ਦੇਸ਼ ਭਰ ਵਿਚ ਸਪਾਅ (SPA) ਸੈਂਟਰਾਂ ਦੇ ਨਾਮ ਉਤੇ ਵੱਡੀ ਪੱਧਰ ਉਤੇ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ। ਨੋਇੰਡਾ ਪੁਲਿਸ ਨੇ ਅਜਿਹੇ ਸੈਂਟਰ ਦਾ ਪਰਦਾਫਾਸ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਸੈਂਟਰਾਂ ਉਤੇ ਇੰਟਰਨੈਟ ਅਤੇ ਟੈਲੀਫੋਨ ਰਾਹੀਂ ਬੁਕਿੰਗ ਹੁੰਦੀ ਹੈ। ਐਸਐਸਪੀ ਦਾ ਦਾਅਵਾ ਹੈ ਕਿ ਇਨ੍ਹਾਂ ਦੇ ਖਿਲਾਫ ਆਪਰੇਸ਼ਨ ਕਲੀਨ ਜਾਰੀ ਰਹੇਗਾ। ਦੇਹਵਪਾਰ ਵਿਚ ਸ਼ਾਮਲ ਸਪਾਅ ਸੈਂਟਰਾਂ ਦੇ ਸੰਚਾਲਕਾਂ ਉਤੇ ਗੈਂਗਸਟਰ ਐਕਟ ਲਗਾਇਆ ਜਾਵੇਗਾ।
ਸੈਕਟਰ–18 ਦੇ ਬਾਜ਼ਾਰ ਵਿਚ ਦੋ ਦਿਨ ਪਹਿਲਾ ਪੁਲਿਸ ਦੀਆਂ 15 ਟੀਮਾਂ ਨੇ 14 ਸਪਾਅ ਸੈਂਟਰਾਂ ਉਤੇ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਇਨ੍ਹਾਂ ਅੱਡਿਆਂ ਦਾ ਖੁਲਾਸ਼ਾ ਕੀਤਾ ਸੀ। ਹੁਣ ਪੁਲਿਸ ਦੀ ਜਾਂਚ ਵਿਚ ਅਹਿਮ ਖੁਲਾਸਾ ਹੋ ਰਹੇ ਹਨ। ਪੁਲਿਸ ਦੀ ਮੰਨੇ ਤਾਂ ਇਨ੍ਹਾਂ ਸਪਾਅ ਸੈਂਟਰਾਂ ਉਤੇ ਬੁਕਿੰਗ ਇੰਟਰਨੈਟ ਰਾਹੀਂ ਹੁੰਦੀ ਸੀ। ਨਾਲ ਹੀ ਉਹ ਫੋਨ ਉਤੇ ਵੀ ਆਪਣਾ ਵਪਾਰ ਚਲਾਉਂਦੇ ਸਨ। ਹਰ ਸਹੂਲਤ ਲਈ ਅਲੱਗ ਰੇਟ ਰਖੇ ਗਏ ਸਨ। ਇਕ ਵਾਰ ਕਾਲ ਕਰਨ ਦੇ ਬਾਅਦ ਸਪਾਅ ਸੈਂਟਰਾਂ ਦੇ ਕਰਮਚਾਰੀ ਸਬੰਧਤ ਗ੍ਰਾਹਕ ਨਾਲ ਸੰਪਰਕ ਵਿਚ ਰਹਿੰਦੇ ਸਨ ਅਤੇ ਉਸ ਨੂੰ ਲਗਾਤਾਰ ਫੋਨ ਕਰਦੇ ਸਨ। ਇਸ ਲਈ ਕੁਝ ਪ੍ਰਮੁੱਖ ਗ੍ਰਾਹਕਾਂ ਦੀ ਸੂਚੀ ਵੀ ਸੈਂਟਰ ਕਰਮਚਾਰੀਆਂ ਵੱਲੋਂ ਬਣਾਈ ਗਈ ਸੀ। ਜਿਸ ਸੂਚੀ ਦੀ ਜਾਂਚ ਵੀ ਪੁਲਿਸ ਟੀਮ ਕਰ ਰਹੀ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਕੌਣ ਲੋਗ ਅਜਿਹੇ ਸਨ, ਜੋ ਉਨ੍ਹਾਂ ਦੇ ਪੱਕੇ ਗ੍ਰਾਹਕ ਸਨ ਅਤੇ ਉਨ੍ਹਾਂ ਦਾ ਪ੍ਰੋਫਾਈਲ ਕੀ ਹੈ।
ਆਪਰੇਸ਼ਨ ਕਾਲੀਨ ਦੌਰਾਨ ਐਸਐਸਪੀ ਨੇ ਸੈਕਟਰ 20 ਥਾਣਾ ਪੁਲਿਸ ਨੂੰ ਸ਼ਾਮਲ ਨਹੀਂ ਕੀਤਾ ਸੀ। ਸਥਾਨਕ ਪੁਲਿਸ ਤੋਂ ਇਹ ਪੂਰੀ ਮੁਹਿੰਮ ਗੁਪਤ ਰੱਖੀ ਗਈ ਸੀ। ਜਿਸਦੇ ਬਾਅਦ ਇਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਸੀ। ਸਥਾਨਕ ਪੁਲਿਸ ਦੀ ਭੂਮਿਕਾ ਸਬੰਧੀ ਐਸਐਸਪੀ ਨੇ ਐਸਪੀ ਸਿਟੀ ਨੂੰ ਜਾਂਚ ਸੌਪ ਦਿੱਤੀ ਹੈ। ਐਸਪੀ ਸਿਟੀ ਹੀ ਇਸ ਪੂਰੇ ਮਾਮਲੇ ਦੀ ਜਾਂਚ ਕਰਨਗੇ ਕਿ ਸਥਾਨਕ ਪੁਲਿਸ ਨੂੰ ਇੱਥੇ ਹੋਣ ਵਾਲੇ ਦੇਹਵਪਾਰ ਬਾਰੇ ਜਾਣਕਾਰੀ ਸੀ ਜਾਂ ਨਹੀਂ ਸੀ।
ਸਪਾਅ ਸੈਂਟਰਾਂ ਵਿਚ ਮਾਲਸ਼ ਦੀ ਸ਼ੁਰੂਆਤ 500 ਰੁਪਏ ਤੋਂ ਹੁੰਦੀ ਸੀ ਜੋ 50 ਹਜ਼ਾਰ ਰੁਪਏ ਤੱਕ ਜਾਂਦੀ ਸੀ। ਇਸ ਦੇ ਬਾਅਦ ਗ੍ਰਾਹਕਾਂ ਵੱਲੋਂ ਜਿਸ ਤਰ੍ਹਾਂ ਦੀ ਸਹੂਲਤ ਦੀ ਮੰਗ ਕੀਤੀ ਜਾਂਦੀ, ਉਸ ਅਨੁਸਾਰ ਹੀ ਕੀਮਤ ਵਧਦੀ ਜਾਂਦੀ ਸੀ।