ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚੋਂ ਖ਼ਤਮ ਨਹੀਂ ਹੋ ਰਹੀ ਬਾਲ–ਮਜ਼ਦੂਰੀ ਦੀ ਸਮੱਸਿਆ

ਭਾਰਤ ’ਚੋਂ ਖ਼ਤਮ ਨਹੀਂ ਹੋ ਰਹੀ ਬਾਲ–ਮਜ਼ਦੂਰੀ ਦੀ ਸਮੱਸਿਆ

ਭਾਰਤ ’ਚੋਂ ਹਾਲੇ ਤੱਕ ਵੀ ਬਾਲ–ਮਜ਼ਦੂਰੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ ਹੈ। ਪਰ ਸਾਲ 2011 ਦੀ ਮਰਦਮਸ਼ੁਮਾਰੀ (Census) ਮੁਤਾਬਕ ਪੰਜ ਤੋਂ 14 ਸਾਲ ਉਮਰ ਵਰਗ ਦੇ ਇੱਕ ਕਰੋੜ ਤੋਂ ਵੀ ਵੱਧ ਬੱਚੇ ਮਜਬੂਰਨ ਮਜ਼ਦੂਰੀ ਕਰ ਰਹੇ ਹਨ।

 

 

ਕੌਮਾਂਤਰੀ ਕਿਰਤ ਸੰਗਠਨ ਦੀ ਇੱਕ ਰਿਪੋਰਟ ਮੁਤਾਬਕ ਸਾਰੀ ਦੁਨੀਆ ਵਿੱਚ ਲਗਭਗ 15.2 ਕਰੋੜ ਬੱਚੇ ਬਾਲ–ਮਜ਼ਦੂਰੀ ਕਰਨ ਲਈ ਮਜਬੂਰ ਹਨ।

 

 

ਭਾਰਤ ਵਿੱਚ ਮਜ਼ਦੂਰੀ ਕਰਨ ਵਾਲੇ ਬੱਚਿਆਂ ਵਿੱਚ ਇੱਕ ਵੱਡੀ ਗਿਣਤੀ ਦਿਹਾਤੀ ਇਲਾਕਿਆਂ ਨਾਲ ਸਬੰਧਤ ਹੈ। ਅੰਕੜਿਆਂ ਮੁਤਾਬਕ 80 ਫ਼ੀ ਸਦੀ ਬਾਲ ਮਜ਼ਦੂਰੀ ਪਿੰਡਾਂ ਵਿੱਚ ਹੀ ਹੈ।

 

 

ਸਭ ਤੋਂ ਵੱਧ 32.9 ਫ਼ੀ ਸਦੀ ਬੱਚੇ (33 ਲੱਖ) ਖੇਤੀਬਾੜੀ ਖੇਤਰ ਵਿੱਚ ਮਜ਼ਦੂਰੀ ਕਰਦੇ ਹਨ। 26 ਫ਼ੀ ਸਦੀ (26.30 ਲੱਖ) ਬੱਚੇ ਖੇਤ ਮਜ਼ਦੂਰ ਹਨ।

 

 

ਭਾਰਤ ਵਿੱਚ ਬਾਲ ਮਜ਼ਦੂਰੀ ਸਭ ਤੋਂ ਵੱਘ 5 ਰਾਜਾਂ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਵਿੱਚ ਹਨ। ਇੱਥੇ 55 ਫ਼ੀ ਸਦੀ ਬਾਲ ਮਜ਼ਦੂਰ ਹਨ। ਸਭ ਤੋਂ ਵੱਧ ਬਾਲ ਮਜ਼ਦੂਰ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਹਨ।

 

 

ਉੱਤਰ ਪ੍ਰਦੇਸ਼ ਵਿੱਚ 21.5 ਫ਼ੀਸਦੀ ਭਾਵ 21.80 ਲੱਖ ਤੇ ਬਿਹਾਰ ਵਿੱਚ 10.7 ਫ਼ੀ ਸਦੀ ਭਾਵ 10.9 ਲੱਖ ਬਾਲ ਮਜ਼ਦੂਰ ਹਨ। ਰਾਜਸਥਾਨ ਵਿੱਚ 8.5 ਲੱਖ ਬਾਲ ਮਜ਼ਦੂਰ ਹਨ।

 

 

ਜੇ ਪੂਰੀ ਦੁਨੀਆ ਦੀ ਗੱਲ ਕਰੀਏ, ਤਾਂ ਬਾਲ ਮਜ਼ਦੂਰਾਂ ਦੀ ਸਭ ਤੋਂ ਵੱਧ ਗਿਣਤੀ ਅਫ਼ਰੀਕੀ ਦੇਸ਼ਾਂ ਵਿੱਚ ਹੈ। ਅਫ਼ਰੀਕਾ ’ਚ 7.21 ਕਰੋੜ ਬੱਚੇ ਮਜਬੂਰਨ ਬਾਲ ਮਜ਼ਦੂਰੀ ਕਰ ਰਹੇ ਹਨ। ਏਸ਼ੀਆ–ਪ੍ਰਸ਼ਾਂਤ ਮਹਾਂਸਾਗਰ ਖੇਤਰ ਵਿੱਚ 6.21 ਕਰੋੜ ਬੱਚੇ ਬਾਲ ਮਜ਼ਦੂਰੀ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Problem of Child Labour is not abolishing