ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਵੇਖ ਪ੍ਰਿਅੰਕਾ ਗਾਂਧੀ ਨੇ ਕਿਹਾ- ਅਜਿਹਾ ਲੱਗਦੈ ਜਿਵੇਂ…

ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਕੀਤੇ ਗਏ ਤਾਲਾਬੰਦੀ ਦੌਰਾਨ ਆਪਣੀਆਂ ਨੌਕਰੀਆਂ ਗੁਆ ਚੁਕੇ, ਹੋਰਨਾਂ ਰਾਜਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਤੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਜਿਵੇਂ ਪ੍ਰਣਾਲੀ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਪ੍ਰਵਾਸੀ ਮਜ਼ਦੂਰਾਂ ਅਤੇ ਹੋਰ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ।

 

ਪ੍ਰਿਯੰਕਾ ਨੇ ਟਵੀਟ ਕੀਤਾ, ਦੇਸ਼ ਦੀਆਂ ਸੜਕਾਂ 'ਤੇ ਹਾਹਾਕਾਰ ਦੀ ਸਥਿਤੀ ਹੈ। ਮਹਾਨਗਰਾਂ ਦੇ ਕਾਮੇ ਆਪਣੇ ਛੋਟੇ ਬੱਚਿਆਂ ਅਤੇ ਪਰਿਵਾਰ ਨੂੰ ਲੈ ਕੇ ਪੈਦਲ ਭੁੱਖੇ, ਪਿਆਸੇ ਤੁਰੇ ਜਾ ਰਹੇ ਹਨ। ਅਜਿਹਾ ਲਗਦਾ ਹੈ ਜਿਵੇਂ ਸਿਸਟਮ ਨੇ ਉਨ੍ਹਾਂ ਨੂੰ ਤਿਆਗ ਦਿੱਤਾ ਹੈ। 

 

ਉਨ੍ਹਾਂ ਕਿਹਾ, ਮਈ ਦੀ ਧੁੱਪ ਚ ਸੜਕਾਂ ਤੇ ਲੱਖਾਂ ਮਜ਼ਦੂਰਾਂ ਦੀ ਆਮਦ ਹੈ। ਹਰ ਰੋਜ਼ ਹਾਦਸੇ ਵਾਪਰ ਰਹੇ ਹਨ, ਇਹ ਗਰੀਬ ਭਾਰਤੀਆਂ ਦੀ ਮੌਤ ਹਰ ਰੋਜ਼ ਹੋ ਰਹੀ ਹੈ। ਸਰਕਾਰ ਉਨ੍ਹਾਂ ਲਈ ਬੱਸਾਂ ਕਿਉਂ ਨਹੀਂ ਚਲਾ ਰਹੀ?

 

ਕਾਂਗਰਸੀ ਆਗੂ ਨੇ ਕਿਹਾ, ਯੂਪੀ ਰੋਡਵੇਜ਼ ਦੀਆਂ 20 ਹਜ਼ਾਰ ਬਸਾਂ ਖੜ੍ਹੀਆਂ ਹਨ। ਕਿਰਪਾ ਕਰਕੇ ਇਨ੍ਹਾਂ ਨੂੰ ਸੜਕਾਂ 'ਤੇ ਉਤਾਰ ਦਿਓ, ਇਨ੍ਹਾਂ ਮਜ਼ਦੂਰਾਂ ਦੀ ਕਿਰਤ ਨਾਲ ਇਹ ਸ਼ਹਿਰ ਸਾਡੇ ਮਹਾਨਗਰ ਬਣ ਹਨ, ਉਨ੍ਹਾਂ ਦੀ ਕਿਰਤ ਸਦਕਾ ਦੇਸ਼ ਨੇ ਤਰੱਕੀ ਕੀਤੀ ਹੈ। ਰੱਬ ਦੀ ਖ਼ਾਤਰ ਉਨ੍ਹਾਂ ਨੂੰ ਸੜਕਾਂ ਤੇ ਇੰਝ ਬੇਸਹਾਰਾ ਨਾ ਛੱਡੋ। 

 

ਉਨ੍ਹਾਂ ਕਿਹਾ, ਮੈਂ ਯੂਪੀ ਦੀਆਂ ਸਾਰੀਆਂ ਜ਼ਿਲ੍ਹਾ ਸ਼ਹਿਰੀ ਇਕਾਈਆਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਨ੍ਹਾਂ ਲੋੜਵੰਦਾਂ ਦੀ ਸਹਾਇਤਾ ਦੇ ਕੰਮ ਨੂੰ ਤੇਜ਼ ਕਰਨ। ਪੂਰੀ ਤਾਕਤ ਲਗਾ ਦਿਓ। ਇਹ ਸੇਵਾ ਦਾ ਸਮਾਂ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦਾ ਹਰ ਇੱਕ ਵਰਕਰ ਇਨ੍ਹਾਂ ਹਿੰਦੁਸਤਾਨੀ ਭਰਾਵਾਂ ਦੇ ਨਾਲ ਖੜਾ ਹੈ।

 

ਪ੍ਰਿਯੰਕਾ ਨੇ ਕਿਹਾ, ਪੁਲਿਸ ਭਰਾਵਾਂ ਨੂੰ ਇਕ ਬੇਨਤੀ- ਮੈਂ ਸਮਝ ਸਕਦੀ ਹਾਂ ਕਿ ਤੁਹਾਡੇ 'ਤੇ ਕੰਮ ਦਾ ਦਬਾਅ ਹੈ। ਤੁਸੀਂ ਵੀ ਪਰੇਸ਼ਾਨ ਹੋ। ਪਰ ਮੇਰੀ ਤੁਹਾਨੂੰ ਇੱਕ ਬੇਨਤੀ ਹੈ ਕਿ ਇਨ੍ਹਾਂ ਬੇਸਹਾਰਾ ਲੋਕਾਂ ਉੱਤੇ ਬਲ ਦੀ ਵਰਤੋਂ ਨਾ ਕਰੋ। ਇਨ੍ਹਾਂ ਉੱਤੇ ਉਂਝ ਹੀ ਬਿਪਤਾ ਪਈ ਹੋਈ ਹੈ। ਇਨ੍ਹਾਂ ਦੀ ਇੱਜ਼ਤ ਬਰਕਰਾਰ ਰੱਖੋ।

 

 

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka said seeing the condition of the migrants - it seems like