ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ’ਤੇ ਘਮਸਾਨ: ਦਿੱਲੀ ’ਚ ਰੋਸ ਮੁਜ਼ਾਹਰੇ ਤੇ ਤਿੱਖੀਆਂ ਝੜਪਾਂ ਜਾਰੀ

CAA ’ਤੇ ਘਮਸਾਨ: ਦਿੱਲੀ ’ਚ ਰੋਸ ਮੁਜ਼ਾਹਰੇ ਤੇ ਤਿੱਖੀਆਂ ਝੜਪਾਂ ਜਾਰੀ

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਜਾਮੀਆ ਹਿੰਸਾ ਤੋਂ ਬਾਅਦ ਦਿੱਲੀ ਦੇ ਸੀਲਮਪੁਰ ਇਲਾਕੇ ’ਚ ਵੀ ਮੰਗਲਵਾਰ ਨੂੰ ਤਿੱਖੀਆਂ ਝੜਪਾਂ ਵੇਖਣ ਨੂੰ ਮਿਲੀਆਂ। ਇਸ ਕਾਨੂੰਨ ਦੇ ਵਿਰੋਧ ’ਚ ਤੇ ਇਸ ਵਿਵਾਦਗ੍ਰਸਤ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਉੱਤਰ–ਪੂਰਬੀ ਦਿੱਲੀ ਦੇ ਸੀਲਮਪੁਰ ਇਲਾਕੇ ’ਚ ਮੰਗਲਵਾਰ ਨੂੰ ਪੁਲਿਸ ਉੱਤੇ ਪਥਰਾਅ ਕੀਤਾ। ਕਈ ਮੋਟਰਸਾਇਕਲਾਂ ਸਾੜ ਦਿੱਤੀਆਂ ਤੇ ਤਿੰਨ ਬੱਸਾਂ ਦੇ ਨਾਲ–ਨਾਲ ਦੋ ਪੁਲਿਸ ਚੌਕੀਆਂ ਦੀ ਵੀ ਭੰਨ–ਤੋੜ ਕੀਤੀ।

 

 

ਸ਼ਹਿਰ ’ਚ ਹਿੰਸਾ ਦੀ ਇਸ ਤਾਜ਼ਾ ਘਟਨਾ ’ਚ 21 ਵਿਅਕਤੀ ਜ਼ਖ਼ਮੀ ਹੋ ਗਏ। ਸੀਲਮਪੁਰ ਇਲਾਕੇ ’ਚ ਹੋਏ ਪ੍ਰਦਰਸ਼ਨ ਤੋਂ ਬਾਅਦ ਰਾਤ ’ਚ ਬ੍ਰਿਜਪੁਰੀ ਵਿਖੇ ਵੀ ਪ੍ਰਦਰਸ਼ਨ ਹੋਏ ਤੇ ਲੋਕਾਂ ਨੇ ਪੁਲਿਸ ਉੱਤੇ ਪਥਰਾਅ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

 

 

ਅਧਿਕਾਰੀਆਂ ਮੁਤਾਬਕ ਬ੍ਰਿਜਪੁਰੀ ਵਿਖੇ ਇਹ ਘਟਨਾ ਰਾਤੀਂ ਲਗਭਗ ਸਾਢੇ ਅੱਠ ਵਜੇ ਵਾਪਰੀ। ਹੁਣ ਸਥਿਤੀ ਕਾਬੂ ਹੇਠ ਹੈ। CAA ਵਿਰੁੱਧ ਦਿੱਲੀ ’ਚ ਐਤਵਾਰ ਤੋਂ ਹੀ ਰੋਸ ਮੁਜ਼ਾਹਰੇ ਲਗਾਤਾਰ ਹੋ ਰਹੇ ਹਨ। ਮੰਗਲਵਾਰ ਨੂੰ ਵੀ ਸੈਂਕੜੇ ਵਿਦਿਆਰਥੀ ਜਾਮੀਆ ਮਿਲੀਆ ਇਸਲਾਮੀਆ ਨੇੜੇ ਸੜਕਾਂ ’ਤੇ ਉੱਤਰੇ; ਜਿੱਥੇ ਐਤਵਾਰ ਨੂੰ ਹਿੰਸਕ ਪ੍ਰਦਰਸ਼ਨ ਹੋਇਆ ਸੀ।

 

 

ਪੁਲਿਸ ਨੇ ਦੱਸਿਆ ਕਿ ਸੀਲਮਪੁਰ ਵਿਖੇ ਲਗਭਗ ਡੇਢ ਘੰਟੇ ਤੱਕ ਹੋਈਆਂ ਝੜਪਾਂ ’ਚ 12 ਪੁਲਿਸ ਕਰਮਚਾਰੀਆਂ ਤੇ ਛੇ ਨਾਗਰਿਕਾਂ ਸਮੇਤ 21 ਵਿਅਕਤੀ ਜ਼ਖ਼ਮੀ ਹੋ ਗਏ। ਪੰਜ ਜਣੇ ਹਿਰਾਸਤ ’ਚ ਲਏ ਗਏ ਹਨ। ਪੁਲਿਸ ਮੁਤਾਬਕ ਉਨ੍ਹਾ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲ਼ੇ ਛੱਡੇ ਪਰ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਚਾਰਜ ਕਰਨ ਦੀ ਗੱਲ ਤੋਂ ਇਨਕਾਰ ਕੀਤਾ।

 

 

ਇਸ ਨਵੇਂ ਕਾਨੂੰਨ ਵਿਰੁੱਧ ਦਿੱਲੀ ਤੇ ਹੋਰ ਥਾਵਾਂ ਉੱਤੇ ਹੋਈਆਂ ਤਾਜ਼ਾ ਝੜਪਾਂ ਦੌਰਾਨ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕੇਂਦਰ ਨੂੰ ਗ਼ੈਰ–ਸੰਵਿਧਾਨਕ ਤੇ ਵੰਡੀਆਂ ਪਾਉਣ ਵਾਲਾ ਨਗਾਰਿਕਤਾ ਸੋਧ ਕਾਨੂੰਨ ਵਾਪਸ ਲੈਣ ਦੀ ਸਲਾਹ ਦੇਣ ਦੀ ਬੇਨਤੀ ਕੀਤੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests against cAA Protests in Delhi continue