ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਦੇ ਸਮਰਥਨ 'ਚ ਪ੍ਰਦਰਸ਼ਨ ਦੌਰਾਨ ਡਿਪਟੀ ਕਲੈਕਟਰ 'ਤੇ ਕੀਤਾ ਹਮਲਾ

ਦੇਸ਼ ਭਰ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਕਾਨੂੰਨ ਦਾ ਵਿਰੋਧ ਕਰ ਰਹੇ ਲੋਕ ਇਸ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਮੱਧ ਪ੍ਰਦੇਸ਼ 'ਚ ਨਾਗਰਿਕਤਾ ਸੋਧ ਬਿਲ ਦੇ ਸਮਰਥਨ 'ਚ ਆਯੋਜਿਤ ਇੱਕ ਪ੍ਰਦਰਸ਼ਨ ਦੌਰਾਨ ਲੋਕਾਂ ਦੀ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਝੜਪ ਹੋ ਗਈ।
 

ਦਰਅਸਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੱਧ ਪ੍ਰਦੇਸ਼ ਦੇ ਰਾਜਗੜ੍ਹ 'ਚ ਚੱਲ ਰਹੇ ਰੋਸ ਪ੍ਰਦਰਸ਼ਨ ਦੌਰਾਨ ਸੜਕ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪਹੁੰਚੇ ਸਨ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਨੇ ਰਾਜਗੜ੍ਹ ਦੀ ਡਿਪਟੀ ਕਲੈਕਟਰ ਪ੍ਰਿਆ ਵਰਮਾ ਨਾਲ ਧੱਕਾਮੁੱਕੀ ਕਰ ਦਿੱਤੀ। ਪ੍ਰਿਆ ਵਰਮਾ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਫੋਰਸ ਨਾਲ ਪਹੁੰਚੀ ਸੀ।
 

 

ਪੁਲਿਸ ਸੜਕ ਦੇ ਵਿਚਕਾਰ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹਟਾ ਰਹੀ ਸੀ, ਉਦੋਂ ਡਿਪਟੀ ਕਲੈਕਟਰ ਪ੍ਰਿਆ ਵਰਮਾ ਇੱਕ ਪ੍ਰਦਰਸ਼ਨਕਾਰੀ ਨੂੰ ਥੱਪੜ ਮਾਰਨ ਲੱਗੀ। ਪਰ ਉਸੇ ਸਮੇਂ ਇੱਕ ਪ੍ਰਦਰਸ਼ਨਕਾਰੀ ਨੇ ਪ੍ਰਿਆ ਵਰਮਾ ਦੇ ਵਾਲ ਖਿੱਚੇ। ਇਸ ਘਟਨਾ ਤੋਂ ਬਾਅਦ ਸੂਬੇ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਈ ਟਵੀਟ ਕੀਤੇ ਅਤੇ ਕਮਲਨਾਥ ਸਰਕਾਰ 'ਤੇ ਤਿੱਖਾ ਹਮਲਾ ਕੀਤਾ।
 

 

ਸ਼ਿਵਰਾਜ ਸਿੰਘ ਨੇ ਰੋਸ ਪ੍ਰਦਰਸ਼ਨ ਦੌਰਾਨ ਜ਼ਖਮੀਆਂ ਦੀਆਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਕਮਲਨਾਥ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਿਆ। ਉਨ੍ਹਾਂ ਲਿਖਿਆ ਕਿ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਦੇ ਅਧਿਕਾਰੀ-ਕਰਮਚਾਰੀ ਇਹ ਵੀ ਨਾ ਭੁੱਲਣ ਕਿ ਸਰਕਾਰਾਂ ਸਥਾਈ ਨਹੀਂ ਹੁੰਦੀਆਂ, ਉਹ ਬਦਲਦੀਆਂ ਰਹਿੰਦੀਆਂ ਹਨ। ਬੁਰਾਈ ਦਾ ਅੰਤ ਅਤੇ ਚੰਗਿਆਈ ਦੀ ਜਿੱਤ ਯਕੀਨੀ ਹੈ। ਇਸ ਲਈ ਨਾਗਰਿਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਨਿਭਾਉਣ 'ਚ ਆਪਣੀ ਤਾਕਤ, ਜਨੂੰਨ, ਜਜ਼ਬੇ ਅਤੇ ਮਿਹਨਤ ਨੂੰ ਲਗਾਉ। 
 

 

ਸ਼ਿਵਰਾਜ ਨੇ ਟਵੀਟ ਕਰਕੇ ਲਿਖਿਆ, "ਕੀ ਕਲੈਕਟਰੀ ਦਾ ਇੰਨਾ ਜ਼ਿਆਦਾ ਨਸ਼ਾ ਚੜ੍ਹ ਗਿਆ ਹੈ ਕਿ ਤੁਸੀ ਗਲੀ ਦੇ ਗੁੰਡੇ-ਬਦਮਾਸ਼ਾਂ ਦੀ ਤਰ੍ਹਾਂ ਨਾਗਰਿਕਾਂ ਨੂੰ ਕੁੱਟੋਗੇ? ਬੇਰਹਿਮੀ ਅਤੇ ਅਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ। ਲੋਕਤੰਤਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਕਾਂਗਰਸ ਸਰਕਾਰ ਹੁਣ ਸੂਬੇ ਦੇ ਨਾਗਰਿਕਾਂ ਨੂੰ ਦਬਾਉਣ ਅਤੇ ਕੁਚਲਣ ਲਈ ਅਧਿਕਾਰੀਆਂ ਦਾ ਸਹਾਰਾ ਲੈ ਰਹੀ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protestor Pulls Hair of Rajgarh Deputy Collector Priya Verma