ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਖ਼ਿਲਾਫ਼ UP ਦੇ ਕਈ ਜ਼ਿਲ੍ਹਿਆਂ 'ਚ ਹਿੰਸਕ ਪ੍ਰਦਰਸ਼ਨ, ਫ਼ਿਰੋਜ਼ਾਬਾਦ 'ਚ ਗੋਲੀ ਲੱਗਣ ਨਾਲ ਇੱਕ ਦੀ ਮੌਤ, ਕਾਨਪੁਰ 'ਚ 7 ਜ਼ਖ਼ਮੀ

CAA ਖ਼ਿਲਾਫ਼ UP ਦੇ ਕਈ ਜ਼ਿਲ੍ਹਿਆਂ 'ਚ ਹਿੰਸਕ ਪ੍ਰਦਰਸ਼ਨ, ਇੱਕ ਦੀ ਮੌਤ

ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਦੂਜੇ ਦਿਨ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਕਾਫੀ ਹੰਗਾਮਾ ਹੋਇਆ। ਫਿਰੋਜ਼ਾਬਾਦ ਵਿੱਚ ਗੋਲੀ ਲੱਗਣ ਨਾਲ ਇੱਕ ਦੀ ਮੌਤ ਹੋ ਗਈ। ਉਥੇ, ਗੋਲੀ ਲੱਗਣ ਕਾਰਨ ਕਾਨਪੁਰ ਵਿੱਚ ਸੱਤ ਲੋਕ ਜ਼ਖ਼ਮੀ ਹੋ ਗਏ। ਗੋਰਖਪੁਰ, ਸੰਭਲ, ਮੁਜ਼ੱਫਰਨਗਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਪੁਲਿਸ ਉੱਤੇ ਪੱਥਰਬਾਜੀ ਹੋਈ ਹੈ। 

 

ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਸੁੱਟ ਕੇ ਕਈ ਥਾਵਾਂ 'ਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਫ਼ਿਰੋਜ਼ਾਬਾਦ ਵਿੱਚ ਇੱਕ ਬੇਕਾਬੂ ਭੀੜ ਨੇ ਨਾਲਬੰਦਨ ਪੁਲਿਸ ਚੌਕੀ ਨੂੰ ਉਡਾ ਦਿੱਤਾ। ਅੰਨ੍ਹੇਵਾਹ ਫਾਇਰਿੰਗ ਵਿੱਚ ਅੱਧੀ ਦਰਜਨ ਤੋਂ ਵੱਧ ਪੁਲਿਸ ਕਰਮੀ ਗੰਭੀਰ ਜ਼ਖ਼ਮੀ ਹੋਏ ਹਨ। ਇਸ ਦੇ ਨਾਲ ਹੀ 14 ਵਾਹਨਾਂ ਦੇ ਨਾਲ ਕਈ ਦੁਕਾਨਾਂ ਨੂੰ ਅੱਗ ਲਗਾਈ ਗਈ।

 

 


ਬੁਲੰਦਸ਼ਹਿਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਗੱਡੀਆਂ ਸਾੜ ਦਿੱਤੀਆਂ। ਸਥਿਤੀ ਇਹ ਬਣ ਗਈ ਕਿ ਬੇਕਾਬੂ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਮੁਜ਼ੱਫਰ ਨਗਰ ਅਤੇ ਬਿਜਨੌਰ ਵਿਚ ਸਥਿਤੀ ਇੰਨੀ ਖ਼ਰਾਬ ਹੋ ਗਈ ਕਿ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਜਦਕਿ ਗੋਰਖਪੁਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਸਿਵਲ ਡਿਫੈਂਸ ਦੀ ਕੁੱਟਮਾਰ ਕੀਤੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protest on Citizenship Law Act Protestors stone pelting on UP Police in Muzaffarnagar Bijnor and Gorakhpur police lathicharge