ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਰਤ–ਫੁਰਤ ਕਾਰਵਾਈ ਹੈ ਅਮਿਤ ਸ਼ਾਹ ਦੀ ਸਫ਼ਲਤਾ ਦਾ ਰਾਜ਼

ਤੁਰਤ–ਫੁਰਤ ਕਾਰਵਾਈ ਹੈ ਅਮਿਤ ਸ਼ਾਹ ਦੀ ਸਫ਼ਲਤਾ ਦਾ ਰਾਜ਼

ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਖ਼ਾਸੀਅਤ ਇਹ ਹੈ ਕਿ ਉਹ ਜੋ ਵੀ ਕਾਰਵਾਈ ਕਰਦੇ ਹਨ ਤੁਰਤ–ਫੁਰਤ ਕਰਦੇ ਹਨ। ਉਨ੍ਹਾਂ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਰਾਜ਼ ਹੀ ਇਹੋ ਹੈ। ਭਾਵੇਂ ਹਰਿਆਣਾ ’ਚ ਭਾਜਪਾ ਦੀ ਘੱਟ–ਗਿਣਤੀ ਸਰਕਾਰ ਬਣਾਉਣ ਦਾ ਮਾਮਲਾ ਹੋਵੇ ਤੇ ਚਾਹੇ ਜੰਮੂ–ਕਸ਼ਮੀਰ ’ਚੋਂ ਧਾਰਾ–370 ਦੇ ਖ਼ਾਤਮੇ ਦਾ ਮਸਲਾ ਹੋਵੇ। ਉਨ੍ਹਾਂ ਤੁਰੰਤ ਕਾਰਵਾਈ ਕਰ ਕੇ ਹੀ ਸ਼ਲਾਘਾ ਖੱਟੀ ਹੈ।

 

 

ਇਸ ਦੇ ਉਲਟ ਕਾਂਗਰਸ ਨਾਲ ਸਮੱਸਿਆ ਇਹ ਹੈ ਕਿ ਉਸ ਨੂੰ ਥੋੜ੍ਹੀ ਜਿਹੀ ਸਫ਼ਲਤਾ ਵੀ ਹਜ਼ਮ ਕਰਨੀ ਔਖੀ ਹੋ ਜਾਂਦੀ ਹੈ ਤੇ ਇੰਨੇ ਨੂੰ ਅਮਿਤ ਸ਼ਾਹ ਜਿਹੇ ਤੇਜ਼–ਤਰਾਰ ਵਿਅਕਤੀ ਬਾਜ਼ੀ ਮਾਰ ਲਿਜਾਂਦੇ ਹਨ। ਗੋਆ ਤੇ ਮਣੀਪੁਰ ’ਚ ਵੀ ਇਹੋ ਹੋਇਆ ਸੀ – ਜੋ ਹੁਣ ਹਰਿਆਣਾ ’ਚ ਹੋਇਆ ਹੈ।

 

 

ਹਰਿਆਣਾ ’ਚ ਥੋੜ੍ਹੀ ਜਿਹੀਆਂ ਸੀਟਾਂ ਕੀ ਵਧ ਗਈਆਂ; ਕਾਂਗਰਸ ਤੇ ਉਸ ਦੇ ਕਾਰਕੁੰਨ ਇੱਕ–ਦੂਜੇ ਦਾ ਹੌਸਲਾ ਵਧਾਉਣ ’ਚ ਜੁਟ ਗਏ। ਬੰਦ ਕਮਰਿਆਂ ’ਚ ਮੀਟਿੰਗਾਂ ਹੋਈਆਂ ਪਰ ਕਾਂਗਰਸ ਪਾਰਟੀ ਦਾ ਢਾਂਚਾ ਅਜਿਹਾ ਹੈ ਕਿ ਉਸ ਨੂੰ ਫ਼ੈਸਲਾ ਲੈਣ ਵਿੱਚ ਕੁਝ ਸਮਾਂ ਲੱਗਦਾ ਹੈ। ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਤੇ ਚਾਹੇ ਪਾਰਟੀ ਸੰਗਠਨ ਦਾ ਮਾਮਲਾ ਹੋਵੇ; ਉੱਥੇ ਇੱਕ ਝਟਕੇ ’ਚ ਕੁਝ ਨਹੀਂ ਹੁੰਦਾ।

