ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਐਮ ਯੋਗੀ ਨੂੰ ਪ੍ਰਿਯੰਕਾ ਗਾਂਧੀ ਦਾ ਪੱਤਰ, ਯੂਪੀ ਫੇਰੀ ਦੌਰਾਨ ਘੱਟ ਰੱਖੀ ਜਾਵੇ ਮੇਰੀ ਸੁਰੱਖਿਆ


ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੂੰ ਇਕ ਪੱਤਰ ਲਿਖਿਆ ਹੈ। 

 

ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੇ ਪੱਤਰ ਵਿੱਚ  ਆਪਣੇ ਯੂਪੀ ਦੌਰੇ ਦੌਰਾਨ ਸੂਬਾ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਸੁਰੱਖਿਆ ਵਿਵਸਥਾ ਦੀ ਸ਼ਲਾਘਾ ਕੀਤੀ ਹੈ, ਹਾਲਾਂਕਿ ਇਸੇ ਦੌਰਾਨ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਸਰਕਾਰ ਦੀ ਇਸ ਸੁਰੱਖਿਆ ਵਿਵਸਥਾ ਨਾਲ ਉਨ੍ਹਾਂ ਨੂੰ ਅਤੇ ਉਸ ਨਾਲ ਮਿਲਣ ਵਾਲੇ ਲੋਕਾਂ ਨੂੰ ਵੀ ਮੁਸ਼ਕਲ ਹੋ ਰਹੀ ਹੈ।


ਨਿਊਜ਼ ਏਜੰਸੀ ਏਐਨਆਈ ਅਨੁਸਾਰ, ਪ੍ਰਿਯੰਕਾ ਗਾਂਧੀ ਨੇ ਲਿਖਿਆ ਕਿ ਸੂਬੇ ਵਿੱਚ ਮੇਰੇ ਦੌਰੇ ਦੌਰਾਨ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਸੁਰੱਖਿਆ ਵਿਵਸਥਾ ਦੀ ਮੈਂ ਸ਼ਲਾਘਾ ਕਰਦੀ ਹਾਂ, ਪਰ  ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਉੱਤਰ ਪ੍ਰਦੇਸ਼ ਵਿੱਚ ਉਨ੍ਹਾਂ ਦੇ ਦੌਰੇ ਸੁਰੱਖਿਆ ਨੂੰ ਜਿੰਨਾ ਸੰਭਵ ਹੋਵੇ ਘੱਟ ਰਖਿਆ ਜਾਵੇ ਤਾਕਿ ਇਸ ਨਾਲ ਆਮ ਜਨਤਾ ਨੂੰ ਕੋਈ ਸਮੱਸਿਆ ਨਾ ਹੋਵੇ।

 

 

 


 

ਪ੍ਰਿਯੰਕਾ ਗਾਂਧੀ ਨੇ ਰਾਏਬਰੇਲੀ ਦੇ ਦੌਰੇ ਬਾਰੇ ਲਿਖਿਆ ਹੈ। ਆਪਣੀ ਮਾਂ ਸੋਨੀਆ ਗਾਂਧੀ ਨਾਲ ਰਾਏ ਬਰੇਲੀ ਦੌਰੇ ਉੱਤੇ ਪਿਛਲੇ ਦਿਨਾਂ ਵਿੱਚ ਗਈ ਪ੍ਰਿਯੰਕਾ ਗਾਂਧੀ ਨਾਲ ਮਿਲਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

 

ਇਸ ਸਬੰਧੀ ਪ੍ਰਿਅੰਕਾ ਨੇ ਯੋਗੀ ਸਰਕਾਰ ਨੂੰ ਇਹ ਗੁਜਾਰਿਸ਼ ਕੀਤੀ ਹੈ। ਦੱਸਣਯੋਗ ਹੈ ਕਿ ਸੋਨੀਆ ਗਾਂਧੀ ਨਾਲ ਰਾਏ ਬਰੇਲੀ ਦੇ ਦੌਰੇ ਉੱਤੇ ਜਦੋਂ ਪ੍ਰਿਅੰਕਾ ਗਈ ਸੀ ਤਾਂ ਇਸ ਸਮੇਂ ਉਨ੍ਹਾਂ ਕੋਲ 22 ਗੱਡੀਆਂ ਦਾ ਕਾਫ਼ਿਲਾ ਸੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi Vadra writes to Yogi Adiyanath security arrangements during her visit