ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਬਿਲ ਵਿਰੁੱਧ ਮੁਜ਼ਾਹਰੇ: ਗੁਹਾਟੀ ਦੇ ਪੁਲਿਸ ਮੁਖੀ ਸਮੇਤ ਕਈ ਅਫ਼ਸਰਾਂ ਦੇ ਤਬਾਦਲੇ

ਨਾਗਰਿਕਤਾ ਬਿਲ ਵਿਰੁੱਧ ਮੁਜ਼ਾਹਰੇ: ਗੁਹਾਟੀ ਦੇ ਪੁਲਿਸ ਮੁਖੀ ਸਮੇਤ ਕਈ ਅਫ਼ਸਰਾਂ ਦੇ ਤਬਾਦਲੇ

ਆਸਾਮ ਵਿੱਚ ਨਾਗਰਿਕਤਾ (ਸੋਧ) ਬਿਲ ਵਿਰੁੱਧ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਗੁਹਾਟੀ ਦੇ ਪੁਲਿਸ ਕਮਿਸ਼ਨਰ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ। ਕਮਿਸ਼ਨਰ ਤੇ ਸਕੱਤਰ (ਗ੍ਰਹਿ ਤੇ ਸਿਆਸਤ) ਆਸ਼ੂਤੋਸ਼ ਅਗਨੀਹੋਤਰੀ ਨੇ ਦੱਸਿਆ ਕਿ ਗੁਹਾਟੀ ਦੇ ਪੁਲਿਸ ਮੁਖੀ ਦੀਪਕ ਕੁਮਾਰ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਮੁੰਨਾ ਪ੍ਰਸਾਦ ਗੁਪਤਾ ਨੂੰ ਨਿਯੁਕਤ ਕਰ ਦਿੱਤਾ ਗਿਆ ਹੈ।

 

 

ਸ੍ਰੀ ਗੁਪਤਾ ਇਸ ਤੋਂ ਪਹਿਲਾਂ IGP (ਸਿਖਲਾਈ ਤੇ ਹਥਿਆਰਬੰਦ ਪੁਲਿਸ) ਵਿੱਚ ਤਾਇਨਾਤ ਸਨ। ਕਈ ਐਡੀਸ਼ਨਲ ਪੁਲਿਸ ਡਾਇਰੈਕਟਰ ਜਨਰਲਜ਼ (ADGPs) ਤੇ ਪੁਲਿਸ ਸੁਪਰਇੰਟੈਂਡੈਂਟਸ ਦਾ ਵੀ ਤਬਾਦਲਾ ਕੀਤਾ ਗਿਆ ਹੈ।

 

 

ਵਧੀਕ ਪੁਲਿਸ ਡਾਇਰੈਕਟਰ ਜਨਰਲ (ਕਾਨੂੰਨ ਤੇ ਵਿਵਸਥਾ) ਮੁਕੇਸ਼ ਅਗਰਵਾਲ ਦਾ ਤਬਾਦਲਾ ਕਰਨ ਤੋਂ ਪਹਿਲਾਂ ADGP (CID) ਬਣਾਇਆ ਗਿਆ ਸੀ ਪਰ ਹੁਕਮ ਵਿੱਚ ਬਾਅਦ ’ਚ ਸੋਧ ਕੀਤੀ ਗਈ ਤੇ ਉਨ੍ਹਾਂ ਨੂੰ ਹੁਣ ADGP (ਸੀਮਾ) ਬਣਾਇਆ ਗਿਆ ਹੈ। ਜੀਪੀ ਸਿੰਘ ਨੂੰ ਸ੍ਰੀ ਅਗਰਵਾਲ ਦੀ ਥਾਂ ADGP (ਕਾਨੂੰਨ ਤੇ ਵਿਵਸਥਾ) ਬਣਾਇਆ ਗਿਆ ਹੈ।

 

 

ਸ੍ਰੀ ਅਗਨੀਹੋਤਰੀ ਮੁਤਾਬਕ ADGP (CID) ਐੱਲਆਰ ਬਿਸ਼ਨੋਈ ਦਾ ਪਹਿਲਾਂ ਤਬਾਦਲਾ ਕਰ ਕੇ ADGP (ਸਿਖਲਾਈ ਤੇ ਹਥਿਆਰਬੰਦ ਪੁਲਿਸ ਬਲ) ਬਣਾਇਆ ਗਿਆ ਸੀ ਪਰ ਬਾਅਦ ’ਚ ਹੁਕਮ ਵਿੱਚ ਸੋਧ ਕੀਤੀ ਗਈ ਹੈ ਤੇ ਉਹ ADGP (CID) ਦੇ ਅਹੁਦੇ ’ਤੇ ਤਾਇਨਾਤ ਰਹਿਣਗੇ।

 

 

ਇਸ ਤੋਂ ਇਲਾਵਾ ਹੁਕਮ ਵਿੱਚ ਦੱਸਿਆ ਗਿਆ ਹੈ ਕਿ ਡਿਬਰੂਗੜ੍ਹ, ਜੌਰਹਾਟ, ਧੇਮਾਜੀ, ਉਦਲਗੁਰੀ, ਡਿਮਾ ਹਾਸਾਓ, ਗੁਹਾਟੀ–ਪੂਰਬੀ ਜ਼ੋਨ, ਚੌਕਸੀ ਤੇ ਭ੍ਰਿਸ਼ਟਾਚਾਰ ਵਿਰੋਧੀ ਤੇ ਸੀਮਾ ਦੇ ਪੁਲਿਸ ਮੁਖੀਆਂ ਨੂੰ ਵੀ ਤਬਦੀਲ ਕੀਤਾ ਗਿਆ ਹੈ।

 

 

ਗੁਹਾਟੀ–ਪੂਰਬੀ ਦੇ ਪੁਲਿਸ ਡਿਪਟੀ ਕਮਿਸ਼ਨਰ ਰੰਜਨ ਭੁੰਈਆ ਦੀ ਥਾਂ ਸੁਹਾਸਿਨੀ ਸੰਕਰਾ ਨੂੰ ਤਾਇਨਾਤ ਕੀਤਾ ਗਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests against Citizenship Bill Guwahati Police Commissioners and other Officers transferred