ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਵਿਰੋਧੀ ਮੁਜ਼ਾਹਰੇ: ਵਿਦਿਆਰਥੀਆਂ ’ਤੇ ਪੁਲਿਸ ਕਾਰਵਾਈ ਬਾਰੇ SC ’ਚ ਸੁਣਵਾਈ ਅੱਜ

CAA ਵਿਰੋਧੀ ਮੁਜ਼ਾਹਰੇ: ਵਿਦਿਆਰਥੀਆਂ ’ਤੇ ਪੁਲਿਸ ਕਾਰਵਾਈ ਬਾਰੇ SC ’ਚ ਸੁਣਵਾਈ ਅੱਜ

ਸੁਪਰੀਮ ਕੋਰਟ (SC) ਨੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਰੋਸ ਮੁਜ਼ਾਹਰਿਆਂ ਦੌਰਾਨ ਦੰਗੇ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਜਾਣ ’ਤੇ ਕੱਲ੍ਹ ਸੋਮਵਾਰ ਨੂੰ ਆਪਣਾ ਸਖ਼ਤ ਰਵੱਈਆ ਅਪਣਾਉਂਦਿਆਂ ਕਿਹਾ ਸੀ ਕਿ ਇਸ ਨੂੰ ਤੁਰੰਤ ਰੋਕਣਾ ਚਾਹੀਦਾ ਹੈ। ਸੁਪਰੀਮ ਕੋਰਟ ਪਹਿਲੀ ਨਜ਼ਰੇ ਨਹੀਂ ਮੰਨਦੀ ਕਿ ਅਦਾਲਤ ਇਸ ਮਾਮਲੇ ’ਚ ਕੁਝ ਕਰ ਸਕਦੀ ਹੈ ਕਿਉਂਕਿ ਇਹ ਕਾਨੂੰਨ–ਵਿਵਸਥਾ ਦੀ ਸਮੱਸਿਆ ਹੈ ਤੇ ਇਸ ਨੂੰ ਪੁਲਿਸ ਨੇ ਹੀ ਕੰਟਰੋਲ ਕਰਨਾ ਹੈ।

 

 

CAA ਵਿਰੁੱਧ ਪ੍ਰਦਰਸ਼ਨ ਕਰ ਰਹੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੇ ਇੱਥੋਂ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਕਥਿਤ ਜ਼ਾਲਮਾਨਾ ਕਾਰਵਾਈ ਦੇ ਦੋਸ਼ ਲਾਉਣ ਵਾਲੀਆਂ ਪਟੀਸ਼ਨਾਂ ਉੱਤੇ ਅੱਜ ਮੰਗਲਵਾਰ ਨੂੰ ਸੁਣਵਾਈ ਕਰਨ ਉੱਤੇ ਸੁਪਰੀਮ ਕੋਰਟ ਨੇ ਸਹਿਮਤੀ ਪ੍ਰਗਟਾਈ ਸੀ ਪਰ ਨਾਲ ਹੀ ਕਿਹਾ ਸੀ ਕਿ ਉਹ ਹਿੰਸਾ ਦੇ ਅਜਿਹੇ ਮਾਹੌਲ ਵਿੰਚ ਇਸ ਮੁੱਦੇ ਉੱਤੇ ਕੋਈ ਸੁਣਵਾਈ ਨਹੀਂ ਕਰੇਗੀ; ਇਸ ਲਈ ਪਹਿਲਾਂ ਸ਼ਾਂਤੀ ਕਾਇਮ ਹੋਣੀ ਜ਼ਰੂਰੀ ਹੈ।

 

 

