ਇਹ ਅੰਕੜਾ ਫਿਰ 7.35% ਹੋ ਗਿਆ ਹੈ।'' ਉਨ੍ਹਾਂ ਨੇ ਲਿਖਿਆ, "ਖਾਣ-ਪੀਣ ਦੀਆਂ ਚੀਜ਼ਾਂ 14.12% ਤੱਕ ਵੱਧ ਰਹੀਆਂ ਹਨ, ਸਬਜ਼ੀਆਂ ਦੀ ਕੀਮਤ 60% ਤੱਕ ਵੱਧ ਚੁਕੀ ਹੈ, ਪਿਆਜ਼ 100 ਰੁਪਏ ਕਿਲੋ ਵਿੱਕ ਰਿਹਾ ਹੈ, ਇਹੀ ਚੰਗੇ ਦਿਨਾਂ ਦਾ ਵਾਅਦਾ ਭਾਜਪਾ ਨੇ ਕੀਤਾ ਸੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi vadra Attacks on BJP Government as Retail inflation at 5 year high vegetables 60 percent expensive