ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮਕਬੂਜ਼ਾ ਕਸ਼ਮੀਰ ’ਚ ਪਾਕਿ ਤੋਂ ਆਜ਼ਾਦੀ ਲਈ ਰੋਸ ਮੁਜ਼ਾਹਰੇ, ਐਮਰਜੈਂਸੀ ਲਾਈ

VIDEO: ਮਕਬੂਜ਼ਾ ਕਸ਼ਮੀਰ ’ਚ ਪਾਕਿ ਤੋਂ ਆਜ਼ਾਦੀ ਲਈ ਰੋਸ ਮੁਜ਼ਾਹਰੇ, ਐਮਰਜੈਂਸੀ ਲਾਈ

ਜੰਮੂ–ਕਸ਼ਮੀਰ ’ਚੋਂ ਧਾਰਾ–370 ਹਟਾਏ ਜਾਣ ਦੇ ਬਾਅਦ ਤੋਂ ਅਮਨ–ਚੈਨ ਕਾਇਮ ਹੋਣ ਨਾਲ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ (POK) ਦੇ ਲੋਕਾਂ ਵਿੱਚ ਪਾਕਿਸਤਾਨ ਪ੍ਰਤੀ ਨਫ਼ਰਤ ਪੈਦਾ ਹੋਣ ਲੱਗ ਪਈ ਹੈ। ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫ਼ਰਾਬਾਦ ਵਿਖੇ ਨਿੱਤ ਦਿਨ ਲੋਕ ਆਜ਼ਾਦੀ ਲਈ ਪ੍ਰਦਰਸ਼ਨ ਕਰ ਰਹੇ ਹਨ।

 

 

ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਤੋਂ ਅੱਕ ਕੇ ਪਾਕਿਸਤਾਨੀ ਫ਼ੌਜ ਹੁਣ ਤਸ਼ੱਦਦ ਢਾਹੁਣ ’ਤੇ ਉੱਤਰ ਆਈ ਹੈ।  POK ਦੀ ਰਾਜਧਾਨੀ ਮੁਜ਼ੱਫ਼ਰਾਬਾਦ ’ਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਉੱਥੋਂ ਦੇ ਪ੍ਰੈੱਸ ਕਲੱਬ ’ਚ ਫ਼ੌਜ ਨੇ ਅੱਥਰੂ ਗੈਸ ਦੇ ਗੋਲ਼ੇ ਛੱਡੇ; ਜਿਸ ਕਾਰਨ ਕਈ ਪੱਤਰਕਾਰ ਜ਼ਖ਼ਮੀ ਹੋ ਗਏ।

 

 

ਦਰਅਸਲ, ਮੰਗਲਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਕੱਲ੍ਹ ਵਿਦੇਸ਼ੀ ਕੂਟਨੀਤਕਾਂ ਨੂੰ ਲੈ ਕੇ ਉਸ ਜਗ੍ਹਾ ਲੈ ਗਈ ਸੀ; ਜਿੱਥੇ ਭਾਰਤ ਨੇ ਬੋਫ਼ੋਰਸ ਤੋਪ ਨਾਲ ਕੱਲ੍ਹ ਹਮਲੇ ਕੀਤੇ ਸਨ। ਇਸ ਦੌਰਾਨ ਮੁਜ਼ੱਫ਼ਰਾਬਾਦ ’ਚ ਸਥਾਨਕ ਲੋਕ ਵਿਰੋਧ ਪ੍ਰਦਰਸ਼ਨ ਕਰਨ ਲੱਗੇ।

 

 

ਇਹ ਲੋਕ POK ਦੀ ਆਜ਼ਾਦੀ ਦੀ ਮੰਗ ਕਰ ਰਹੇ ਸਨ। ਇਸ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲ਼ੇ ਛੱਡੇ ਅਤੇ ਗੋਲੀਬਾਰੀ ਕੀਤੀ; ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਜ਼ਖ਼ਮੀ ਹੋ ਗਏ। ਕੁਝ ਪੱਤਰਕਾਰਾਂ ਨੂੰ ਵੀ ਸੱਟਾਂ ਲੱਗੀਆਂ ਸਨ।

 

 

 

POK ਦੀਆਂ ਕਈ ਸਿਆਸੀ ਪਾਰਟੀਆਂ ਨੇ 22 ਅਕਤੂਬਰ ਨੂੰ ਆਲ ਇੰਡੀਪੈਂਡੈਂਟ ਪਾਰਟੀਜ਼ ਅਲਾਇੰਸ (AIPA) ਦੇ ਬੈਨਰ ਹੇਠ ਆਜ਼ਾਦੀ ਮਾਰਚ ਦਾ ਆਯੋਜਨ ਕੀਤਾ ਸੀ। 22 ਅਕਤੂਬਰ, 1947 ਨੂੰ ਹੀ ਪਾਕਿਸਤਾਨੀ ਫ਼ੌਜ ਨੇ ਜੰਮੂ–ਕਸ਼ਮੀਰ ’ਤੇ ਹਮਲਾ ਬੋਲਿਆ ਸੀ। ਇਹ ਦਿਨ POK ਤੇ ਗਿਲਗਿਤ–ਬਾਲਟਿਸਤਾਨ ’ਚ ‘ਕਾਲਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

 

 

ਚੇਤੇ ਰਹੇ ਕਿ ਬੀਤੀ 18 ਅਗਸਤ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਜੇ ਪਾਕਿਸਤਾਨ ’ਤੇ ਕੋਈ ਗੱਲਬਾਤ ਹੋਵੇਗੀ, ਤਾਂ ਸਿਰਫ਼ POK ’ਤੇ ਹੀ ਹੋਵੇਗੀ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ 6 ਅਗਸਤ  ਨੂੰ ਸੰਸਦ ਵਿੱਚ ਕਿਹਾ ਸੀ ਕਿ ਸਦਨ ’ਚ ਜਦੋਂ ਵੀ ਉਹ ਕਦੇ ਜੰਮੂ–ਅਤੇ ਕਸ਼ਮੀਰ ਸੂਬਾ ਬੋਲੇ ਹਨ; ਤਦ POK ਅਤੇ ਅਕਸਾਈ ਚਿੰਨ ਗਲੇਸ਼ੀਅਰ ਇਸ ਦਾ ਹਿੱਸਾ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Protests with Demand for Independence from Pak in POK Emergency imposed