ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ CAA ਵਿਰੁੱਧ ਰੋਸ ਮੁਜ਼ਾਹਰਾ, ਮੁੰਬਈ ’ਚ ਰੇਲਾਂ ਰੋਕੀਆਂ

ਦਿੱਲੀ ’ਚ CAA ਵਿਰੁੱਧ ਰੋਸ ਮੁਜ਼ਾਹਰਾ, ਮੁੰਬਈ ’ਚ ਰੇਲਾਂ ਰੋਕੀਆਂ

ਅੱਜ ਦਿੱਲੀ ਦੇ ਜੰਤਰ–ਮੰਤਰ ਉੱਤੇ ਨਾਗਰਿਕਤਾ ਸੋਧ ਕਾਨੂੰਨ (CAA) ਅਤੇ NRC ਵਿਰੁੱਧ ਰੋਸ ਮੁਜ਼ਾਹਰਾ ਹੋ ਰਿਹਾ ਹੈ। ਸ਼ਾਹੀਨ ਬਾਗ਼ ’ਚ ਜਿਹੜੇ ਪ੍ਰਦਰਸ਼ਨਕਾਰੀ ਪਿਛਲੇ 40 ਦਿਨਾਂ ਤੋਂ ਰੋਸ ਮੁਜ਼ਾਹਰਾ ਕਰ ਰਹੇ ਹਨ, ਉਨ੍ਹਾਂ ਵਿੱਚੋਂ ਵੀ ਕਈ ਜਣੇ ਅੱਜ ਜੰਤਰ–ਮੰਤਰ ’ਤੇ ਪੁੱਜੇ ਹੋਏ ਹਨ।

 

 

ਦਰਅਸਲ, ਜੰਤਰ–ਮੰਤਰ ਦਿੱਲੀ ਦੇ ਸੰਸਦ ਮਾਰਗ ਉੱਤੇ ਸਥਿਤ ਹੈ ਅਤੇ ਇੱਥੇ ਹੋਣ ਵਾਲੇ ਧਰਨੇ ਤੇ ਰੋਸ ਮੁਜ਼ਾਹਰੇ ਦਾ ਰਾਸ਼ਟਰੀ ਪੱਧਰ ਉੱਤੇ ਨੋਟਿਸ ਜ਼ਰੂਰ ਲਿਆ ਜਾਂਦਾ ਹੈ।

 

 

ਆਸ ਕੀਤੀ ਜਾ ਰਹੀ ਹੈ ਕਿ ਸ਼ਾਇਦ ਕੁਝ ਵਿਦਿਆਰਥੀ ਜੱਥੇਬੰਦੀਆਂ ਵੀ ਅੱਜ ਦੇ ਇਸ ਬੰਦ ਤੇ ਰੋਸ ਮੁਜ਼ਾਹਰੇ ਨੂੰ ਆਪਣੀ ਹਮਾਇਤ ਦੇਣ ਲਈ ਇੱਥੇ ਪੁੱਜ ਸਕਦੇ ਹਨ।

 

 

ਇਸ ਰੋਸ ਮੁਜ਼ਾਹਰੇ ’ਚ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪ੍ਰਮੁੱਖ ਸ਼ਹਿਰ ਮਾਲੇਰਕੋਟਲਾ ਤੋਂ ਖ਼ਾਸ ਤੌਰ ’ਤੇ ਪੁੱਜੇ ਬਹੁਤ ਸਾਰੇ ਲੋਕ ਵੀ ਜੰਤਰ–ਮੰਤਰ ’ਤੇ ਵੇਖੇ ਗਏ। ਇਹ ਉਹੀ ਪ੍ਰਦਰਸ਼ਨਕਾਰੀ ਹਨ, ਜਿਹੜੇ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਮਾਲੇਰ ਕੋਟਲਾ ਦੇ ਸਰਹੰਦੀ ਗੇਟ ’ਤੇ ਰੋਸ ਮੁਜ਼ਾਹਰਿਆਂ ਰਾਹੀਂ NRC ਅਤੇ CAA ਦਾ ਜ਼ੋਰਦਾਰ ਵਿਰੋਧ ਕਰ ਰਹੇ ਹਨ।

ਬੁੱਧਵਾਰ ਨੂੰ ਜੰਤਰ–ਮੰਤਰ 'ਤੇ ਮਾਲੇਰਕੋਟਲਾ (ਪੰਜਾਬ) ਦੇ ਦਰਜਨਾਂ ਪ੍ਰਦਰਸ਼ਨਕਾਰੀ

 

