ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ਬਾਅਦ ਪਹਿਲੀ ਵਾਰ ਸੋਨੀਆ ਨਾਲ ਰਾਏਬਰੇਲੀ ਪਹੁੰਚੀ ਪ੍ਰਿਯੰਕਾ

ਚੋਣਾਂ ਬਾਅਦ ਪਹਿਲੀ ਵਾਰ ਸੋਨੀਆ ਨਾਲ ਰਾਏਬਰੇਲੀ ਪਹੁੰਚੀ ਪ੍ਰਿਯੰਕਾ

ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਅਤੇ ਪੂਰਵੀ ਉਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਬੁੱਧਵਾਰ ਨੂੰ ਰਾਏਬਰੇਲੀ ਵਿਚ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ।  ਇਹ ਪਹਿਲਾ ਮੌਕਾ ਹੈ ਜਦੋਂ ਰਾਏਬਰੇਲੀ ਵਿਚ ਕਾਂਗਰਸ ਆਗੂਆਂ ਦੀ ਵੱਡੀ ਮੀਟਿੰਗ ਹੋ ਰਹੀ ਹੈ।  ਉਥੇ, ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਵੀ ਪ੍ਰਿਯੰਕਾ ਗਾਂਧੀ ਨਾਲ ਰਾਏਬਰੇਲੀ ਪਹੁੰਚੀ ਹੈ। ਹਾਲਾਂਕਿ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਿਰਫ ਇਕ ਰਾਏਬਰੇਲੀ ਲੋਕ ਸਭਾ ਸੀਟ ਉਤੇ ਜਿੱਤ ਹਾਸਲ ਹੋਈ ਹੈ। ਨਤੀਜੇ ਆਉਣ ਬਾਅਦ ਸੋਨੀਆ ਗਾਂਧੀ ਪਹਿਲੀ ਵਾਰ ਆਪਣੇ ਸੰਸਦੀ ਖੇਤਰ ਆਈ ਹੈ।

 

 

ਪ੍ਰਿਯੰਕਾ ਗਾਂਧੀ ਕੋਲ ਬੁਦੇਲਖੰਡ ਅਤੇ ਪੂਰਵੀ ਉਤਰ ਪ੍ਰਦੇਸ਼ ਦੀ 41 ਲੋਕ ਸਭਾ ਸੀਟਾਂ ਦੀ ਇੰਚਾਰਜ ਹੈ। ਸਮੀਖਿਆ ਮੀਟਿੰਗ ਲਈ ਸਾਰੀਆਂ ਸੀਟਾਂ ਦੇ ਪਾਰਟੀ ਉਮੀਦਵਾਰਾਂ, ਕੋਆਰਡੀਨੇਟਰ ਅਤੇ ਜ਼ਿਲ੍ਹਾ ਸ਼ਹਿਰ ਪ੍ਰਧਾਨਾਂ ਨੂੰ ਬੁਲਾਇਆ ਗਿਆ ਹੈ।

 

ਸੂਬੇ ਦੀ ਭਾਜਪਾ ਸਰਕਾਰ ਉਤੇ ਹਮਲਾ

 

ਰਾਏਬਰੇਲੀ ਆਉਣ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੇ ਸੂਬੇ ਦੀ ਭਾਜਪਾ ਸਰਕਾਰ ਉਤੇ ਹਮਲਾ ਬੋਲਿਆ। ਉਨ੍ਹਾਂ ਟਵਿਟਰ ਉਤੇ ਸਵੇਰੇ ਲੋਕਾਂ ਨੂੰ ਜੇਠ ਮਹੀਨੇ ਦੇ ਅੰਤਿਮ ਵੱਡੇ ਮੰਗਲਵਾਰ ਦੀ ਵਧਾਈ ਦਿੱਤੀ। ਸ਼ਾਮ ਨੂੰ ਭਾਜਪਾ ਸਰਕਾਰ ਉਤੇ ਹਮਲਾ ਬੋਲਿਆ ਕਿ ਉਤਰ ਪ੍ਰਦੇਸ਼ ਸਰਕਾਰ ਜਨਤਾ ਦੇ ਮੁੱਦਿਆਂ ਉਤੇ ਕੰਮ ਕਰਨ ਦੀ ਬਜਾਏ ਪੱਤਰਕਾਰਾਂ, ਕਿਸਾਨਾਂ, ਪ੍ਰਤੀਨਿਧਾਂ ਉਤੇ ਡਰ ਦਾ ਡੰਡਾ ਚਲਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi Vadra Sonia Gandhi visit to Rae Bareli today