 

 

ਪਰ ਜਦੋਂ ਸਾਹਮਣੇ ਅਮਿਤ ਸ਼ਾਹ ਜਿਹੇ ਘੈਂਟ ਸਿਆਸਤਦਾਨ ਹੁੰਦੇ ਹਨ, ਜੋ ਤੁਰੰਤ ਫ਼ੈਸਲੇ ਲੈਣ ਵਿੱਚ ਮਾਹਿਰ ਹਨ; ਜੋ ਆਪਣੇ ਹੱਥੋਂ ਤਿਲਕੀ ਬਾਜ਼ੀ ਵੀ ਦੋਬਾਰਾ ਜਿੱਤਣ ਦੀ ਤਾਕਤ ਰੱਖਦੇ ਹਨ ਤਦ ਕਾਂਗਰਸ ਲਈ ਹਾਲਾਤ ਕੁਝ ਔਖੇ ਹੋਣੇ ਸੁਭਾਵਕ ਹੀ ਹਨ।

 

 

ਹਰਿਆਣਾ ’ਚ ਭਾਜਪਾ ਨੇ ਪਹਿਲਾਂ ਆਜ਼ਾਦ MLAs ਆਪਣੇ ਹੱਕ ਵਿੱਚ ਕੀਤੇ, ਬਾਅਦ ’ਚ ਗੋਪਾਲ ਕਾਂਡਾ ਉੱਤੇ ਸੁਆਲ ਉੱਠੇ ਤਦ ਕਿੰਗ–ਮੇਕਰ ਦੀ ਭੂਮਿਕਾ ’ਚ ਆਏ ਜੇਜੇਪੀ (JJP) ਆਗੂ ਦੁਸ਼ਯੰਤ ਚੌਟਾਲਾ ਨੂੰ ਵੀ NDA ਦਾ ਹਿੱਸਾ ਬਣਾ ਲਿਆ ਗਿਆ।

 

 

ਬੀਤੀ 24 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਜਦੋਂ ਭਾਜਪਾ ਬਹੁਮੱਤ ਨਾ ਲਿਜਾ ਸਕੀ ਤੇ ਲਟਕਵੀਂ ਵਿਧਾਨ ਸਭਾ ਦੇ ਹਾਲਾਤ ਬਣੇ; ਤਾਂ ਸੋਨੀਆ ਗਾਂਧੀ ਵੱਲੋਂ ਭੁਪਿੰਦਰ ਸਿੰਘ ਹੁੱਡਾ ਨੂੰ ਆਪਣੇ ਹਿਸਾਬ ਨਾਲ ਅੱਗੇ ਵਧਣ ਦੇ ਅਧਿਕਾਰ ਦੇ ਦਿੱਤੇ ਗਏ। ਪਰ ਕਾਂਗਰਸ ਦੇ ਪੁਰਾਣੀ ਦਰਬਾਰੀ ਸਭਿਆਚਾਰ ਕਾਰਨ ਉਹ ਕੁਝ ਨਾ ਕਰ ਸਕੇ।

 

 

ਪਰ ਉੱਧਰ ਭਾਜਪਾ ਨੇ 24 ਅਕਤੂਬਰ ਦੀ ਸ਼ਾਮ ਤੱਕ ਆਜ਼ਾਦ MLAs ਨੂੰ ਆਪਣੇ ਹੱਕ ਵਿੱਚ ਕਰ ਲਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prompt Action is the success secret of Amit Shah