ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਹਾਟੀ ਹਿੰਸਾ ’ਚ 2 ਹੋਰ ਜ਼ਖਮੀਆਂ ਦੀ ਮੌਤ, ਹੁਣ ਤਕ 4 ਮੌਤਾਂ

ਗੁਹਾਟੀ ਚ ਸੋਧੇ ਗਏ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਚ ਜ਼ਖਮੀ ਹੋਏ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸਦੇ ਨਾਲ ਹੀ ਇੱਕ ਅਧਿਕਾਰੀ ਨੇ ਕਿਹਾ ਕਿ ਪੁਲਿਸ ਫਾਇਰਿੰਗ ਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ।

 

ਦੱਸ ਦੇਈਏ ਕਿ ਅਸਾਮ ਵਿੱਚ ਸੋਸ਼ਲ ਮੀਡੀਆ ਦੀ ਦੁਰਵਰਤੋਂ ਨੂੰ ਰੋਕਣ ਲਈ 16 ਦਸੰਬਰ ਤੱਕ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

 

ਡਿਬਰੂਗੜ ਦੇ ਡਿਪਟੀ ਕਮਿਸ਼ਨਰ ਪਲੱਵ ਗੋਪਾਲ ਝਾਅ ਨੇ ਦੱਸਿਆ ਕਿ ਅਸਮ ਦੇ ਡਿਬਰੂਗੜ ਚ ਐਤਵਾਰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ ਚ ਢਿੱਲ ਦਿੱਤੀ ਗਈ। ਦੱਸ ਦੇਈਏ ਕਿ ਨਾਗਰਿਕਤਾ ਸੋਧ ਐਕਟ ਵਿਰੁੱਧ ਵੱਡੀ ਗਿਣਤੀ ਚ ਪ੍ਰਦਰਸ਼ਨਕਾਰੀ ਅਸਾਮ ਦੀਆਂ ਸੜਕਾਂ 'ਤੇ ਉਤਰ ਆਏ ਸਨ। ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਹੋ ਗਈ ਤੇ ਇਸ ਨਾਲ ਸੂਬੇ ਚ ਹਫੜਾ-ਦਫੜੀ ਦੀ ਸਥਿਤੀ ਪੈਦਾ ਹੋ ਗਈ। ਗੁਹਾਟੀ ਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਵਰਤੇ। ਬਿਲ ਵਿਰੁੱਧ ਹਿੰਸਾ ਤੇ ਉਤਰੇ ਪ੍ਰਦਰਸ਼ਨਕਾਰੀਆਂ ਖਿਲਾਫ ਬੁੱਧਵਾਰ ਨੂੰ ਸੈਨਾ ਨੂੰ ਬੁਲਾਇਆ ਗਿਆ ਸੀ।

 

ਖੌਂਗਸਾਈ ਨੇ ਕਿਹਾ ਕਿ ਜਿਥੇ ਵੀ ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਫੌਜਾਂ ਤਾਇਨਾਤ ਕੀਤੀਆਂ ਗਈਆਂ ਹਨ, ਉਹ ਆਮ ਸਥਿਤੀ ਬਹਾਲ ਕਰਨ ਚ ਕਾਮਯਾਬ ਰਹੀਆਂ ਹਨ ਤੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਚ ਲੱਗੇ ਹੋਏ ਹਨ। ਅਸਾਮ ਆਪਣੇ ਇਤਿਹਾਸ ਦੇ ਸਭ ਤੋਂ ਹਿੰਸਕ ਪੜਾਵਾਂ ਚੋਂ ਲੰਘ ਰਿਹਾ ਹੈ। ਉਥੇ ਰੇਲਵੇ ਸਟੇਸ਼ਨ, ਕੁਝ ਡਾਕਘਰ, ਬੈਂਕ, ਬੱਸ ਟਰਮੀਨਲ ਅਤੇ ਹੋਰ ਕਈ ਜਨਤਕ ਜਾਇਦਾਦਾਂ ਸਾੜ ਦਿੱਤੀਆਂ ਗਈਆਂ ਹਨ।

 

ਪੱਛਮੀ ਬੰਗਾਲ ਚ ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਖਿਲਾਫ ਹਿੰਸਕ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਪੰਜ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਅਫਵਾਹਾਂ ਅਤੇ ਜਾਅਲੀ ਖ਼ਬਰਾਂ ਖ਼ਾਸਕਰ ਸੋਸ਼ਲ ਮੀਡੀਆ 'ਤੇ ਰੋਕ ਲਗਾਉਣ ਲਈ ਮਾਲਦਾ, ਮੁਰਸ਼ੀਦਾਬਾਦ, ਹਾਵੜਾ, ਉੱਤਰੀ 24 ਪਰਗਾਨਿਆਂ ਅਤੇ ਦੱਖਣੀ 24 ਪਰਗਾਨਿਆਂ ਦੇ ਬਹੁਤ ਸਾਰੇ ਹਿੱਸਿਆਂ ਵਿਚ ਅਸਥਾਈ ਤੌਰ 'ਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:protest against citizenship amendment act Two more people died in Guwahati total Death toll is four