ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮਲਨਾਥ ਦੀਆਂ ਮੁਸ਼ਕਲਾਂ 'ਚ ਹੋ ਸਕਦੈ ਵਾਧਾ, ਸਿੱਖ ਵਿਰੋਧੀ ਦੰਗਿਆਂ ਦੇ ਗਵਾਹ ਨੇ ਦਰਜ ਕਰਵਾਏ ਬਿਆਨ

ਸਿੱਖ ਵਿਰੋਧੀ ਦੰਗਿਆਂ ਦੇ ਕੇਸ ਦਾ ਗਵਾਹ ਮੁਖਤਿਆਰ ਸਿੰਘ ਸੋਮਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸਾਹਮਣੇ ਆਪਣਾ ਬਿਆਨ ਦਰਜ ਕਰਾਉਣ ਲਈ ਪੇਸ਼ ਹੋਇਆ। ਇਹ ਸੀਨੀਅਰ ਕਾਂਗਰਸੀ ਨੇਤਾ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੀਆਂ ਮੁਸ਼ਕਲਾਂ ਨੂੰ ਵਧਾ ਸਕਦਾ ਹੈ ਜੋ 1984 ਦੇ ਦੰਗਿਆਂ ਦੇ ਮੁਲਜ਼ਮ ਹਨ।

 

ਮੁਖਤਿਆਰ ਸਿੰਘ ਦੱਖਣੀ ਦਿੱਲੀ ਦੇ ਖ਼ਾਨ ਮਾਰਕੀਟ ਵਿਖੇ ਐਸਆਈਟੀ ਦਫ਼ਤਰ ਪਹੁੰਚੇ ਅਤੇ ਦੰਗਿਆਂ ਨਾਲ ਜੁੜੀਆਂ ਘਟਨਾਵਾਂ ਦੀ ਜਾਣਕਾਰੀ ਅਧਿਕਾਰੀਆਂ ਨੂੰ ਦਿੱਤੀ। ਇਹ ਪਹਿਲਾ ਮੌਕਾ ਸੀ ਜਦੋਂ ਸਿੰਘ ਆਪਣੇ ਬਿਆਨ ਦਰਜ ਕਰਨ ਲਈ ਤਿੰਨ ਮੈਂਬਰੀ ਐਸਆਈਟੀ ਟੀਮ ਸਾਹਮਣੇ ਪੇਸ਼ ਹੋਏ।

 

ਦਫਤਰ ਤੋਂ ਬਾਹਰ ਆਉਣ ਤੋਂ ਬਾਅਦ, ਸਿੰਘ ਨੇ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਉਸ ਨੇ ਐਸਆਈਟੀ ਨੂੰ ਕੀ ਕਿਹਾ ਸੀ, ਕਿਉਂਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। 

 

ਸੂਤਰਾਂ ਅਨੁਸਾਰ ਮੁਖਤਿਆਰ ਸਿੰਘ ਨੇ ਆਪਣਾ ਬਿਆਨ ਐਸਆਈਟੀ ਮੈਂਬਰਾਂ ਸਾਹਮਣੇ ਦਿੱਤਾ ਹੈ। ਐਸਆਈਟੀ ਵਿੱਚ ਇੱਕ ਸੀਨੀਅਰ ਆਈਪੀਐਸ ਅਧਿਕਾਰੀ, ਇੱਕ ਡਿਪਟੀ ਕਮਿਸ਼ਨਰ ਪੁਲਿਸ ਅਤੇ ਇੱਕ ਰਿਟਾਇਰਡ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼ਾਮਲ ਹੁੰਦੇ ਹਨ। ਇਹ ਕੇਸ 1 ਨਵੰਬਰ, 1984 ਨੂੰ ਰਕਾਬਗੰਜ ਗੁਰਦੁਆਰਾ ਸਾਹਿਬ ਵਿਖੇ ਭੀੜ ਵੱਲੋਂ ਸਿੱਖਾਂ ਦੀ ਹੱਤਿਆ ਨਾਲ ਸਬੰਧਤ ਸੀ।

 

ਕੇਂਦਰੀ ਗ੍ਰਹਿ ਮੰਤਰਾਲੇ ਨੇ 9 ਸਤੰਬਰ ਨੂੰ ਕੇਸ ਦੁਬਾਰਾ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਸੀ। 31 ਅਕਤੂਬਰ 1984 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਦੰਗਿਆਂ ਵਿੱਚ ਕਮਲਨਾਥ ਦੀ ਕਥਿਤ ਭੂਮਿਕਾ ਦੀ ਹੁਣ ਨਵੇਂ ਸਿਰੇ ਤੋਂ ਜਾਂਚ ਹੋ ਰਹੀ ਹੈ।

 

ਕਮਲ ਨਾਥ ਸ਼ੁਰੂਆਤ ਤੋਂ ਹੀ ਇਸ ਕੇਸ ਵਿੱਚ ਆਰੋਪੀ ਸੀ, ਪਰ ਅਦਾਲਤ ਨੂੰ ਉਸ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਿਆ। 72 ਸਾਲਾ ਕਾਂਗਰਸੀ ਨੇਤਾ, ਜੋ ਹੁਣ ਗਾਂਧੀ ਪਰਿਵਾਰ ਪ੍ਰਤੀ ਵਫ਼ਾਦਾਰ ਮੰਨੇ ਜਾਂਦੇ ਹਨ, ਇੱਕ ਵਾਰ ਫਿਰ ਮੁਸੀਬਤ ਵਿੱਚ ਹਨ। ਕਿਉਂਕਿ ਲੰਦਨ ਦੇ ਪੱਤਰਕਾਰ ਸੰਜੇ ਸੂਰੀ ਨੇ ਵੀ ਇਸ ਕੇਸ ਨਾਲ ਸਬੰਧਤ ਇੱਕ ਖੁਲਾਸਾ ਕਰਨ ਦੀ ਇੱਛਾ ਪ੍ਰਗਟਾਈ ਹੈ। ਸੂਰੀ ਨੇ 15 ਸਤੰਬਰ ਨੂੰ ਐਸਆਈਟੀ ਨੂੰ ਇੱਕ ਪੱਤਰ ਲਿਖਿਆ ਸੀ ਤਾਂ ਜੋ ਉਸ ਨੂੰ ਪੇਸ਼ ਹੋਣ ਲਈ ਢੁਕਵਾਂ ਸਮਾਂ ਅਤੇ ਤਾਰੀਖ ਦੱਸੀ ਜਾ ਸਕੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:problems for Kamal Nath may increase anti-Sikh riots witness has given his statement to SIT