ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀ ਚੰਦਰ ਮਿਸ਼ਨ 'ਚੰਦਰਯਾਨ-2' ਦੇ ਲਾਪਤਾ ਹੋਏ ਲੈਂਡਰ 'ਵਿਕਰਮ' ਨਾਲ ਸੰਪਰਕ ਕਰਨ ਚ ਲੱਗੇ ਹੋਏ ਹਨ। ਪਰ ਹੁਣ ਇਸ ਦੀਆਂ ਸੰਭਾਵਨਾਵਾਂ ਘੱਟ ਹਨ ਕਿਉਂਕਿ ਚੰਨ 'ਤੇ ਹੁਣ ਰਾਤ ਹੋਣ ਜਾ ਰਹੀ ਹੈ।
ਦਰਅਸਲ ਵਿਕਰਮ ਲੈਂਡਰ ਨੇ 7 ਸਤੰਬਰ ਨੂੰ ਚੰਦਰਮਾ ਦੇ ਦੱਖਣ ਧਰੁਵ 'ਤੇ ਹਾਰਡ ਲੈਂਡਿੰਗ ਕੀਤੀ ਸੀ। ਉਸ ਵੇਲੇ ਉਥੇ ਸਵੇਰ ਸੀ ਮਤਲਬ ਸੂਰਜ ਦੀ ਰੌਸ਼ਨੀ ਚੰਨ ’ਤੇ ਪੈਣੀ ਸ਼ੁਰੂ ਹੋਈ ਸੀ।
ਚੰਦਰਮਾ ਦਾ ਪੂਰਾ ਦਿਨ ਮਤਲਬ ਸੂਰਜ ਦੀ ਰੌਸ਼ਨੀ ਵਾਲਾ ਸਮਾਂ ਧਰਤੀ ਦੇ 14 ਦਿਨਾਂ ਦੇ ਬਰਾਬਰ ਹੁੰਦਾ ਹੈ। ਜਿਸਦਾ ਅਰਥ ਹੈ ਕਿ 20 ਜਾਂ 21 ਸਤੰਬਰ ਨੂੰ ਚੰਨ 'ਤੇ ਰਾਤ ਹੋ ਜਾਵੇਗੀ।
ਉਦੋਂ ਤਕ 14 ਦਿਨਾਂ ਦਾ ਕੰਮ ਕਰਨ ਦਾ ਮਿਸ਼ਨ ਲੈ ਕੇ ਗਏ ਵਿਕਰਮ ਲੈਂਡਰ ਅਤੇ ਪ੍ਰੱਗਿਆਨ ਰੋਵਰ ਦਾ ਸਮਾਂ ਪੂਰਾ ਹੋ ਜਾਵੇਗਾ। ਅਜਿਹੀ ਸਥਿਤੀ ਚ ਵਿਕਰਮ ਨਾਲ ਸੰਪਰਕ ਕਰਨ ਲਈ ਸਿਰਫ ਵੀਰਵਾਰ ਦਾ ਦਿਨ ਬਚਿਆ ਹੈ।
ਇਸਰੋ ਨੇ ਬੁੱਧਵਾਰ ਨੂੰ ਵਿਕਰਮ ਦੇ ਮਿਲਣ ਦੀ ਧੁੰਦਲੀ ਸੰਭਾਵਨਾ ਦੇ ਵਿਚਕਾਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਅਤੇ ਉਸਦੇ ਨਾਲ ਖੜ੍ਹੇ ਰਹਿਣ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਪੁਲਾੜ ਏਜੰਸੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਟਵੀਟ ਰਾਹੀਂ ਧੰਨਵਾਦ ਕਿਹਾ।
.