ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੀਆਂ ਸੀਟਾਂ ਦੀ ਭਵਿੱਖਬਾਣੀ ਕਰਨ ਵਾਲਾ ਪ੍ਰੋਫ਼ੈਸਰ ਮੁਅੱਤਲ

ਭਾਜਪਾ ਦੀਆਂ ਸੀਟਾਂ ਦੀ ਭਵਿੱਖਬਾਣੀ ਕਰਨ ਵਾਲਾ ਪ੍ਰੋਫ਼ੈਸਰ ਮੁਅੱਤਲ

ਮੱਧ ਪ੍ਰਦੇਸ਼ ਦੇ ਉੱਜੈਨ ਦੀ ਵਿਕਰਮ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਨੂੰ ਫ਼ੇਸਬੁੱਕ ਉੱਤੇ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੰਚ 300 ਸੀਟਾਂ ਮਿਲਣ ਦੀ ਭਵਿੱਖਬਾਣੀ ਕਰਨੀ ਮਹਿੰਗੀ ਪਈ। ਪ੍ਰੋਫ਼ੈਸਰ ਰਾਜੇਸ਼ਵਰ ਸ਼ਾਸਤਰੀ ਮੁਸਲਗਾਓਂਕਰ ਨੂੰ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ।

 

 

ਯੂਨੀਵਰਸਿਟੀ ਸੂਤਰਾਂ ਦਾ ਕਹਿਣਾ ਹੈ ਕਿ – ‘ਜਿਓਤਿਰ–ਵਿਗਿਆਨ ਅਧਿਐਨਸ਼ਾਲਾ ਦੇ ਮੁਖੀ ਮੁਸਲਗਾਓਂਕਰ ਨੇ 28 ਅਪ੍ਰੈਲ ਨੂੰ ਫ਼ੇਸਬੁੱਕ ਉੱਤੇ ਇੱਕ ਪੋਸਟ ਪਾਈ ਸੀ ਕਿ –’ਭਾਜਪਾ 300 ਦੇ ਕੋਲ ਤੇ ਐੱਨਡੀਏ 300 ਤੋਂ ਪਾਰ।’ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਵੀ ਇਸ ਮੁਅੱਤਲੀ ਦੀ ਪੁਸ਼ਟੀ ਕੀਤੀ ਹੈ।

 

 

ਪ੍ਰੋ. ਮੁਸਲਗਾਓਂਕਰ ਨੇ ਆਪਣੀ ਪੋਸਟ ਅਗਲੇ ਹੀ ਦਿਨ ਭਾਵੇਂ ਹਟਾ ਵੀ ਦਿੱਤੀ ਸੀ ਤੇ ਨਾਲ ਹੀ ਸਫ਼ਾਈ ਦਿੱਤੀ ਸੀ ਤੇ ਮਾਫ਼ੀ ਮੰਗਦਿਆਂ ਆਖਿਆ ਸੀ ਕਿ ਉਨ੍ਹਾਂ ਜੋ ਦਾਅਵਾ ਕੀਤਾ ਸੀ, ਉਹ ਜੋਤਿਸ਼–ਸ਼ਾਸਤਰ ਦੇ ਮੁਲਾਂਕਣ ਮੁਤਾਬਕ ਕੀਤਾ ਸੀ।

 

 

ਮੱਧ ਪ੍ਰਦੇਸ਼ ਵਿੱਚ ਲੋਕ ਸਭਾ ਚੋਣਾਂ 4 ਗੇੜਾਂ ਵਿੱਚ ਹੋ ਰਹੀਆਂ ਹਨ। ਲੋਕ ਸਭਾ ਚੋਣਾਂ ਦੇ ਚੌਥੇ ਤੇ ਪੰਜਵੇਂ ਗੇੜ ਵਿੱਚ ਮੱਧ ਪ੍ਰਦੇਸ਼ ਵਿੱਚ ਦੋ ਗੇੜਾਂ ਦੀ ਪੋਲਿੰਗ ਮੁਕੰਮਲ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਵਿੱਚ ਤੀਜੇ ਗੇੜ ਦੀ ਚੋਣ 12 ਮਈ ਤੇ 7ਵੇਂ ਗੇੜ ਦੀ ਚੋਣ 19 ਮਈ ਨੂੰ ਹੋਵੇਗੀ। ਲੋਕ ਸਭਾ ਚੋਣਾਂ ਦਾ ਨਤੀਜ, 23 ਮਈ ਨੂੰ ਐਲਾਨਿਆ ਜਾਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Professor suspended who prophesied about BJP seats