ਚੀਫ਼ ਜਸਟਿਸ ਐੱਸਏ ਬੋਬੜੇ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ – ‘ਅਸੀਂ ਸਿਰਫ਼ ਇਹੋ ਚਾਹੁੰਦੇ ਹਾਂ ਕਿ ਹਿੰਸਾ ਬੰਦ ਹੋ ਜਾਣੀ ਚਾਹੀਦੀ ਹੈ। ਜੇ ਪ੍ਰਦਰਸ਼ਨ ਤੇ ਹਿੰਸਾ ਹੋਈ ਅਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ, ਤਾਂ ਅਸੀਂ ਇਸ ਮਾਮਲੇ ਦੀ ਸੁਣਵਾਈ ਨਹੀਂ ਕਰਾਂਗੇ।’

 

 

ਇਸ ਬੈਂਚ ਵਿੱਚ ਜਸਟਿਸ ਬੀਆਰ ਗਵਈ ਤੇ ਜਸਟਿਸ ਸੂਰਿਆ ਕਾਂਤ ਵੀ ਸ਼ਾਮਲ ਸਨ। ਇਸ ਬੈਂਚ ਨੇ ਇਹ ਗੱਲ ਉਦੋਂ ਆਖੀ, ਜਦੋਂ ਸੀਨੀਅਰ ਵਕੀਲ ਇੰਦਰਾ ਜੈ ਸਿੰਘ ਤੇ ਕੌਲਿਨ ਗੌਂਜ਼ਾਲਵਿਸ ਦੀ ਅਗਵਾਈ ਹੇਠ ਵਕੀਲਾਂ ਦੇ ਇੱਕ ਸਮੂਹ ਨੇ ਮਾਮਲੇ ਨੂੰ ਉਠਾਇਆ ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਕਥਿਤ ਹਿੰਸਾ ਦਾ ਆਪੇ ਨੋਟਿਸ ਲੈਣ ਦੀ ਅਪੀਲ ਕੀਤੀ।

 

 

ਬੈਂਚ ਨੇ ਕਿਹਾ ਕਿ – ‘ਅਸੀਂ ਕੁਝ ਨਿਰਧਾਰਤ ਕਰਾਂਗੇ ਪਰ ਹਿੰਸਾ ਦੇ ਇਸ ਮਾਹੌਲ ’ਚ ਨਹੀਂ। ਇਹ ਕੀ ਹੈ? ਸਰਕਾਰੀ ਜਾਇਦਾਦਾਂ ਬਰਬਾਦ ਕੀਤੀਆਂ ਜਾ ਰਹੀਆਂ ਹਨ, ਬੱਸਾਂ ਸਾੜੀਆਂ ਜਾ ਰਹੀਆਂ ਹਨ।’ ਵਕੀਲਾਂ ਵੱਲੋਂ ਇਸ ਮੁੱਦੇ ’ਤੇ ਨੋਟਿਸ ਲੈਣ ਲਈ ਵਾਰ–ਵਾਰ ਆਖਣ ’ਤੇ ਚੀਫ਼ ਜਸਟਿਸ ਨੇ ਕਿਹਾ ਕਿ – ‘ਸਾਡੇ ’ਤੇ ਅਜਿਹਾ ਦਬਾਅ ਨਾ ਬਣਾਓ। ਇਹ ਸਾਰੀ ਹਿੰਸਾ ਰੁਕਣੀ ਚਾਹੀਦੀ ਹੈ।’

 

 

ਬੈਂਚ ਨੇ ਕਿਹਾ ਕਿ – ‘ਪਹਿਲੀ ਨਜ਼ਰੇ ਅਸੀਂ ਮੰਨਦੇ ਹਾਂ ਕਿ ਅਦਾਲਤ ਇਸ ਵਿੱਚ ਕੁਝ ਨਹੀਂ ਕਰ ਸਕਦੀ। ਇਹ ਕਾਨੂੰਨ ਤੇ ਵਿਵਸਥਾ ਦੀ ਸਮੱਸਿਆ ਹੈ ਤੇ ਹਾਲਾਤ ਉੱਤੇ ਕਾਬੂ ਤਾਂ ਪੁਲਿਸ ਨੇ ਪਾਉਣਾ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests against CAA Hearing about Police action against students in Supreme Court today