ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਵਾਦੀ ’ਚ ਰੋਸ ਮੁਜ਼ਾਹਰੇ ਜਾਰੀ, 190 ਪ੍ਰਾਇਮਰੀ ਸਕੂਲ ਅੱਜ ਖੁੱਲ੍ਹਣਗੇ

ਕਸ਼ਮੀਰ ਵਾਦੀ ’ਚ ਰੋਸ ਮੁਜ਼ਾਹਰੇ ਜਾਰੀ, 190 ਪ੍ਰਾਇਮਰੀ ਸਕੂਲ ਅੱਜ ਖੁੱਲ੍ਹਣਗੇ

ਕਸ਼ਮੀਰ ਵਾਦੀ ਦੇ 50 ਪੁਲਿਸ ਥਾਣਾ ਖੇਤਰਾਂ ’ਚ ਕੱਲ੍ਹ ਐਤਵਾਰ ਨੂੰ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਗਈ ਸੀ। ਫਿਰ ਬਾਅਦ ’ਚ ਸ੍ਰੀਨਗਰ ਦੇ ਕੁਝ ਹਿੱਸਿਆਂ ਵਿੱਚ ਹਿੰਸਾ ਦੀਆਂ ਇੱਕਾ–ਦੁੱਕਾ ਘਟਨਾਵਾਂ ਤੋਂ ਬਾਅਦ ਪਾਬੰਦੀਆਂ ਹੋਰ ਵੀ ਸਖ਼ਤ ਕਰ ਦਿੱਤੀਆਂ ਗਈਆਂ।

 

 

ਇਸ ਦੌਰਾਨ ਜੰਮੂ ਖੇਤਰ ਦੇ ਪੰਜ ਜ਼ਿਲ੍ਹਿਆ ਵਿੱਚ ਇੰਟਰਨੈੱਟ ਸੇਵਾਵਾਂ ਦੀ ਬਹਾਲੀ ਦੇ ਇੱਕ ਦਿਨ ਬਾਅਦ ਇਸ ਨੂੰ ਮੁੜ ਬੰਦ ਕਰ ਦਿੱਤਾ ਗਿਆ।

 

 

ਸਰਕਾਰੀ ਬੁਲਾਰੇ ਰੋਹਿਤ ਕੰਸਲ ਨੇ ਦੱਸਿਆ ਕਿ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਪ੍ਰਕਿਰਿਆ ਜਾਰੀ ਹੈ। ਸੂਬੇ ਦੇ 50 ਪੁਲਿਸ ਥਾਣਾ ਇਲਾਕਿਆਂ ਵਿੱਚ ਐਤਵਾਰ ਨੂੰ ਢਿੱਲ ਦਿੱਤੀ ਗਈ; ਜਦ ਕਿ ਸਨਿੱਚਰਵਾਰ ਨੂੰ 35 ਥਾਣਾ ਖੇਤਰਾਂ ਵਿੱਚ ਇੰਝ ਕੀਤਾ ਗਿਆ ਹੈ।

 

 

ਅੱਜ ਸੋਮਵਾਰ ਨੂੰ ਇਕੱਲੇ ਸ੍ਰੀਨਗਰ ਵਿੱਚ 190 ਤੋਂ ਵੱਧ ਪ੍ਰਾਇਮਰੀ ਸਕੂਲ ਮੁੜ ਖੁੱਲ੍ਹ ਰਹੇ ਹਨ ਤੇ ਪ੍ਰਸ਼ਾਸਨ ਸਾਹਵੇਂ ਵੱਡੀਆਂ ਚੁਣੌਤੀਆਂ ਹਨ।

 

 

ਐਤਵਾਰ ਨੂੰ ਛੋਟ ਦੀ ਮਿਆਦ ਛੇ ਘੰਟਿਆਂ ਤੋਂ ਵਧਾ ਕੇ ਅੱਠ ਘੰਟੇ ਕਰ ਦਿੱਤੀ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੁਝ ਇਲਾਕਿਆਂ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੁਕਾਨਦਾਰਾਂ ਨਾਲ ਗੁੰਡਾਗਰਦੀ ਕਰਨ ਤੇ ਉਨ੍ਹਾਂ ਦੀਆਂ ਦੁਕਾਨਾਂ ਬੰਦ ਕਰਵਾਉਣ ਦੀਆਂ ਖ਼ਬਰਾਂ ਸਨ। ਉਂਝ ਕਿਸੇ ਵੀ ਪਾਸਿਓਂ ਕਿਸੇ ਅਣਸੁਖਾਵੀਂ ਘਟਨਾ ਦੀ ਕੋਈ ਖ਼ਬਰ ਨਹੀਂ ਹੈ।

 

 

ਕਸ਼ਮੀਰ ਵਾਦੀ ਵਿੱਚ ਮੋਬਾਇਲ ਫ਼਼ੋਨ ਸੇਵਾਵਾਂ ਦੀ ਬਹਾਲੀ ਬਾਰੇ ਸ੍ਰੀ ਕੰਸਲ ਨੇ ਕਿਹਾ ਕਿ ਸੰਚਾਰ ਉੱਤੇ ਪਾਬੰਦੀਆਂ ਵਿੱਚ ਢਿੱਲ ਜਾਰੀ ਹੈ ਤੇ ਕੋਸ਼ਿਸ਼ ਹੈ ਕਿ ਲੈਂਡਲਾਈਨ ਸੇਵਾਵਾਂ ਛੇਤੀ ਪੂਰੀ ਤਰ੍ਹਾਂ ਬਹਾਲ ਹੋ ਜਾਣ।

 

 

ਉਂਝ ਕਸ਼ਮੀਰ ਵਾਦੀ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਪਾਬੰਦੀਆਂ 15ਵੇਂ ਦਿਨ ਵੀ ਜਾਰੀ ਹਨ। ਕੱਲ੍ਹ ਲਗਭਗ ਇੱਕ ਦਰਜਨ ਥਾਵਾਂ ਉੱਤੇ ਪ੍ਰਦਰਸ਼ਨ ਕੀਤੇ ਗਏ; ਜਿਨ੍ਹਾਂ ਵਿੱਚ ਕੁਝ ਪ੍ਰਦਰਸ਼ਨਕਾਰੀ ਜ਼ਖ਼ਮੀ ਵੀ ਹੋ ਗਏ। ਜ਼ਖ਼ਮੀਆਂ ਦੀ ਅਸਲ ਗਿਣਤੀ ਉਪਲਬਧ ਨਹੀਂ ਹੈ।

 

 

ਇਸ ਦੌਰਾਨ ਸਰਕਾਰੀ ਬੁਲਾਰੇ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਕਸ਼ਮੀਰ ਵਾਦੀ ਵਿੱਚ ਧਾਰਾ 370 ਖ਼ਤਮ ਕਰਨ ਵਿਰੁੱਧ ਛੇ ਥਾਵਾਂ ਉੱਤੇ ਰੋਸ ਮੁਜ਼ਾਹਰੇ ਹੋਏ ਤੇ ਅੱਠ ਵਿਅਕਤੀ ਜ਼ਖ਼ਮੀ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests in Kashmir Valley continuing 190 Primary Schools will open today