ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਲੂ ਖਾਨ ਮਾਮਲੇ ’ਚ ਅਦਾਲਤ ਦਾ ਫੈਸਲਾ ਹੈਰਾਨ ਕਰਨ ਵਾਲਾ : ਪ੍ਰਿਯੰਕਾ

ਪਹਲੂ ਖਾਨ ਮਾਮਲੇ ’ਚ ਅਦਾਲਤ ਦਾ ਫੈਸਲਾ ਹੈਰਾਨ ਕਰਨ ਵਾਲਾ : ਪ੍ਰਿਯੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਹਲੂ ਖਾਨ ਕਤਲ ਮਾਮਲੇ ਵਿਚ ਸਾਰੇ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਸਬੰਧੀ ਅਦਾਲਤੀ ਫੈਸਲੇ ਨੂੰ ਹੈਰਾਨ ਕਰਨ ਵਾਲਾ ਕਰਾਰ ਦਿੱਤਾ।

 

ਪ੍ਰਿਯੰਕਾ ਨੇ ਟਵੀਟ ਕਰਕੇ ਕਿਹਾ ਕਿ ਪਹਲੂ ਖਾਨ ਮਾਮਲੇ ਵਿਚ ਹੇਠਲੀ ਅਦਾਲਤ ਦਾ ਫੈਸਲਾ ਹੈਰਾਨ ਕਰਨ ਵਾਲਾ ਹੈ। ਸਾਡੇ ਦੇਸ਼ ਵਿਚ ਅਣਮਨੁੱਖਤਾ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਤੇ ਭੀੜ ਵੱਲੋਂ ਕੀਤਾ ਕਤਲ ਭਿਆਨਕ ਅਪਰਾਧ ਹੈ।

 

ਉਨ੍ਹਾਂ ਕਿਹਾ ਕਿ ਰਾਜਸਥਾਨ ਸਰਕਾਰ ਵੱਲੋਂ ਭੀੜ ਵੱਲੋਂ ਕਤਲ ਖਿਲਾਫ ਕਾਨੂੰਨ ਬਣਾਉਣ ਦੀ ਪਹਿਲ ਸ਼ਲਾਘਾਯੋਗ ਹੈ। ਉਮੀਦ ਹੈ ਕਿ ਪਹਿਲੂ ਖਾਨ ਮਾਮਲੇ ਵਿਚ ਨਿਆਂ ਦਿਵਾਕੇ ਇਸਦੀ ਚੰਗੀ ਉਦਾਹਰਣ ਪੇਸ਼ ਕੀਤੀ ਜਾਵੇਗੀ।

 

ਜ਼ਿਕਰਯੋਗ ਹੈ ਕਿ ਪਹਲੂ ਖਾਨ ਕਤਲਕਾਂਡ ਵਿਚ ਅਲਵਰ ਜ਼ਿਲ੍ਹਾ ਜੱਜ ਨੇ ਬੁੱਧਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਸਾਰੇ ਛੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਗਾਂ ਤਸਕਰੀ ਦੇ ਸ਼ੱਕ ਵਿਚ ਭੀੜ ਨੇ ਅਪ੍ਰੈਲ 2017 ਵਿਚ ਪਹਿਲੂ ਖਾਨ ਦੀ ਮਾਰਕੁੱਟ ਕੀਤੀ ਅਤੇ ਇਸਦੇ ਦੋ ਦਿਨਾਂ ਬਾਅਦ ਪਹਲੂ ਖਾਨ ਦੀ ਮੌਤ ਹੋ ਗਈ।  ਇਹ ਘਟਨਾ ਰਾਜਸਥਾਨ ਦੇ ਅਲਵਰ ਵਿਚ ਵਾਪਰੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:priyanka gandhi vadra statement on court verdict on pehlu khan