ਕਰਨਾਟਕ ਵਿਚ ਪਿਛਲੇ ਕਾਫੀ ਸਮੇਂ ਤੋਂ ਜਾਰੀ ਸਿਆਸੀ ਹਲਚਲ ਇਕ ਤਰ੍ਹਾਂ ਨਾਲ ਰੁਕ ਗਈ ਅਤੇ ਬਹੁਮਤ ਸਾਬਤ ਨਾ ਕਰਨ ਸਕਣ ਦੀ ਸਥਿਤੀ ਵਿਚ ਕਰਨਾਟਕ ਵਿਚ ਕੁਮਾਰਸਵਾਮੀ ਦੀ ਸਰਕਾਰ ਡਿੱਗ ਗਈ। ਕਰਨਾਟਕ ਵਿਚ ਕੁਮਾਰਸਵਾਮੀ ਦੀ ਅਗਵਾਈ ਵਿਚ ਕਾਂਗਰਸ–ਜੇਡੀਐਸ ਦੀ ਗਠਜੋੜ ਵਾਲੀ ਸਰਕਾਰ ਡਿੱਗਣ ਉਤੇ ਪ੍ਰਿਯੰਕਾ ਗਾਂਧੀ ਵਾਰਡਾ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ।
One day the BJP will discover that everything cannot be bought, everyone cannot be bullied and every lie is eventually exposed.
— Priyanka Gandhi Vadra (@priyankagandhi) July 23, 2019
1/2
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਭਾਜਪਾ ਉਤੇ ਸੰਸਥਾਵਾਂ ਅਤੇ ਲੋਕਤੰਤਰ ਨੂੰ ਕਮਜੋਰ ਕਰਨ ਦਾ ਦੋਸ਼ ਲਗਾਇਆ।
ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੇ ਅਧਿਕਾਰਤ ਟਵਿਟਰ ਅਕਾਉਂਟ ਤੋਂ ਟਵੀਟ ਕਰਦਿਆਂ ਲਿਖਿਆ ‘ਇਕ ਦਿਨ ਭਾਜਪਾ ਨੂੰ ਇਹ ਪਤਾ ਚਲੇਗਾ ਕਿ ਸਭ ਕੁਝ ਨਹੀਂ ਖਰੀਦਿਆ ਜਾ ਸਕਦਾ, ਹਰ ਕਿਸੇ ਦੇ ਪਿੱਛੇ ਨਹੀਂ ਪਿਆ ਜਾ ਸਕਦਾ ਅਤੇ ਹਰ ਝੂਠ ਆਖਿਰਕਾਰ ਬੇਨਕਾਬ ਹੁੰਦਾ ਹੈ।’