ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨ: ਜਾਪਾਨੀ PM ਦੀ ਭਾਰਤ ਫੇਰੀ ਰੱਦ ਹੋਣ ਦੇ ਆਸਾਰ

ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨ: ਜਾਪਾਨੀ PM ਦੀ ਭਾਰਤ ਫੇਰੀ ਰੱਦ ਹੋਣ ਦੇ ਆਸਾਰ

ਆਸਾਮ ’ਚ ਨਾਗਰਿਕਤਾ ਸੋਧ ਬਿਲ ਨੂੰ ਲੈ ਕੇ ਜਾਰੀ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਜਾਪਾਨ ਦੇ ਪ੍ਰਧਾਨ ਮੰਤਰੀ (PM) ਸ਼ਿੰਜੋ ਅਬੇ ਦੀ ਭਾਰਤ ਯਾਤਰਾ ਰੱਦ ਹੋ ਸਕਦੀ ਹੈ। ਇਹ ਦਾਅਵਾ ਇੱਕ ਰਿਪੋਰਟ ’ਚ ਕੀਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਗੁਹਾਟੀ ’ਚ 15 ਤੋਂ 17 ਦਸੰਬਰ ਤੱਕ ਤੈਅ ਭਾਰਤ–ਜਾਪਾਨ ਸਿਖ਼ਰ ਸੰਮੇਲਨ ਹੋਣਾ ਤੈਅ ਹੈ।

 

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਸ਼ਿੰਜੋ ਅਬੇ ਦੀ ਭਾਰਤ ਯਾਤਰਾ ਰੱਦ ਹੋਣ ਦੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।

 

 

ਪਿਛਲੇ ਹਫ਼ਤੇ ਸ੍ਰੀ ਰਵੀਸ਼ ਕੁਮਾਰ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਵਿਚਾਲੇ 15 ਤੋਂ 17 ਦਸੰਬਰ ਤੱਕ ਸਿਖ਼ਰ ਵਾਰਤਾ ਹੋਵੇਗੀ। ਸਰਕਾਰ ਨੇ ਹਾਲੇ ਤੱਕ ਮੀਟਿੰਗ ਦੀ ਥਾਂ ਦਾ ਐਲਾਨ ਨਹੀਂ ਕੀਤਾਹੈ। ਪਰ ਗੁਹਾਟੀ ’ਚ ਮੇਜ਼ਬਾਨੀ ਦੀ ਤਿਆਰੀ ਜਾਰੀ ਸੀ।

 

 

ਨਾਗਰਿਕਤਾ ਸੋਧ ਬਿਲ ਨੂੰ ਲੈ ਕੇ ਆਸਾਮ ਵਿੱਚ ਪਿਛਲੇ ਦੋ ਦਿਨਾਂ ਤੋਂ ਹਿੰਸਕ ਮੁਜ਼ਾਹਰੇ ਹੋ ਰਹੇ ਹਨ ਤੇ ਹਜ਼ਾਰਾਂ ਲੋਕ ਸੜਕਾਂ ਉੱਤੇ ਉੱਤਰ ਆਏ ਹਨ। ਇਹ ਪੁੱਛਣ ’ਤੇ ਕਿ ਕੀ ਸਰਕਾਰ ਇਸ ਸੰਮੇਲਨ ਦੀ ਥਾਂ ਬਦਲਣ ਬਾਰੇ ਵਿਚਾਰ ਕਰ ਰਹੀ ਹੈ; ਤਾਂ ਸ੍ਰੀ ਰਵੀਸ਼ ਕਮਾਰ ਨੇ ਇਹੋ ਕਿਹਾ ਕਿ ਉਹ ਇਸ ਬਾਰੇ ਕੁਝ ਦੱਸਣ ਤੋਂ ਅਸਮਰੱਥ ਹਨ।

 

 

ਸੂਤਰਾਂ ਮੁਤਾਬਕ ਜਾਪਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬੁੱਧਵਾਰ ਨੂੰ ਗੁਹਾਟੀ ਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਨਾਗਰਿਕਤਾ ਸੋਧ ਬਿਲ–2019 ਦੇ ਪਾਸ ਹੋਣ ਤੋਂ ਬਾਅਦ ਵੀਰਵਾਰ ਨੂੰ ਭਾਰਤ ਦੀ ਆਪਣੀ ਯਾਤਰਾ ਮੁਲਤਵੀ ਕਰ ਦਿੱਤੀ ਹੈ।

 

 

ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਦੋਵੇਂ ਘਟਨਾਕ੍ਰਮਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੈ। ਸ੍ਰੀ ਰਵੀਸ਼ ਕੁਮਾਰ ਨੇ ਦੱਸਿਆ ਕਿ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ.ਕੇ. ਅਬਦੁਲ ਮੋਮਿਨ ਨੇ ਜਾਣੂ ਕਰਵਾਇਆ ਹੈ ਕਿ ਉਨ੍ਹਾਂ 16 ਦਸੰਬਰ ਨੁੰ ਬੰਗਲਾਦੇਸ਼ ਦੇ ‘ਵਿਜੇ ਦਿਵਸ’ ਨਾਲ ਸਬੰਧਤ ਕੁਝ ਸਮਾਰੋਹਾਂ ਕਾਰਨ ਆਪਣਾ ਪ੍ਰੋਗਰਾਮ ਬਦਲ ਦਿੱਤਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests against Citizenship Law Japan PM s India visit may be cancelled