ਮਾਲੇਰ ਕੋਟਲਾ ਦੇ ਸਰਹਿੰਦੀ ਗੇਟ ਨੂੰ ਹੁਣ ‘ਪੰਜਾਬ ਦਾ ਸ਼ਾਹੀਨ ਬਾਗ਼’ ਵੀ ਆਖਿਆ ਜਾਣ ਲੱਗਾ ਹੈ।

ਬੁੱਧਵਾਰ ਨੂੰ ਜੰਤਰ–ਮੰਤਰ 'ਤੇ ਮਾਲੇਰਕੋਟਲਾ (ਪੰਜਾਬ) ਦੇ ਦਰਜਨਾਂ ਪ੍ਰਦਰਸ਼ਨਕਾਰੀ

 

ਮਾਲੇਰ ਕੋਟਲਾ ਦੇ ਲੋਕਾਂ 'ਚ ਦਿੱਲੀ ਦੇ ਜੰਤਰ–ਮੰਤਰ ਉੱਤੇ ਡਾਢਾ ਉਤਸ਼ਾਹ ਵੇਖਿਆ ਗਿਆ। ਉਨ੍ਹਾਂ ਇੱਥੇ ਰੋਸ ਮੁਜ਼ਾਹਰੇ 'ਚ ਵਧ–ਚੜ੍ਹ ਕੇ ਭਾਗ ਲਿਆ।

 

 

ਉੱਧਰ ਉੱਤਰ ਪ੍ਰਦੇਸ਼ ਦੇ ਸ਼ਹਿਰ ਵਾਰਾਨਸੀ ’ਚ ਵੀ ‘ਭਾਰਤ ਬੰਦ’ ਦਾ ਅਸਰ ਵਿਖਾਈ ਦੇ ਰਿਹਾ ਹੈ। ਵਾਰਾਨਸੀ ਦੀ ਨਵੀਂ ਸੜਕ, ਦਾਲ਼ ਮੰਡੀ, ਕੱਪੜਾ ਬਾਜ਼ਾਰ ਖੇਤਰ ਵਿੱਚ CAA, NRC ਵਿਰੁੱਧ ਬੰਦ ਦਾ ਅਸਰ ਦਿਸਿਆ। ਚੇਤੇ ਰਹੇ ਕਿ ਵਾਰਾਨਸੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੰਸਦੀ ਹਲਕਾ ਹੈ।

 

 

ਬੰਦ ਦਾ ਇਹ ਸੱਦਾ ਕੁਝ ਦਲਿਤ ਸੰਗਠਨਾਂ ਵੱਲੋਂ ਦਿੱਤਾ ਗਿਆ ਹੈ।

 

 

ਇਸ ਦੌਰਾਨ ਮੁੰਬਈ ’ਚ ਮੁਜ਼ਾਹਰਾਕਾਰੀਆਂ ਵੱਲੋਂ ਕੁਝ ਲੋਕਲ ਰੇਲ–ਗੱਡੀਆਂ ਰੋਕੇ ਜਾਣ ਦੀਆਂ ਖ਼ਬਰਾਂ ਮਿਲੀਆਂ ਹਨ। ਖ਼ਬਰ ਏਜੰਸੀ ਏਐੱਨਆਈ ਨੇ ਇਸ ਸਬੰਧੀ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਪ੍ਰਦਰਸ਼ਨਕਾਰੀ ਰੇਲ ਪਟੜੀਆਂ ’ਤੇ ਬੈਠੇ ਵਿਖਾਈ ਦੇ ਰਹੇ ਹਨ।

ਮੁੰਬਈ 'ਚ ਪ੍ਰਦਰਸ਼ਨਕਾਰੀਆਂ ਨੇ ਪਟੜੀਆਂ ਉੱਤੇ ਬਹਿ ਕੇ ਦਿੱਤੇ ਰੋਸ ਧਰਨੇ ਤੇ ਲੋਕਲ ਰੇਲਾਂ ਰੋਕੀਆਂ

 

ਲੋਕਲ ਰੇਲਾਂ ਰੋਕੇ ਜਾਣ ਕਾਰਨ ਮੁੰਬਈ 'ਚ ਰੋਜ਼ਾਨਾ ਦਫ਼ਤਰ ਜਾਣ ਵਾਲੇ ਮੁਲਾਜ਼ਮਾਂ ਤੇ ਬਾਬੂਆਂ ਨੂੰ ਕਾਫ਼ੀ ਔਖਿਆਈ ਪੇਸ਼ ਆਈ। ਕੁਝ ਥਾਵਾਂ ਉੱਤੇ ਪ੍ਰਦਰਸ਼ਨਕਾਰੀਆਂ ਤੇ ਆਮ ਲੋਕਾਂ ਵਿਚਾਲੇ ਕੁਝ ਝੜਪਾਂ ਵੀ ਹੋਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest against CAA in Delhi Trains stopped in Mumbai