ਰੋਮਨ ਕੈਥੋਲਿਕ ਮਸੀਹੀ ਮਿਸ਼ਨ ਦੀ ਜਲੰਧਰ ਡਾਇਓਸੀਜ਼ ਦੇ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁੱਧ ਹੁਣ ਭਾਰਤ ਦੇ ਈਸਾਈ ਭਾਈਚਾਰੇ `ਚ ਰੋਸ ਵਧਦਾ ਹੀ ਜਾ ਰਿਹਾ ਹੈ। ਚੇਤੇ ਰਹੇ ਕਿ ਇਹ ਬਿਸ਼ਪ ਇੱਕ ਨਨ (ਈਸਾਈ ਸਾਧਵੀ) ਨਾਲ ਕਥਿਤ ਬਲਾਤਕਾਰ ਦੇ ਮਾਮਲੇ `ਚ ਫਸੇ ਹੋਏ ਹਨ। ਅੱਜ ਕੇਰਲ ਦੇ ਸ਼ਹਿਰ ਕੋਚੀ ਵਿਖੇ ਵੱਡੀ ਗਿਣਤੀ `ਚ ਈਸਾਈਆਂ ਨੇ ਬਿਸ਼ਪ ਵਿਰੁੱਧ ਰੋਸ ਮੁਜ਼ਾਹਰੇ `ਚ ਭਾਗ ਲਿਆ। ਇਸ ਮੌਕੇ ਕੋਟਾਯਮ ਸਥਿਤ ਉਸ ਕਾਨਵੈਂਟ ਦੀਆਂ ਪੰਜ ਨਨਜ਼ ਵੀ ਮੌਜੂਦ ਸਨ, ਜਿੱਥੋਂ ਦੀ ਪੀੜਤ ਨਨ ਹੈ।
ਰੋਸ ਮੁਜ਼ਾਹਰਾਕਾਰੀਆਂ ਦਾ ਦੋਸ਼ ਹੈ ਕਿ ਪੀੜਤ ਨਨ ਨੂੰ ਚਰਚ, ਪੁਲਿਸ ਤੇ ਸਰਕਾਰ ਵੱਲੋਂ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮੁਲਜ਼ਮ ਬਿਸ਼ਪ ਫ਼ਰੈਂਕੋ ਮੁਲੱਕਲ ਵਿਰੁਧ ਕੋਈ ਕਾਰਵਾਈ ਨਹੀਂ ਹੋ ਰਹੀ।
ਅੱਜ ਬੱਸ ਅੱਡੇ ਸਾਹਮਣੇ ਰੋਸ ਮੁਜ਼ਾਹਰੇ ਦੌਰਾਨ ਈਸਾਈ ਪ੍ਰਦਰਸ਼ਨਕਾਰੀਆਂ ਨੇ ਬੈਨਰ, ਤਖ਼ਤੀਆਂ ਚੁੱਕੀਆਂ ਹੋਈਆਂ ਸਨ ਅਤੇ ਉਹ ਜ਼ੋਰਦਾਰ ਨਾਅਰੇਬਾਜ਼ੀ ਵੀ ਕਰ ਰਹੇ ਸਨ। ਉਨ੍ਹਾਂ ਦੀ ਮੰਗ ਸੀ ਕਿ ਬਿਸ਼ਪ ਫ਼ਰੈਂਕੋ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।
Kerala: Nuns in Kochi sit in protest demanding the arrest of Bishop of Jalandhar Franco Mulakkal, accused of allegedly raping a nun. The protest, underway at High Court Junction bus station in the city, has been called by
— ANI (@ANI) September 8, 2018
Joint Christian Council. pic.twitter.com/HaTbicQVNE
ਕੇਰਲ ਕੈਥੋਲਿਕ ਚਰਚ ਰੀਫ਼ਾਰਮੇਸ਼ਨ ਸਮੇਤ ਕੈਥੋਲਿਕ ਸੁਧਾਰ ਨਾਲ ਸਬੰਧਤ ਕਈ ਸੰਗਠਨਾਂ ਦੇ ਨੁਮਾਇੰਦਿਆਂ ਨੇ ਅੱਜ ਦੇ ਰੋਸ ਮੁਜ਼ਾਹਰੇ ਵਿੱਚ ਭਾਗ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਬਿਸ਼ਪ ਫ਼ਰੈਂਕੋ ਵਿਰੁੱਧ ਸਿ਼ਕਾਇਤ ਦਰਜ ਕਰਵਾਏ ਨੂੰ 74 ਦਿਨ ਬੀਤ ਚੁੱਕੇ ਹਨ ਪਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ।
ਪੀੜਤ ਨਨ ਨੇ ਆਪਣੀ ਸਿ਼ਕਾਇਤ `ਚ ਦੋਸ਼ ਲਾਇਆ ਸੀ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਨਨ ਦਾ ਦੋਸ਼ ਹੈ ਕਿ ਬਿਸ਼ਪ ਫ਼ਰੈਂਕੋ ਨੇ ਸਾਲ 2014 ਤੋਂ 2016 ਦੌਰਾਨ ਬਹੁਤ ਵਾਰ ਉਸ ਨਾਲ ਕਥਿਤ ਤੌਰ `ਤੇ ਬਲਾਤਕਾਰ ਤੇ ਕਈ ਵਾਰ ਗ਼ੈਰ-ਕੁਦਰਤੀ ਢੰਗ ਨਾਲ ਸੰਭੋਗ ਕੀਤਾ ਹੈ।
ਬੀਤੀ 13 ਅਗਸਤ ਨੂੰ ਕੋਟਾਯਮ ਦੇ ਡੀਐੱਸਪੀ ਕੇ. ਸੁਭਾਸ਼ ਨੇ ਕੇਰਲ ਹਾਈ ਕੋਰਟ ਨੂੰ ਦੱਸਿਆ ਸੀ ਕਿ ਇਸ ਮਾਮਲੇ ਦੀ ਜਾਂਚ ਬਹੁਤ ਨਿਰਪੱਖ ਢੰਗ ਨਾਲ ਚੱਲ ਰਹੀ ਹੈ।