ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਸ਼ਪ ਫ਼ਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਲਈ ਕੇਰਲ ਤੋਂ ਜਲੰਧਰ ਤੱਕ ਰੋਸ ਮੁਜ਼ਾਹਰੇ

ਬਿਸ਼ਪ ਫ਼ਰੈਂਕੋ ਮੁਲੱਕਲ ਦੀ ਗ੍ਰਿਫ਼ਤਾਰੀ ਲਈ ਕੇਰਲ ਤੋਂ ਜਲੰਧਰ ਤੱਕ ਰੋਸ ਮੁਜ਼ਾਹਰੇ

ਇੱਕ ਨਨ ਨਾਲ ਕਥਿਤ ਬਲਾਤਕਾਰ ਦੇ ਮਾਮਲੇ `ਚ ਫਸੇ ਬਿਸ਼ਪ ਫ਼ਰੈਂਕੋ ਮੁਲੱਕਲ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਕੇਰਲ ਤੋਂ ਲੈ ਕੇ ਜਲੰਧਰ ਤੱਕ ਜ਼ਬਰਦਸਤ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਅੱਜ ਰੋਮਨ ਕੈਥੋਲਿਕ ਮਸੀਹੀ ਮਿਸ਼ਨ ਦੀਆਂ ਨਨਜ਼ (ਮਸੀਹੀ ਸਾਧਵੀਆਂ) ਨੇ ਕੇਰਲ ਦੇ ਸ਼ਹਿਰ ਕੋਚੀ `ਚ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ।


‘ਮਿਸ਼ਨਰੀਜ਼ ਆਫ਼ ਜੀਸਸ` ਦੀਆਂ ਇਨ੍ਹਾਂ ਨਲਜ਼ ਨੇ ਪਿਛਲੇ ਹਫ਼ਤੇ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਸਨ; ਕਿਉਂਕਿ ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਸੁਣਵਾਈ ਨਾ ਪੁਲਿਸ ਕਰ ਰਹੀ ਹੈ, ਨਾ ਚਰਚ ਕਰ ਰਿਹਾ ਹੈ ਤੇ ਨਾ ਹੀ ਕੋਈ ਸਰਕਾਰ ਉਨ੍ਹਾਂ ਦਾ ਸਾਥ ਦੇ ਰਹੀ ਹੈ।


ਇੱਥੇ ਵਰਨਣਯੋਗ ਹੈ ਕਿ ਬੀਤੇ ਜੂਨ ਮਹੀਨੇ ‘ਮਿਸ਼ਨਰੀਜ਼ ਆਫ਼ ਜੀਸਸ` ਦੀ ਇੱਕ ਨਨ ਨੇ ਦੋਸ਼ ਲਾਇਆ ਸੀ ਫ਼ਰੈਂਕੋ ਮੁਲੱਕਲ (ਜੋ ਹੁਣ ਜਲੰਧਰ ਡਾਇਓਸੀਜ਼ ਦੇ ਬਿਸ਼ਪ ਹਨ) ਨੇ ਉਸ ਨਾਲ 2014 ਤੋਂ ਲੈ ਕੇ 2016 ਤੱਕ 13 ਵਾਰ ਬਲਾਤਕਾਰ ਕੀਤਾ ਸੀ। ਬਿਸ਼ਪ ਨੇ ਆਪਣੇ `ਤੇ ਲੱਗੇ ਦੋਸ਼ਾਂ ਦਾ ਹਰ ਵਾਰ ਇਨਕਾਰ ਕੀਤਾ ਹੈ।


ਕੇਰਲ ਪੁਲਿਸ ਖ਼ਾਸ ਤੌਰ `ਤੇ ਜਲੰਧਰ ਜਾ ਕੇ ਬਿਸ਼ਪ ਫ਼ਰੈਂਕੋ ਮੁਲੱਕਲ ਤੋਂ ਪੁੱਛਗਿੱਛ ਕਰ ਚੁੱਕੀ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।


ਇਸੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਜਲੰਧਰ ਦੇ ਬਿਸ਼ਪ ਹਾਊਸ ਸਾਹਮਣੇ ਜਨਵਾਦੀ ਇਸਤਰੀ ਸਭਾ ਦੀਆਂ ਕਾਰਕੁੰਨਾਂ ਨੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ। ਇਹ ਹੈ ਏਐੱਨਆਈ ਦਾ ਟਵੀਟ ਤੇ ਤਸਵੀਰਾਂ:   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests against Bishop Franco from Kochi to Jalandhar