ਪ੍ਰੋਫੈਸਰ ਕ੍ਰਿਸ਼ਣਮੂਰਤੀ ਸੁਬਰਾਮਣੀਅਮ ਨੂੰ ਦੇਸ਼ ਦਾ ਨਵਾਂ ਮੁੱਖ ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਹ ਇੰਡੀਅਨ ਸਕੂਲ ਆਫ ਬਿਜ਼ਨਸ ਹੈਦਰਾਬਾਦ ਚ ਪ੍ਰੋਫ਼ੈਸਰ ਹਨ। ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਇਸ ਸਾਲ ਦੀ ਸ਼ੁਰੂਆਤ ਚ ਅਰਵਿੰਦ ਸੁਬਰਾਮਣੀਅਮ ਦੇ ਲਗਭਗ ਸਾਢੇ 4 ਸਾਲ ਮਗਰੋਂ ਵਿੱਤ ਮੰਤਰਾਲਾ ਛੱਡਣ ਮਗਰੋਂ ਮੁੱਖ ਆਰਥਿਕ ਸਲਾਹਕਾਰ ਦਾ ਅਹੁਦਾ ਖਾਲੀ ਪਿਆ ਸੀ।
ਕ੍ਰਿਸ਼ਣਮੂਰਤੀ ਸੁਬਰਾਮਣੀਅਮ ਦਾ ਕਾਰਜਕਾਲ ਤਿੰਨ ਸਾਲ ਦਾ ਹੋਵੇਗਾ। ਇੱਕ ਸਰਕਾਰੀ ਅਧਿਸੂਚਨਾ ਮੁਤਾਬਕ ਨਿਯੁਕਤੀ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ ਡਾ. ਕ੍ਰਿਸ਼ਣਮੂਰਤੀ ਦੀ ਮੁੱਖ ਆਰਥਿਕ ਸਲਾਹਕਾਰ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਉਹ ਆਈਐਸਬੀ ਹੈਦਰਾਬਾਦ ਚ ਸਹਾਇਕ ਪ੍ਰੋਫੈਸਰ ਹਨ। ਸੁਬਰਾਮਣੀਅਮ ਕੋਲ ਸਿ਼ਕਾਗੋ ਬੂਥ ਸਕੂਲ ਤੋਂ ਪੀਐਚਡੀ ਦੀ ਡਿਗਰੀ ਹੈ।
Dr. Krishnamurthy Subramanian appointed as the new Chief Economic Advisor (CEA) for three years. pic.twitter.com/3sLQ97gh8v
— ANI (@ANI) December 7, 2018